ਸੈਂਚੂਰੀਅਨ (ਯੂ. ਐੱਨ. ਆਈ.)–ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (ਅਜੇਤੂ 122) ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤ ਨੇ ਦੱਖਣੀ ਅਫਰੀਕਾ ਵਿਰੱੁਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ 90 ਓਵਰਾਂ ਵਿਚ 3 ਵਿਕਟਾਂ ’ਤੇ 272 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਭਾਰਤ ਨੇ ਠੋਸ ਸ਼ੁਰੂਆਤ ਕਰਦੇ ਹੋਏ ਲੰਚ ਤਕ ਬਿਨਾਂ ਕੋਈ ਵਿਕਟ ਗੁਆਏ 83 ਦੌੜਾਂ ਤੇ ਚਾਹ ਦੀ ਬ੍ਰੇਕ ਤਕ 2 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਭਾਰਤ ਨੇ ਆਖਰੀ ਸੈਸ਼ਨ ਵਿਚ ਇਕ ਵਿਕਟ ਗੁਆਈ ਤੇ ਸਕੋਰ ਨੂੰ 272 ਦੌੜਾਂ ਤਕ ਪਹੁੰਚਾ ਦਿੱਤਾ।
ਰਾਹੁਲ ਨੇ ਪੂਰੀ ਪ੍ਰਤੀਬੱਧਤਾ ਤੇ ਸਮਰਪਣ ਨਾਲ ਬੱਲੇਬਾਜ਼ੀ ਕੀਤੀ ਤੇ 248 ਗੇਂਦਾਂ ’ਤੇ ਅਜੇਤੂ 122 ਦੌੜਾਂ ਵਿਚ 17 ਚੌਕੇ ਤੇ 1 ਛੱਕਾ ਲਾਇਆ। ਦੂਜੇ ਓਪਨਰ ਮਯੰਕ ਅਗਰਵਾਲ ਨੇ 123 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 60 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 94 ਗੇਂਦਾਂ ’ਤੇ 4 ਚੌਕਿਆਂ ਦੇ ਸਹਾਰੇ 35 ਦੌੜਾਂ ਤੇ ਅਜਿੰਕਯ ਰਹਾਨੇ ਨੇ 81 ਗੇਂਦਾਂ ਵਿਚ 8 ਚੌਕਿਆਂ ਦੇ ਸਹਾਰੇ ਅਜੇਤੂ 40 ਦੌੜਾਂ ਬਣਾਈਆਂ। ਭਾਰਤ ਦੀਆਂ ਤਿੰਨੇ ਵਿਕਟਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਦੇ ਹਿੱਸੇ ਵਿਚ ਗਈਆਂ। ਇਨਗਿਡੀ ਨੇ 17 ਓਵਰਾਂ ਵਿਚ 45 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹੋਰ ਕੋਈ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ’ਤੇ ਕੋਈ ਅਸਰ ਨਹੀਂ ਛੱਡ ਸਕਿਆ।
ਇਹ ਵੀ ਪੜ੍ਹੋ : Year Ender 2021 : ਭਾਰਤੀ ਕੁਸ਼ਤੀ 'ਚ ਇਕ ਨਾਇਕ ਦਾ ਪਤਨ, ਓਲੰਪਿਕ ਸਫ਼ਲਤਾ ਤੇ ਨਵੇਂ ਨਾਇਕਾਂ ਦਾ ਆਗਮਨ
ਪਲੇਇੰਗ ਇਲੈਵਨ
ਦੱਖਣੀ ਅਫ਼ਰੀਕਾ : ਡੀਨ ਐਲਗਰ (ਕਪਤਾਨ), ਐਡੇਨ ਮਾਰਕਰਾਮ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੂਸਨ, ਟੇਮਬਾ ਬਾਵੁਮਾ, ਕਵਿੰਟਨ ਡੀ ਕਾਕ (ਵਿਕਟਕੀਪਰ), ਵੀਆਨ ਮੁਲਡਰ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਕੈਗਿਸੋ ਰਬਾਡਾ, ਲੁੰਗੀ ਐਗਿਡੀ।
ਭਾਰਤ : ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੂੰ ਸ਼ਾਨਦਾਰ ਕਰੀਅਰ ਦੇ ਬਾਵਜੂਦ ਇਸ ਗੱਲ ਦਾ ਹਮੇਸ਼ਾ ਰਹੇਗਾ ਮਲਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Year Ender 2021 : ਭਾਰਤੀ ਕੁਸ਼ਤੀ 'ਚ ਇਕ ਨਾਇਕ ਦਾ ਪਤਨ, ਓਲੰਪਿਕ ਸਫ਼ਲਤਾ ਤੇ ਨਵੇਂ ਨਾਇਕਾਂ ਦਾ ਆਗਮਨ
NEXT STORY