ਨਵੀਂ ਦਿੱਲੀ— ਹੈਦਰਾਬਾਦ ਟੀ-20 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਵਲੋਂ 2 ਸਾਲ ਪੁਰਾਣਾ ਬਦਲਾ ਲੈਣ ਦੇ ਕਾਰਨ ਚਰਚਾ 'ਚ ਆਏ ਕੇਸਰਿਕ ਵਿਲੀਅਮਸ ਨੇ ਜਦੋਂ ਤਿਰੂਵਨੰਤਪੁਰਮ ਦੇ ਮੈਦਾਨ 'ਤੇ ਖੇਡੇ ਗਏ ਦੂਜੇ ਟੀ-20 'ਚ ਇਕ ਵਾਰ ਫਿਰ ਤੋਂ ਕੋਹਲੀ ਦਾ ਵਿਕਟ ਹਾਸਲ ਕੀਤਾ ਤਾਂ ਉਸ ਨੇ ਆਪਣਾ ਸਿਗਨੇਚਰ ਸਟਾਈਲ ਮਾਰਨ ਦੀ ਵਜਾਏ ਮੂੰਹ 'ਤੇ ਊਗਲੀ ਰੱਖ ਲਈ। ਕੇਸਰਿਕ ਨੂੰ ਇਸ ਤਰ੍ਹਾਂ ਕਰਦਿਆ ਦੇਖ ਫੈਂਸ ਵੀ ਹੈਰਾਨ ਹੋ ਗਏ।

ਜ਼ਿਕਰਯੋਗ ਹੈ ਕਿ 2017 'ਚ ਭਾਰਤੀ ਟੀਮ ਜਦੋਂ ਵੈਸਟਇੰਡੀਜ਼ ਗਈ ਸੀ ਤਾਂ ਕੋਹਲੀ ਨੂੰ ਆਊਟ ਕਰ ਵਿਲੀਅਮਸ ਨੇ ਆਪਣਾ ਨੋਟਬੁਕ ਸੈਲੀਬ੍ਰੇਸ਼ਨ ਮਨਾਇਆ ਸੀ। ਕੋਹਲੀ ਨੇ ਵੀ 2 ਸਾਲ ਬਾਅਦ ਹੈਦਰਾਬਾਦ ਦੇ ਮੈਦਾਨ 'ਤੇ ਵਿਲੀਅਮਸ ਨੂੰ ਸ਼ਾਨਦਾਰ ਛੱਕਾ ਲਗਾ ਕੇ ਉਸਦਾ ਸੈਲੀਬ੍ਰੇਸ਼ਨ ਵਾਪਸ ਕੀਤਾ ਸੀ।
ਦੇਖੋਂ ਕੋਹਲੀ ਨੂੰ ਆਊਟ ਕਰ ਕੇਸਰਿਕ ਨੇ ਕੀ ਕੀਤਾ—
ਸੋਸ਼ਲ ਮੀਡੀਆ 'ਤੇ ਕੇਸਰਿਕ ਦੀ ਟਰੋਲਿੰਗ ਵੀ ਖੂਬ ਹੋਈ।
ਇੰਝ ਡਿੱਗੀ ਵਿਰਾਟ ਕੋਹਲੀ ਦੀ ਵਿਕਟ
ਚਰਚਿਲ ਬ੍ਰਦਰਜ਼ ਨੇ ਮੋਹਨ ਬਾਗਾਨ ਨੂੰ 4-2 ਨਾਲ ਹਰਾਇਆ
NEXT STORY