ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਦੂਜਾ ਮੈਚ ਭਲਕੇ ਯਾਨੀ ਬੁੱਧਵਾਰ 03 ਦਸੰਬਰ ਨੂੰ ਕੇਪਟਾਊਨ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਪਹਿਲਾ ਮੈਚ ਹਾਰ ਚੁੱਕੀ ਹੈ। ਹੁਣ ਦੂਜਾ ਮੈਚ ਜਿੱਤਣ ਲਈ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਦੇ ਪਲੇਇੰਗ ਇਲੈਵਨ 'ਚ ਬਦਲਾਅ ਹੋ ਸਕਦਾ ਹੈ। ਭਾਰਤੀ ਟੀਮ ਕਿਸੇ ਵੀ ਕੀਮਤ 'ਤੇ ਦੂਜਾ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰਨਾ ਚਾਹੇਗੀ। ਦੂਜੇ ਟੈਸਟ 'ਚ ਗੇਂਦਬਾਜ਼ ਦੇ ਰੂਪ 'ਚ ਬਦਲਾਅ ਹੋ ਸਕਦਾ ਹੈ।
ਪਹਿਲੇ ਮੈਚ 'ਚ ਭਾਰਤੀ ਟੀਮ ਚਾਰ ਤੇਜ਼ ਗੇਂਦਬਾਜ਼ਾਂ ਅਤੇ ਇਕ ਸਪਿਨਰ ਨਾਲ ਮੈਦਾਨ 'ਤੇ ਉਤਰੀ ਸੀ, ਜਿਸ 'ਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਪ੍ਰਸਿੱਧ ਕ੍ਰਿਸ਼ਨਾ ਅਤੇ ਸਪਿਨਰ ਆਰ ਅਸ਼ਵਿਨ ਮੌਜੂਦ ਸਨ। ਪ੍ਰਸਿੱਧ ਕ੍ਰਿਸ਼ਨਾ ਨੇ ਪਹਿਲੇ ਟੈਸਟ ਰਾਹੀਂ ਫਾਰਮੈਟ 'ਚ ਡੈਬਿਊ ਕੀਤਾ ਸੀ, ਪਰ ਉਹ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਅਜਿਹੇ 'ਚ ਉਸ ਨੂੰ ਦੂਜੇ ਟੈਸਟ ਦੇ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਪਹਿਲੇ ਟੈਸਟ 'ਚ ਦੱਖਣੀ ਅਫਰੀਕਾ ਨੇ ਕਿਸੇ ਸਪਿਨਰ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਅਤੇ ਨਾ ਹੀ ਕਿਸੇ ਪਾਰਟ ਟਾਈਮਰ ਤੋਂ ਗੇਂਦਬਾਜ਼ੀ ਕਰਵਾਈ ਸੀ। ਅਜਿਹੇ 'ਚ ਪਿੱਚ ਨੂੰ ਧਿਆਨ 'ਚ ਰੱਖਦੇ ਹੋਏ ਆਰ ਅਸ਼ਵਿਨ ਨੂੰ ਦੂਜੇ ਟੈਸਟ 'ਚ ਪਲੇਇੰਗ ਇਲੈਵਨ 'ਚੋਂ ਵੀ ਬਾਹਰ ਕੀਤਾ ਜਾ ਸਕਦਾ ਹੈ। ਆਵੇਸ਼ ਖਾਨ ਨੂੰ ਟੀਮ 'ਚ ਮੌਕਾ ਦਿੱਤਾ ਜਾ ਸਕਦਾ ਹੈ, ਕਿਉਂਕਿ ਆਵੇਸ਼ ਭਾਰਤ-ਏ ਦਾ ਹਿੱਸਾ ਸੀ, ਜਿਸ ਨੇ ਅਫਰੀਕਾ-ਏ ਖਿਲਾਫ ਖੇਡੇ ਗਏ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਵੇਸ਼ ਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਦੂਜੇ ਟੈਸਟ ਲਈ ਟੀਮ 'ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ- ਜਮਸ਼ੇਦਪੁਰ FC ਨੇ ਖਾਲਿਦ ਜਮੀਲ ਨੂੰ ਮੁੱਖ ਕੋਚ ਕੀਤਾ ਨਿਯੁਕਤ
ਦੂਜੇ ਟੈਸਟ ਵਿੱਚ ਆਵੇਸ਼ ਖਾਨ ਜਾਂ ਮੁਕੇਸ਼ ਕੁਮਾਰ ਵਿੱਚੋਂ ਕਿਸੇ ਇੱਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਦੋਵਾਂ ਗੇਂਦਬਾਜ਼ਾਂ ਨੂੰ ਪਲੇਇੰਗ ਇਲੈਵਨ 'ਚ ਵੀ ਮੌਕਾ ਮਿਲ ਸਕਦਾ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੂਜੇ ਮੈਚ ਦੇ ਪਲੇਇੰਗ ਇਲੈਵਨ 'ਚੋਂ ਕਿਹੜੇ ਗੇਂਦਬਾਜ਼ ਦੀ ਰੋਹਿਤ ਸ਼ਰਮਾ ਛੁੱਟੀ ਕਰਦੇ ਹਨ।
ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਵਿੱਚ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ/ਮੁਕੇਸ਼ ਕੁਮਾਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ/ਆਵੇਸ਼ ਖਾਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਿਸ਼ੋਰ ਜੇਨਾ ਤੇ DP ਮਨੂ AIU ਦੇ RTP ’ਚ ਸ਼ਾਮਲ
NEXT STORY