ਸਪੋਰਟਸ ਡੈਸਕ- ਭਾਰਤ ਦੇ ਦੱਖਣੀ ਅਫ਼ਰੀਕਾ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੈਚ ਅੱਜ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਪਿਛਲਾ ਮੈਚ ਜਿੱਤ ਕੇ ਸੀਰੀਜ਼ 'ਚ ਬਣਿਆ ਹੋਇਆ ਹੈ ਪਰ ਦੱਖਣੀ ਅਫਰੀਕਾ ਅਜੇ ਵੀ 2-1 ਨਾਲ ਅੱਗੇ ਹੈ। ਭਾਰਤ ਨੂੰ ਜੇਕਰ ਸੀਰੀਜ਼ ਜਿੱਤਣ ਦੀਆਂ ਉਮੀਦਾਂ ਕਾਇਮ ਰੱਖਣੀਆਂ ਹਨ ਤਾਂ ਉਸ ਨੂੰ ਇਹ ਮੈਚ ਜਿੱਤਣਾ ਹੋਵੇਗਾ। ਜਦਕਿ ਦੱਖਣੀ ਅਫਰੀਕਾ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗੀ। ਮੈਚ ਤੋਂ ਪਹਿਲਾਂ ਇਨ੍ਹਾਂ ਕੁਝ ਖ਼ਾਸ ਗੱਲਾਂ 'ਤੇ ਇਕ ਨਜ਼ਰ-
ਪਿੱਚ ਰਿਪੋਰਟ
ਇਹ ਬੱਲੇਬਾਜ਼ੀ ਲਈ ਸਹੀ ਸਤ੍ਹ ਹੈ ਤੇ ਪਹਿਲੀ ਪਾਰੀ ਦਾ ਔਸਤ ਸਕੋਰ 183 ਹੈ ਪਰ ਗੇਂਦਬਾਜ਼ਾਂ ਲਈ ਇਹ ਮੁਸ਼ਕਲ ਹੈ। ਇਸ ਪਿੱਚ 'ਤੇ ਤਿੰਨ ਟੀ20 ਮੈਚਾਂ ਚੋਂ ਦੋ 'ਚ ਟੀਮ ਨੇ ਸਕੋਰ ਦਾ ਪਿੱਛਾ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਸ਼ਤਰੰਜ ਓਲੰਪੀਆਡ ਲਈ 19 ਜੂਨ ਨੂੰ ਮਸ਼ਾਲ ਰਿਲੇਅ ਦੀ ਕਰਨਗੇ ਸ਼ੁਰੂਆਤ
ਮੌਸਮ
ਰਾਜਕੋਟ 'ਚ ਸ਼ੁੱਕਰਵਾਰ ਜ਼ਿਆਦਾਤਰ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਹੈ। ਵਰਖਾ ਦੀ ਸੰਭਾਵਨਾ ਦੋ ਫ਼ੀਸਦੀ ਹੈ। ਮੈਚ ਦੇ ਦਿਨ ਹਵਾ ਦੀ ਰਫਤਾਰ ਲਗਭਗ 20 ਕਿਲੋਮੀਟਰ/ਘੰਟਾ ਹੋਣ ਦੀ ਉਮੀਦ ਹੈ ਜਦਕਿ ਤਾਪਮਾਨ 27 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ ਦੇ ਆਪਪਾਸ ਹੋ ਸਕਦਾ ਹੈ। ਹੁੰਮਸ ਕਰੀਬ 62 ਫ਼ੀਸਦੀ ਰਹਿਣ ਦੀ ਉਮੀਦ ਹੈ।
ਸੰਭਾਵਿਤ ਪਲੇਇੰਗ 11 :-
ਭਾਰਤ : ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ
ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ, ਡਵੇਨ ਪ੍ਰੀਟੋਰੀਅਸ, ਰਾਸੀ ਵੈਨ ਡੇਰ ਡੁਸਨ, ਹੇਨਰਿਚ ਕਲਾਸਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਪਾਰਨੇਲ, ਕਗਿਸੋ ਰਬਾਡਾ, ਕੇਸ਼ਵ ਮਹਾਰਾਜ, ਐਨਰਿਕ ਨਾਰਟਜੇ, ਤਬਰੇਜ਼ ਸ਼ਮਸੀ
ਇਹ ਵੀ ਪੜ੍ਹੋ : ਇਲਾਜ ਲਈ ਵਿਦੇਸ਼ ਜਾਣਗੇ ਕੇ.ਐੱਲ. ਰਾਹੁਲ, ਇੰਗਲੈਂਡ ਦੌਰੇ ਤੋਂ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪ੍ਰਧਾਨ ਮੰਤਰੀ ਮੋਦੀ ਸ਼ਤਰੰਜ ਓਲੰਪੀਆਡ ਲਈ 19 ਜੂਨ ਨੂੰ ਮਸ਼ਾਲ ਰਿਲੇਅ ਦੀ ਕਰਨਗੇ ਸ਼ੁਰੂਆਤ
NEXT STORY