ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ T20I ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਭਾਵ ਵੀਰਵਾਰ ਨੂੰ ਪੰਜਾਬ ਦੇ ਮੁੱਲਾਪੁਰ (ਨਿਊ ਚੰਡੀਗੜ੍ਹ) ਵਿੱਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਹਿਲਾ ਮੈਚ 101 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਹੈੱਡ ਟੁ ਹੈੱਡ
ਕੁੱਲ ਮੈਚ - 31
ਭਾਰਤ - 19 ਜਿੱਤਾਂ
ਦੱ. ਅਫਰੀਕਾ - 12 ਜਿੱਤਾਂ
ਨੋ ਰਿਜ਼ਲਟ - 1
ਪਿੱਚ ਰਿਪੋਰਟ
ਇਹ ਮੈਚ ਮੁੱਲਾਪੁਰ ਦੇ ਨਵੇਂ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜੋ ਕਿ ਇਸ ਮੈਦਾਨ 'ਤੇ ਪਹਿਲਾ T20 ਅੰਤਰਰਾਸ਼ਟਰੀ ਮੈਚ ਹੋਵੇਗਾ। ਇਸ ਤੋਂ ਪਹਿਲਾਂ ਸਤੰਬਰ ਵਿੱਚ ਇੱਥੇ ਦੋ ਮਹਿਲਾ ਵਨਡੇ ਮੈਚਾਂ ਦੀ ਮੇਜ਼ਬਾਨੀ ਕੀਤੀ ਗਈ ਸੀ। ਮੈਚ ਦੌਰਾਨ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਂ 'ਤੇ ਬਣੇ ਸਟੈਂਡਾਂ ਦੀ ਖੁੰਡ ਚੁਕਾਈ ਵੀ ਕੀਤੀ ਜਾਵੇਗੀ।
ਮੌਸਮ ਦਾ ਹਾਲ
ਵੀਰਵਾਰ ਸ਼ਾਮ ਨੂੰ ਮੁੱਲਾਂਪੁਰ, ਨਿਊ ਚੰਡੀਗੜ੍ਹ ਵਿੱਚ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ, ਜਿਸ ਕਾਰਨ ਇਹ ਰਾਤ ਬਹੁਤ ਠੰਢੀ ਹੋ ਜਾਵੇਗੀ। ਤ੍ਰੇਲ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ, ਜਦੋਂ ਕਿ ਮੈਚ ਦੌਰਾਨ ਅਸਮਾਨ ਸਾਫ਼ ਰਹਿਣ ਦੀ ਉਮੀਦ ਹੈ।
ਸੰਭਾਵਿਤ ਪਲੇਇੰਗ 11
ਭਾਰਤ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ।
ਦੱਖਣੀ ਅਫਰੀਕਾ : ਕੁਇੰਟਨ ਡੀ ਕੌਕ (ਵਿਕਟਕੀਪਰ), ਏਡੇਨ ਮਾਰਕਰਾਮ (ਕਪਤਾਨ), ਟ੍ਰਿਸਟਨ ਸਟਬਸ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਲੁਥੋ ਸਿਪਾਮਲਾ, ਲੁੰਗੀ ਐਨਗਿਡੀ, ਐਨਰਿਕ ਨੋਰਟਜੇ।
ਵੱਡੀ ਖਬਰ: ਨਿਲਾਮੀ ਤੋਂ ਪਹਿਲਾਂ 'ਸਰਪੰਚ ਸਾਬ' ਨੂੰ ਪੰਜਾਬ ਕਿੰਗਜ਼ 'ਚ ਮਿਲੀ ਵੱਡੀ ਜ਼ਿੰਮੇਵਾਰੀ!
NEXT STORY