ਸਪੋਰਟਸ ਡੈਸਕ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਸੁਪਰਸਪੋਰਟਸ ਪਾਰਕ, ਸੈਂਚੁਰੀਅਨ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਜਦੋਂ ਭਾਰਤ 8 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ 'ਤੇ ਖੇਡ ਰਿਹਾ ਸੀ ਤਾਂ ਮੀਂਹ ਪੈਣ ਨਾਲ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ ਤੇ ਪਹਿਲੇ ਦਿਨ ਦੀ ਖੇਡ ਖ਼ਤਮ ਐਲਾਨ ਦਿੱਤੀ ਗਈ। ਮੈਚ ਰੁਕਣ ਸਮੇਂ ਮੁਹੰਮਦ ਸਿਰਾਜ 0 ਤੇ ਕੇ.ਐੱਲ. ਰਾਹੁਲ 70 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਰੋਹਿਤ ਮਹਿਜ਼ 5 ਦੌੜਾਂ ਬਣਾ ਰਬਾਡਾ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਭਾਰਤ ਦੀ ਦੂਜੀ ਵਿਕਟ ਯਸ਼ਸਵੀ ਜਾਇਸਵਾਲ ਦੇ ਆਊਟ ਹੋਣ ਨਾਲ ਡਿੱਗੀ। ਜਾਇਸਵਾਲ 17 ਦੌੜਾਂ ਬਣਾ ਨਾਂਡਰੇ ਬਰਗਰੇ ਵਲੋਂ ਆਊਟ ਹੋਇਆ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 2 ਦੌੜਾ ਬਣਾ ਨਾਂਡਰੇ ਬਰਗਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ 31 ਦੌੜਾਂ, ਵਿਰਾਟ ਕੋਹਲੀ 38 ਦੌੜਾਂ, ਰਵੀਚੰਦਰਨ ਅਸ਼ਵਿਨ 8 ਦੌੜਾਂ ਤੇ ਸ਼ਾਰਦੁਲ਼ ਠਾਕੁਰ 24 ਦੌੜਾਂ ਬਣਾ ਆਊਟ ਹੋਏ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਲਈ ਰੋਹਿਤ ਸ਼ਰਮਾ ਨੂੰ ਸੁਨੀਲ ਗਾਵਸਕਰ ਨੇ ਦਿੱਤੀ ਅਹਿਮ ਸਲਾਹ
ਇੱਥੇ ਟੀਮ ਇੰਡੀਆ ਪਿਛਲੇ 31 ਸਾਲਾਂ ਤੋਂ ਚੱਲਦੀ ਆ ਰਹੀ ਹਾਰ ਦਾ ਸਿਲਸਿਲਾ ਤੋੜਨ ਲਈ ਮੈਦਾਨ 'ਚ ਉਤਰੇਗੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਘਰੇਲੂ ਮੈਦਾਨਾਂ 'ਤੇ ਭਾਰਤ ਖਿਲਾਫ ਆਪਣੇ ਮਜ਼ਬੂਤ ਰਿਕਾਰਡ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਟੀਮ ਸਾਲ 1992 'ਚ ਪਹਿਲੀ ਵਾਰ ਦੱਖਣੀ ਅਫਰੀਕਾ ਦੌਰੇ 'ਤੇ ਆਈ ਸੀ। ਉਦੋਂ ਤੋਂ ਹੁਣ ਤੱਕ ਉਹ ਇੱਥੇ 8 ਟੈਸਟ ਸੀਰੀਜ਼ ਖੇਡ ਚੁੱਕੇ ਹਨ। ਉਹ ਇਨ੍ਹਾਂ 'ਚੋਂ ਇੱਕ 'ਚ ਵੀ ਸਫਲਤਾ ਹਾਸਲ ਨਹੀਂ ਕਰ ਸਕਿਆ ਹੈ। ਭਾਰਤ ਨੇ ਇੱਥੇ ਸੱਤ ਸੀਰੀਜ਼ ਗੁਆਏ ਹਨ ਅਤੇ ਇਕ ਸੀਰੀਜ਼ ਡਰਾਅ ਕੀਤੀ ਹੈ। ਟੀਮ ਇੰਡੀਆ ਨੇ ਇੱਥੇ ਖੇਡੇ ਗਏ 23 ਟੈਸਟ ਮੈਚਾਂ 'ਚੋਂ ਸਿਰਫ 4 ਮੈਚ ਹੀ ਜਿੱਤੇ ਹਨ।
ਇਸ ਵਾਰ ਭਾਰਤੀ ਟੀਮ ਕਿਸੇ ਵੀ ਕੀਮਤ 'ਤੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਨਾ ਜਿੱਤਣ ਦਾ ਸਿਲਸਿਲਾ ਤੋੜਨਾ ਚਾਹੇਗੀ। ਇਸ ਦੇ ਲਈ ਟੀਮ ਇੰਡੀਆ ਪਿਛਲੇ ਇੱਕ ਹਫਤੇ ਤੋਂ ਜ਼ੋਰਦਾਰ ਅਭਿਆਸ ਕਰ ਰਹੀ ਹੈ। ਵੈਸੇ ਇਸ ਵਾਰ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਮੁਕਾਬਲੇ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਅਜਿਹੇ 'ਚ ਸੰਭਵ ਹੈ ਕਿ ਇਸ ਵਾਰ ਭਾਰਤ ਇੱਥੇ ਵੀ ਟੈਸਟ 'ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਗਾਜ਼ਾ ਸੰਕਟ 'ਤੇ 'ਲੋਗੋ' ਲਗਾਉਣ ਦਾ ਮੁੱਦਾ: ਪੈਟ ਕਮਿੰਸ ਨੇ ਉਸਮਾਨ ਖਵਾਜਾ ਦਾ ਕੀਤਾ ਸਮਰਥਨ
ਸੈਂਚੁਰੀਅਨ ਦੀ ਪਿੱਚ ਦੱਖਣੀ ਅਫਰੀਕਾ ਦੀਆਂ ਸਭ ਤੋਂ ਤੇਜ਼ ਪਿੱਚਾਂ ਵਿੱਚੋਂ ਇੱਕ ਹੈ। ਬੱਦਲ ਛਾਏ ਰਹਿਣ ਅਤੇ ਮੀਂਹ ਦੀ ਭਵਿੱਖਬਾਣੀ ਦੇ ਨਾਲ, ਇਹ ਪਿੱਚ ਤੇਜ਼ ਗੇਂਦਬਾਜ਼ਾਂ ਲਈ ਵਧੇਰੇ ਮਦਦਗਾਰ ਸਾਬਤ ਹੋ ਸਕਦੀ ਹੈ। ਇਸਨੂੰ ਦੱਖਣੀ ਅਫਰੀਕਾ ਦਾ ਕਿਲਾ ਵੀ ਕਿਹਾ ਜਾ ਸਕਦਾ ਹੈ। ਇੱਥੇ ਪ੍ਰੋਟੀਜ਼ ਟੀਮ ਨੇ 28 ਵਿੱਚੋਂ 22 ਟੈਸਟ ਜਿੱਤੇ ਹਨ। ਹਾਲਾਂਕਿ ਭਾਰਤੀ ਟੀਮ ਨੇ ਇੱਥੇ ਆਪਣੇ ਪਿਛਲੇ ਦੌਰੇ 'ਚ 113 ਦੌੜਾਂ ਦੀ ਜਿੱਤ ਦਰਜ ਕੀਤੀ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ - ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਬਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐੱਲ. ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ
ਦੱਖਣੀ ਅਫਰੀਕਾ - ਡੀਨ ਐਲਗਰ, ਏਡੇਨ ਮਾਰਕਰਮ, ਟੋਨੀ ਡੀ ਜ਼ੋਰਜ਼ੀ, ਟੇਂਬਾ ਬਾਵੁਮਾ (ਕਪਤਾਨ), ਕੀਗਨ ਪੀਟਰਸਨ, ਡੇਵਿਡ ਬੇਡਿੰਘਮ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਕਾਗਿਸੋ ਰਬਾਡਾ, ਨੈਂਡਰੇ ਬਰਗਰ
ਵਰਲਡ ਰੈਪਿਡ ਅਤੇ ਬਲਿਟਜ਼ ਸ਼ਤਰੰਜ : ਕੀ ਕਾਰਲਸਨ ਬਚਾ ਸਕੇਗਾ ਖਿਤਾਬ?
NEXT STORY