ਨਵੀਂ ਦਿੱਲੀ- ਸੁਸ਼ੀਲ ਕੁਮਾਰ ਦਾ ਕਤਲ ਕਾਂਡ 'ਚ ਫਸਣਾ ਭਾਰਤੀ ਕੁਸ਼ਤੀ ਦੇ ਵਕਾਰ ਲਈ ਇਕ ਕਰਾਰਾ ਝਟਕਾ ਸੀ ਪਰ ਟੋਕੀਓ ਓਲੰਪਿਕ 'ਚ ਰਵੀ ਦਹੀਆ ਤੇ ਬਜਰੰਗ ਪੂਨੀਆ ਦੀ ਕਾਮਯਾਬੀ ਨੇ ਭਾਰਤੀ ਕੁਸ਼ਤੀ ਨੂੰ ਸੁਸ਼ੀਲ ਕੁਮਾਰ ਦੇ ਝਟਕੇ ਤੋਂ ਉਭਾਰਿਆ। ਵਿਨੇਸ਼ ਫੋਗਾਟ ਦਾ ਓਲੰਪਿਕ ਤਮਗ਼ਾ ਜਿੱਤਣ ਦਾ ਸੁਫ਼ਨਾ ਫਿਰ ਤੋਂ ਪੂਰਾ ਨਹੀਂ ਹੋ ਸਕਿਆ ਪਰ ਇਸ ਸਾਲ ਭਾਰਤੀ ਕੁਸ਼ਤੀ ਨੂੰ ਅੰਸ਼ੂ ਮਲਿਕ ਦੇ ਰੂਪ 'ਚ ਨਵੀਂ ਨਾਇਕਾ ਵੀ ਮਿਲੀ ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪਹੁੰਚ ਕੇ ਇਤਿਹਾਸ ਰਚਿਆ।
ਇਹ ਵੀ ਪੜ੍ਹੋ : Year Ender 2021 : ਭਾਰਤੀ ਕੁਸ਼ਤੀ 'ਚ ਇਕ ਨਾਇਕ ਦਾ ਪਤਨ, ਓਲੰਪਿਕ ਸਫ਼ਲਤਾ ਤੇ ਨਵੇਂ ਨਾਇਕਾਂ ਦਾ ਆਗਮਨ
ਭਾਰਤੀ ਕੁਸ਼ਤੀ ਦੇ ਨਾਇਕ ਸੁਸ਼ੀਲ ਕੁਮਾਰ ਨੂੰ ਜਦੋਂ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਕਰਨੀਆਂ ਸਨ ਉਦੋਂ ਉਹ ਆਪਣੇ ਸਾਥੀ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਦੋਸ਼ 'ਚ ਤਿਹਾੜ ਜੇਲ 'ਚ ਸਲਾਖ਼ਾਂ ਦੇ ਪਿੱਛੇ ਸੀ। ਇਹ ਭਾਰਤੀ ਕੁਸ਼ਤੀ ਲਈ ਇਕ ਬਹੁਤ ਵੱਡਾ ਝਟਕਾ ਸੀ। ਓਲੰਪਿਕ 'ਚ ਦੋ ਤਮਗ਼ੇ ਤੇ ਵਿਸ਼ਵ ਖ਼ਿਤਾਬ ਜਿੱਤਣ ਵਾਲੇ ਇਕਮਾਤਰ ਭਾਰਤੀ ਪਹਿਲਵਾਨ 38 ਸਾਲਾ ਸੁਸ਼ੀਲ ਨੇ ਜਿਸ ਤਰ੍ਹਾਂ ਨਾਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਉਸ ਨਾਲ ਭਾਰਤੀ ਕੁਸ਼ਤੀ ਦਾ ਗ਼ਲਤ ਚਿਹਰਾ ਹੀ ਸਾਹਮਣੇ ਆਇਆ।
ਪਰ ਇਸ ਨਿਰਾਸ਼ਾ ਦੇ ਦਰਮਿਆਨ ਟੋਕੀਓ ਓਲੰਪਿਕ ਖੇਡਾਂ 'ਚ ਉਮੀਦ ਦੀ ਕਿਰਨ ਨਜ਼ਰ ਆਈ। ਬਜਰੰਗ ਤੇ ਵਿਨੇਸ਼ ਤਮਗ਼ੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਉਹ ਰਵੀ ਦਾਹੀਆ ਹੀ ਸਨ ਜੋ ਸੈਮੀਫ਼ਾਈਨਲ 'ਚ ਕਜ਼ਾਖ਼ਸਚਾਨ ਦੇ ਨੁਰੀਸਲਾਮ ਸਨਾਯੇਵ ਖ਼ਿਲਾਫ਼ 2-9 ਨਾਲ ਪਿੱਛੜਣ ਦੇ ਬਾਅਦ ਦਮਦਾਰ ਵਾਪਸੀ ਕਰਕੇ ਭਾਰਤੀ ਕੁਸ਼ਤੀ 'ਚ ਨਵੇਂ ਸਿਤਾਰੇ ਦੇ ਰੂਪ 'ਚ ਉਭਰੇ। ਉਹ ਰੂਸ ਦੇ ਜਾਵੁਰ ਉਗੂਏਵ ਦੇ ਖ਼ਿਲਾਫ਼ ਫ਼ਾਈਨਲ 'ਚ ਆਪਣੀ ਇਸ ਸਫ਼ਲਤਾ ਨੂੰ ਦੋਹਰਾ ਨਾ ਸਕੇ ਪਰ ਓਲੰਪਿਕ 'ਚ ਚਾਂਦੀ ਦੇ ਤਮਗ਼ੇ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਬਜਰੰਗ ਨੂੰ ਸੋਨ ਤਮਗ਼ੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।
ਵਿਸ਼ਵ ਚੈਂਪੀਅਨਸ਼ਿਪ 2019 'ਚ ਕਾਂਸੀ ਤਮਗ਼ਾ ਜਿੱਤਣ ਦੇ ਬਾਅਦ ਬਜਰੰਗ ਬੜੀ ਹੀ ਮੁਸ਼ਕਲ ਨਾਲ ਕਿਸੇ ਟੂਰਨਾਮੈਂਟ 'ਚ ਹਾਰੇ ਸਨ। ਉਨ੍ਹਾਂ ਦੇ ਵਜ਼ਨ ਵਰਗ 65 ਕਿਲੋਗ੍ਰਾਮ 'ਚ ਸਖ਼ਤ ਚੁਣੌਤੀ ਹੋਣ ਦੇ ਬਾਵਜੂਦ ਬਜਰੰਗ ਦੇ ਫਾਈਨਲ 'ਚ ਪੁੱਜਣ ਦੀ ਉਮੀਦ ਸੀ। ਬਾਅਦ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਰੂਸ 'ਚ ਇਕ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਦੇ ਗੋਡੇ 'ਤੇ ਸੱਟ ਲਗ ਗਈ ਸੀ। ਇਸ ਦੇ ਬਾਵਜੂਦ ਤਮਗ਼ਾ ਜਿੱਤਣ ਨਾਲ ਉਨ੍ਹਾਂ ਦੇ ਵਕਾਰ 'ਚ ਵਾਧਾ ਹੋਇਆ। ਕੁਸ਼ਤੀ 'ਚ ਦੋ ਤਮਗ਼ੇ ਨਾਲ ਇਸ ਖੇਡ 'ਚ ਭਾਰਤ ਨੇ 2008 ਓਲੰਪਿਕ ਤੋਂ ਲੈ ਕੇ ਟੋਕੀਓ ਤਕ ਤਮਗ਼ੇ ਜਿੱਤਣ ਦਾ ਸਿਲਸਿਲਾ ਜਾਰੀ ਰੱਖਿਆ।
ਮਹਿਲਾ ਵਰਗ 'ਚ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਵਿਨੇਸ਼ ਨੂੰ ਨਿਰਾਸ਼ਾ ਹੱਥ ਲੱਗੀ। ਇਹ ਦੂਜਾ ਮੌਕਾ ਸੀ ਜਦੋਂ ਉਨ੍ਹਾਂ ਦਾ ਓਲੰਪਿਕ ਤਮਗ਼ਾ ਜਿੱਤਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਉਹ ਬੇਲਾਰੂਸ ਦੀ ਵਨੇਸਾ ਕਲਾਜਿਨਸਕਾਇਆ ਤੋਂ ਹਾਰ ਕੇ ਬਾਹਰ ਹੋ ਗਈ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਖੇਡਾਂ ਦੇ ਦੌਰਾਨ ਅਨੁਸ਼ਾਸਨਹੀਨਤਾ ਦਿਖਾਉਣ ਲਈ ਰਾਸ਼ਟਰੀ ਮਹਾਸੰਘ ਨੇ ਮੁਅਤਲ ਵੀ ਕਰ ਦਿੱਤਾ ਸੀ। ਮੁਆਫ਼ੀ ਮੰਗਣ ਦੇ ਬਾਅਦ ਹਾਲਾਂਕਿ ਉਨ੍ਹਾਂ ਨੂੰ ਚਿਤਾਵਾਨੀ ਦੇ ਕੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : ਨੀਲਾਮੀ ’ਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲਾ ਬੱਲਾ ਲੱਖਾਂ ਰੁਪਏ ’ਚ ਵਿਕਿਆ
ਇਸ ਦੌਰਾਨ ਅੰਸ਼ੂ ਮਲਿਕ ਨੇ ਆਪਣੀ ਛਾਪ ਛੱਡੀ। ਹਰਿਆਣਾ ਦੀ ਇਸ 20 ਸਾਲਾ ਪਹਿਲਾਵਾਨ ਨੇ ਸੀਨੀਅਰ ਏਸ਼ੀਆਈ ਖ਼ਿਤਾਬ ਜਿੱਤ ਕੇ ਟੋਕੀਓ ਖੇਡਾਂ ਲਈ ਕੁਆਲੀਫ਼ਾਈ ਕੀਤਾ ਪਰ ਤਜਰਬੇ ਦੀ ਕਮੀ ਕਾਰਨ ਉਹ ਉੱਥੇ ਕੁਝ ਖ਼ਾਸ ਨਾ ਕਰ ਸਕੀ। ਪਰ ਉਹ ਖ਼ੁਦ ਨੂੰ ਸਾਬਤ ਕਰਨ ਲਈ ਤਿਆਰ ਸੀ ਤੇ ਓਸਲੋ ਵਿਸ਼ਵ ਚੈਂਪੀਅਨਸ਼ਿਪ 'ਚ ਉਹ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਉਨ੍ਹਾਂ ਨੇ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਅਮਰੀਕਾ ਦੀ ਹੇਲਨ ਮਾਰੋਲਿਸ ਦੇ ਖ਼ਿਲਾਫ਼ ਆਪਣੇ ਸਾਰੇ ਦਾਅ ਆਜ਼ਮਾਏ। ਪਰ ਅੰਤ 'ਚ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਸਵਿਤਾ ਮੋਰ ਨੇ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗ਼ਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ ਰੋਮਾਂਚਕ ਮੈਚ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ
NEXT STORY