ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਟੀ-20 ਸੀਰੀਜ਼ ਦੋ ਮਹੀਨਿਆਂ ਬਾਅਦ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੱਖਣੀ ਅਫਰੀਕਾ ਦੇ ਕਪਤਾਨ ਏਡੇਨ ਮਾਰਕਰਾਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਦੱਖਣੀ ਅਫਰੀਕਾ ਲਈ 176 ਦੌੜਾਂ ਦਾ ਟੀਚਾ ਰੱਖਿਆ। ਹਾਰਦਿਕ ਪੰਡਯਾ ਨੇ ਅਜੇਤੂ 59 ਦੌੜਾਂ ਬਣਾਈਆਂ।
ਕਟਕ ਟੀ-20 'ਚ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਸ਼ੁਭਮਨ ਗਿੱਲ ਸਿਰਫ 4 ਦੌੜਾਂ ਬਣਾ ਕੇ ਪਹਿਲੇ ਹੀ ਓਵਰ 'ਚ ਲੁੰਗੀ ਐਨਗਿਡੀ ਦੀ ਗੇਂਦ 'ਤੇ ਆਊਟ ਹੋ ਗਏ। ਕੁਝ ਦੇਰ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਵੀ 11 ਦੌੜਾਂ ਬਣਾ ਕੇ ਲੁੰਗੀ ਦੀ ਗੇਂਦ 'ਤੇ ਪਵੇਲੀਅਨ ਪਰਤ ਗਏ। 6 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 40/2 ਸੀ। 7ਵੇਂ ਓਵਰ 'ਚ ਭਾਰਤ ਨੂੰ ਤੀਜਾ ਝਟਕਾ ਲੱਗਾ, ਜਦੋਂ ਅਭਿਸ਼ੇਕ ਸ਼ਰਮਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਤਿਲਕ ਵਰਮਾ ਅਤੇ ਅਕਸ਼ਰ ਪਟੇਲ ਵਿਚਾਲੇ ਚੰਗੀ ਸਾਂਝੇਦਾਰੀ ਹੋ ਰਹੀ ਸੀ ਪਰ 12ਵੇਂ ਓਵਰ 'ਚ ਤਿਲਕ ਵਰਮਾ 26 ਦੌੜਾਂ ਬਣਾ ਕੇ ਆਊਟ ਹੋ ਗਏ। 14ਵੇਂ ਓਵਰ 'ਚ ਭਾਰਤ ਨੂੰ 5ਵਾਂ ਝਟਕਾ ਲੱਗਾ ਜਦੋਂ ਅਕਸ਼ਰ ਪਟੇਲ 23 ਦੌੜਾਂ ਬਣਾ ਕੇ ਆਊਟ ਹੋ ਗਏ।
ਇਸਤੋਂ ਬਾਅਦ ਹਾਰਦਿਕ ਪੰਡਯਾ ਅਤੇ ਸ਼ਿਵਮ ਦੁਬੇ ਵਿਚਾਲੇ ਚੰਗੀ ਸਾਂਝੇਦਾਰੀ ਹੋਈ। ਦੋਵਾਂ ਵਿਚਾਲੇ 19 ਗੇਂਦਾਂ 'ਚ 33 ਦੌੜਾਂ ਦੀ ਸਾਂਝੇਦਾਰੀ ਹੋਈ ਪਰ 18ਵੇਂ ਓਵਰ 'ਚ ਸ਼ਿਵਮ ਦੁਬੇ ਆਊਟ ਹੋ ਗਏ। ਸ਼ਿਵਮ ਨੇ 11 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 11 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 25 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਰਦਿਕ ਨੇ 28 ਗੇਂਦਾਂ 'ਚ ਨਾਬਾਦ 59 ਦੌੜਾਂ ਦੀ ਪਾਰੀ ਖੇਡੀ। ਜਿਸਦੇ ਦਮ 'ਤੇ ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ 176 ਦੌੜਾਂ ਦਾ ਟੀਚਾ ਰੱਖਿਆ।
John Cena ਨੇ WWE ਨੂੰ ਇਸ ਕਾਰਨ ਕਿਹਾ ਅਲਵਿਦਾ! ਦੱਸੀ ਰਿਟਾਇਰਮੈਂਟ ਦੀ ਅਸਲੀ ਵਜ੍ਹਾ
NEXT STORY