ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ (11 ਦਸੰਬਰ) ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਨੂੰ ਜਿੱਤਣ ਲਈ 214 ਦੌੜਾਂ ਦਾ ਟੀਚਾ ਮਿਲਿਆ ਹੈ।
ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅੜੀਕਾ ਦੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਰਹੀ। ਕਵਿੰਟਨ ਡੀ ਕੌਕ ਅਤੇ ਰੀਜ਼ਾ ਹੈਂਡਰਿਕਸ ਨੇ ਮਿਲ ਕੇ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਵਰੁਣ ਚੱਕਰਵਰਤੀ ਨੇ ਹੈਂਡਰਿਕਸ (8 ਦੌੜਾਂ) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸਤੋਂ ਬਾਅਦ ਡੀ ਕੌਕ ਅਤੇ ਮਾਰਕਰਮ ਨੇ ਮਿਲ ਕੇ ਦੂਜੇ ਵਿਕਟ ਲਈ 83 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਦੌਰਾਨ ਡੀ ਕੌਕ ਨੇ ਸਿਰਫ 26 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 29 ਦੌੜਾਂ ਬਣਾਉਣ ਵਾਲੇ ਮਾਰਕਰਮ ਨੂੰ ਵਰੁਣ ਨੇ ਆਊਟ ਕਰ ਦਿੱਤਾ।
ਅਜਿਹਾ ਲੱਗ ਰਿਹਾ ਸੀ ਕਿ ਕੁਇੰਟਨ ਡੀ ਕੌਕ ਸੈਂਕੜਾ ਬਣਾਉਣਗੇ ਪਰ ਭਾਰਤੀ ਵਿਕਟਕੀਪਰ ਜਿਤੇਸ਼ ਸ਼ਰਮਾ ਦੀ ਸ਼ਾਨਦਾਰ ਫੀਲਡਿੰਗ ਕਾਰਨ ਉਹ ਰਨ ਆਊਟ ਹੋ ਗਿਆ। ਡੀ ਕੌਕ ਨੇ 46 ਗੇਂਦਾਂ 'ਤੇ 90 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਜਦੋਂ ਡੀ ਕੌਕ ਆਊਟ ਹੋਏ ਤਾਂ ਦੱਖਣੀ ਅਫਰੀਕਾ ਦਾ ਸਕੋਰ 156/3 ਸੀ। ਦੱਖਣੀ ਅਫਰੀਕਾ ਦਾ ਚੌਥਾ ਵਿਕਟ ਡਿਵਾਲਡ ਬ੍ਰੇਵਿਸ (14 ਦੌੜਾਂ) ਦੇ ਰੂਪ ਵਿੱਚ ਡਿੱਗਿਆ, ਜਿਸਨੂੰ ਅਕਸ਼ਰ ਪਟੇਲ ਨੇ ਕੈਚ ਕਰ ਲਿਆ।
ਇੱਥੋਂ, ਡੇਵਿਡ ਮਿਲਰ ਅਤੇ ਡੋਨੋਵਨ ਫਰੇਰਾ ਨੇ ਪੰਜਵੀਂ ਵਿਕਟ ਲਈ 23 ਗੇਂਦਾਂ 'ਤੇ ਅਜੇਤੂ 53 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਵੱਡਾ ਸਕੋਰ ਬਣਾਇਆ। ਫਰੇਰਾ ਨੇ 16 ਗੇਂਦਾਂ 'ਤੇ 30* ਦੌੜਾਂ ਦਾ ਯੋਗਦਾਨ ਪਾਇਆ, ਜਿਸ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਸ਼ਾਮਲ ਸੀ। ਮਿਲਰ ਨੇ 12 ਗੇਂਦਾਂ 'ਤੇ ਅਜੇਤੂ 20 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਪੰਜਾਬ ਦੇ ਪੁੱਤਰ ਨੇ ਦੱ.ਅਫਰੀਕਾ 'ਚ ਚਮਕਾਇਆ ਨਾਂ, ਵਿਸ਼ਵ ਤੈਰਾਕੀ ’ਚ ਜਿੱਤਿਆ ਸਿਲਵਰ ਮੈਡਲ
NEXT STORY