ਨਵੀਂ ਦਿੱਲੀ— ਤਿਰੂਵਨੰਤਪੁਰਮ 'ਚ ਵੈਸਟਇੰਡੀਜ਼ ਦੇ ਹੱਥੋਂ ਦੂਜੇ ਟੀ-20 ਮੈਚ 'ਚ 8 ਵਿਕਟਾਂ ਨਾਲ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਪ੍ਰੇਸ਼ਾਨ ਦਿਖੇ। ਮੈਚ ਖਤਮ ਹੁੰਦਿਆ ਹੀ ਉਨ੍ਹਾ ਨੇ ਕਿਹਾ ਕਿ ਅਸੀਂ ਇਹ ਬੋਲ ਸਕਦੇ ਹਾਂ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੁਝ ਅੰਕੜਿਆਂ ਸਾਡੇ ਲਈ ਸਮੱਸਿਆ ਬਣ ਰਹੇ ਹਾਂ। ਅੰਕੜੇ ਬਹੁਤ ਕੁਝ ਦੱਸਦੇ ਹਨ ਤੇ ਬਹੁਤ ਹੀ ਚੀਜ਼ਾਂ ਜੋ ਤੁਹਾਨੂੰ ਦਿਖਦੀਆਂ ਨਹੀਂ ਹਨ। ਕੋਹਲੀ ਨੇ ਕਿਹਾ ਕਿ ਤੁਹਾਨੂੰ ਮੈਚ ਦੇ ਆਖਰੀ ਚਾਰ ਓਵਰਾਂ 'ਚ 40-45 ਦੌੜਾਂ ਮਿਲਣ ਦੀ ਉਮੀਦ ਹੁੰਦੀ ਹੈ ਨਾ ਕਿ ਸਿਰਫ 30 ਦੌੜਾਂ। ਸ਼ਿਵਮ ਦੀ ਦਸਤਕ ਸਾਨੂੰ ਪ੍ਰੇਰਿਤ ਕਰਦੀ ਹੈ। ਜੇਕਰ ਖਰਾਬ ਫੀਲਡਿੰਗ ਕਰਾਂਗੇ ਤਾਂ ਕੋਈ ਵੀ ਟੀਚਾ ਇਸ ਪਿੱਚ 'ਤੇ ਹਾਸਲ ਨਹੀਂ ਹੋਵੇਗਾ। ਅਸੀਂ ਗੇਂਦ ਦੇ ਨਾਲ ਜ਼ਰੂਰ ਵਧੀਆ ਸੀ ਪਰ ਪਹਿਲੇ ਚਾਰ ਓਵਰ ਤਕ। ਜੇਕਰ ਤੁਸੀਂ ਮੌਕੇ ਛੱਡਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੁੰਦਾ ਹੈ।
ਕੋਹਲੀ ਨੇ ਕਿਹਾ ਕਿ ਫੀਲਡਿੰਗ 'ਚ ਸਾਨੂੰ ਜ਼ਿਆਦਾ ਬਹਾਦੁਰ ਬਣਨ ਦੀ ਜ਼ਰੂਰਤ ਹੈ। ਅਸੀਂ ਜਾਣਦੇ ਸੀ ਕਿ ਪਿੱਚ ਸਪਿਨਰਾਂ ਦੀ ਮਦਦ ਕਰਨ ਵਾਲੀ ਹੈ ਇਸ ਲਈ ਅਸੀਂ ਸੋਚਿਆ ਕੀ ਉੱਪਰ ਭੇਜਿਆ ਜਾਵੇ ਤਾਕਿ ਉਹ ਸਪਿਨਰ 'ਤੇ ਹਮਲਾ ਕਰ ਸਕੇ। ਸਾਡੀ ਇਹ ਯੋਜਨਾ ਸੀ ਇਸ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ।
ਕੋਹਲੀ ਨੂੰ ਆਊਟ ਕਰ ਖਾਮੋਸ਼ ਹੋਏ ਕੇਸਰਿਕ, ਨਹੀਂ ਮਨਾਇਆ ਜਸ਼ਨ, (ਵੀਡੀਓ)
NEXT STORY