ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 39 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 215 ਦੌੜਾਂ ਬਣਾਈਆਂ। ਇਸ ਤਰ੍ਹਾਂ ਸ਼੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦਾ ਪ੍ਰਦਰਸ਼ਨ ਦਾ ਬਹੁਤ ਖ਼ਰਾਬ ਰਿਹਾ। ਸ਼੍ਰੀਲੰਕਾ ਲਈ ਸਿਰਫ ਨੁਵਾਂਦੂ ਫਰਾਨਾਂਡੋ 50 ਦੌੜਾਂ ਬਣਾ ਸਕੇ। ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਕਰ ਸਕਿਆ। ਸ਼੍ਰੀਲੰਕਾ ਵਲੋਂ ਅਵਿਸ਼ਕਾ ਫਰਨਾਂਡੋ 20, ਕੁਸਲ ਮੇਂਡਿਸ 34 ਦੌੜਾਂ, ਧਨੰਜੈ ਸਿਫਰ, ਨੁਵਾਂਦੂ ਫਰਨਾਂਡੂ 50 ਦੌੜਾਂ, ਕਪਤਾਨ ਦਾਸੁਨ ਸ਼ਨਾਕਾ 2 ਦੌੜਾਂ, ਚਰਿਥ ਅਲੰਕਾ 15 ਦੌੜਾਂ ਤੇ ਵਾਨਿੰਦੂ ਹਸਰੰਗਾਂ 21 ਦੌੜਾ ਬਣਾ ਆਊਟ ਹੋਏ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 3, ਉਮਰਾਨ ਮਲਿਕ ਨੇ 2, ਕੁਲਦੀਪ ਯਾਦਵ 3 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈ।
ਭਾਰਤ ਨੇ ਪਹਿਲਾ ਮੈਚ 67 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ ਬੜ੍ਹਤ ਬਣਾ ਲਈ ਸੀ ਅਤੇ ਅੱਜ ਟੀਮ ਇੰਡੀਆ ਦਾ ਟੀਚਾ ਸੀਰੀਜ਼ 'ਚ ਅਜੇਤੂ ਬੜ੍ਹਤ ਹਾਸਲ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸ਼੍ਰੀਲੰਕਾ ਵੀ ਸੀਰੀਜ਼ 'ਚ ਬਣੇ ਰਹਿਣ ਲਈ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 163
ਭਾਰਤ - 94
ਸ਼੍ਰੀਲੰਕਾ - 57
ਨੋਰਿਜ਼ਲਟ - 11
ਟਾਈ- 1
ਪਿੱਚ ਰਿਪੋਰਟ
ਇੱਥੇ ਦੀ ਪਿੱਚ ਦੀ ਗੁਹਾਟੀ ਦੀ ਸਤ੍ਹਾ ਵਾਗ ਹੀ ਵਿਵਹਾਰ ਕਰਨ ਦੀ ਸੰਭਾਵਨਾ ਹੈ। ਗੁਹਾਟੀ 'ਚ ਪਹਿਲਾ ਮੈਚ ਖੇਡਿਆ ਗਿਆ ਸੀ। ਮੈਦਾਨ ਨੇ ਹੁਣ ਤੱਕ 29 ਵਨਡੇ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ, ਅਤੇ ਔਸਤ ਸਕੋਰ 257 ਦੌੜਾਂ ਹੈ। ਤ੍ਰੇਲ ਇਸ ਖੇਡ ਵਿੱਚ ਅਹਿਮ ਭੂਮਿਕਾ ਨਿਭਾਏਗੀ; ਇਸ ਲਈ, ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰਨਾ ਚਾਹ ਸਕਦੀ ਹੈ। ਨਵੀਂ ਗੇਂਦ ਨਾਲ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਹੋਣ ਦੀ ਸੰਭਾਵਨਾ ਹੈ ਅਤੇ ਮੈਚ ਅੱਗੇ ਵਧਣ ਨਾਲ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ।
ਮੌਸਮ
ਵੀਰਵਾਰ ਨੂੰ ਕੋਲਕਾਤਾ ਵਿੱਚ ਜਿਆਦਾਤਰ ਧੁੱਪ ਵਾਲੇ ਹਾਲਾਤ ਹੋਣ ਦੀ ਸੰਭਾਵਨਾ ਹੈ। ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਦੂਜੇ ਵਨਡੇ ਦੌਰਾਨ ਮੀਂਹ ਦੀ ਸੰਭਾਵਨਾ ਨਹੀਂ ਹੈ। ਮੈਚ ਵਾਲੇ ਦਿਨ ਹਵਾ ਦੀ ਗਤੀ ਲਗਭਗ 9 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਤਾਪਮਾਨ ਲਗਭਗ 27 ਡਿਗਰੀ ਸੈਲਸੀਅਸ ਤੋਂ 13 ਡਿਗਰੀ ਸੈਲਸੀਅਸ ਤਕ ਹੋ ਸਕਦਾ ਹੈ। ਨਮੀ 38 ਫੀਸਦੀ ਰਹਿਣ ਦਾ ਅਨੁਮਾਨ ਹੈ।
ਦੋਵਾਂ ਦੇਸ਼ਾਂ ਦੀ ਪਲੇਇੰਗ ਇਲੈਵਨ
ਸ੍ਰੀਲੰਕਾ : ਕੁਸਲ ਮੇਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਨੁਵਾਨੀਡੂ ਫਰਨਾਂਡੋ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨਿਥ ਵੇਲਾਲੇਜ, ਲਾਹਿਰੂ ਕੁਮਾਰਾ, ਕਾਸੁਨ ਰਾਜੀਤਾ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਉਮਰਾਨ ਮਲਿਕ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਕੀ ਵਿਸ਼ਵ ਕੱਪ: ਇਸ ਦਿਨ ਸਪੇਨ ਨਾਲ ਭਿੜੇਗਾ ਭਾਰਤ; ਟੀਮ ਕੋਲ ਇਤਿਹਾਸ ਦੁਹਰਾਉਣ ਦਾ ਮੌਕਾ
NEXT STORY