ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 4 ਤਾਰੀਖ਼ ਨੂੰ ਮੋਹਾਲੀ ਦੇ ਸਟੇਡੀਅਮ 'ਚ ਖੇਡਿਆ ਜਾਣਾ ਹੈ। ਸ਼੍ਰੀਲੰਕਾ ਦਾ ਇਹ 300ਵਾਂ ਟੈਸਟ ਮੈਚ ਹੋਵੇਗਾ ਜਦਕਿ ਭਾਰਤੀ ਸਟਾਰ ਵਿਰਾਟ ਕੋਹਲੀ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਮੈਚ ਦੇ ਲਈ ਸਟੇਡੀਅਮ ਦੀ ਸਮਰਥਾ ਦੇ 50 ਫ਼ੀਸਦੀ ਦਰਸ਼ਕਾਂ ਦੀ ਇਜਾਜ਼ਤ ਦਿੱਤੀ ਹੈ ਜਿਸ 'ਤੇ ਕਰੁਣਾਰਤਨੇ ਨੇ ਖ਼ੁਸ਼ੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ : ਚੇਲਸੀ ਫੁੱਟਬਾਲ ਕਲੱਬ ਵੇਚ ਰਹੇ ਹਨ ਰੂਸੀ ਅਰਬਪਤੀ ਅਬ੍ਰਾਮੋਵਿਚ, ਧਨ ਨੂੰ ਯੂਕ੍ਰੇਨੀ ਪੀੜਤਾਂ ਲਈ ਕਰਨਗੇ ਦਾਨ
ਕਰੁਣਾਰਤਨੇ ਨੇ ਕਿਹਾ ਕਿ ਆਪਣੇ ਦੇਸ਼ ਦੇ 300ਵੇਂ ਟੈਸਟ ਮੈਚ 'ਚ ਕਪਤਾਨੀ ਕਰਨਾ ਸ਼ਾਨਦਾਰ ਅਹਿਸਾਸ ਹੈ। ਮੈਨੂੰ ਇਸ ਦੀ ਉਮੀਦ ਨਹੀਂ ਸੀ। ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਮੈਂ ਸ਼੍ਰੀਲੰਕਾ ਲਈ ਸਰਵਸ੍ਰੇਸ਼ਠ ਨਤੀਜੇ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਇਹ ਵਿਰਾਟ ਦਾ 100ਵਾਂ ਟੈਸਟ ਹੈ। ਬੀ. ਸੀ. ਸੀ.ਆਈ. ਨੇ 50 ਫ਼ੀਸਦੀ ਦਰਸ਼ਕਾਂ ਨੂੰ ਇਜਾਜ਼ਤ ਦੇ ਕੇ ਚੰਗਾ ਫ਼ੈਸਲਾ ਕੀਤਾ ਹੈ। ਸ਼੍ਰੀਲੰਕਾਈ ਖਿਡਾਰੀ ਸਖ਼ਤ ਮਿਹਨਤ ਕਰ ਰਹੇ ਹਨ ਤੇ ਸਾਰੇ ਚੰਗੀ ਸਥਿਤੀ 'ਚ ਹਨ। ਉਮੀਦ ਹੈ ਕਿ ਉਹ ਦੋਵੇਂ ਟੈਸਟ ਮੈਚਾਂ 'ਚ ਚੰਗੀ ਲੈਅ ਦਿਖਾਉਣਗੇ।
ਇਹ ਵੀ ਪੜ੍ਹੋ : BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ
ਕਰੁਣਾਰਤਨੇ ਨੇ ਕਿਹਾ ਕਿ ਟੀਮ ਕੋਲ ਸ਼੍ਰੇਅਸ ਅਈਅਰ ਤੇ ਸ਼ੁਭਮਨ ਗਿੱਲ ਜਿਹੇ ਯੁਵਾ ਭਾਰਤੀ ਬੱਲੇਬਾਜ਼ਾਂ ਦੇ ਲਈ ਖ਼ਾਸ ਰਣਨੀਤੀ ਹੈ, ਜਿਨ੍ਹਾਂ ਨੂੰ ਤਜਰਬੇਕਾਰ ਅਜਿੰਕਯ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਲਿਆ ਗਿਆ ਹੈ। ਹਾਂ, ਅਸੀਂ ਰਣਨੀਤੀ ਬਣਾਈ ਹੈ। ਉਨ੍ਹਾਂ ਦੀ ਟੀਮ 'ਚ ਕੁਝ ਯੁਵਾ ਖੇਡ ਰਹੇ ਹਨ। ਉਨ੍ਹਾਂ ਨੂੰ ਰਹਾਣੇ ਤੇ ਪੁਜਾਰਾ ਦੀ ਜਗ੍ਹਾ ਲੈਣਾ ਚਾਹੀਦਾ ਹੈ। ਅਸੀਂ ਆਪਣੀ ਰਣਨੀਤੀ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੇਲਸੀ ਫੁੱਟਬਾਲ ਕਲੱਬ ਵੇਚ ਰਹੇ ਹਨ ਰੂਸੀ ਅਰਬਪਤੀ ਅਬ੍ਰਾਮੋਵਿਚ, ਧਨ ਨੂੰ ਯੂਕ੍ਰੇਨੀ ਪੀੜਤਾਂ ਲਈ ਕਰਨਗੇ ਦਾਨ
NEXT STORY