ਸਪੋਰਟਸ ਡੈਸਕ : ਭਾਰਤ ਨੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਕਪਤਾਨ ਸਮ੍ਰਿਤੀ ਮੰਧਾਨਾ (77) ਅਤੇ ਰਿਚਾ ਘੋਸ਼ (54) ਦੀਆਂ ਧਮਾਕੇਦਾਰ ਪਾਰੀਆਂ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਤੀਜੇ ਟੀ-20 ਮੈਚ 'ਚ ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ ਜਿੱਤ ਲਈ 218 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬੀ ਕਾਰਵਾਈ ਵਿੱਚ ਵੈਸਟਇੰਡੀਜ਼ ਦੀ ਟੀਮ ਨੂੰ ਚੰਗੀ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਹੈਨਰੀ ਤੋਂ ਇਲਾਵਾ ਕਿਸੇ ਹੋਰ ਬੱਲੇਬਾਜ਼ ਨੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ, ਜਿਸ ਕਾਰਨ ਵੈਸਟਇੰਡੀਜ਼ ਦੀ ਟੀਮ 60 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਨੇ ਪਹਿਲਾ ਟੀ-20 49 ਦੌੜਾਂ ਨਾਲ ਜਿੱਤਿਆ ਸੀ। ਦੂਜੇ ਟੀ-20 ਵਿੱਚ ਵੈਸਟਇੰਡੀਜ਼ ਨੇ ਵਾਪਸੀ ਕਰਦੇ ਹੋਏ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਹੁਣ ਆਖਰੀ ਮੁਕਾਬਲੇ ਵਿੱਚ ਭਾਰਤ ਨੇ ਟੀ-20 ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ।
ਭਾਰਤੀ ਮਹਿਲਾ: 217/4 (20 ਓਵਰ)
ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪਹਿਲੇ ਹੀ ਓਵਰ ਵਿੱਚ ਉਮਾ ਛੇਤਰੀ ਜ਼ੀਰੋ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਜੇਮਿਮਾ ਰੌਡਰਿਗਜ਼ ਨੇ ਸਮ੍ਰਿਤੀ ਮੰਧਾਨਾ ਦੇ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਤੇਜ਼ੀ ਨਾਲ ਦੌੜਾਂ ਬਣਾਈਆਂ। ਐਫੀ ਫਲੇਚਰ ਨੇ 11ਵੇਂ ਓਵਰ ਵਿੱਚ ਜੇਮੀਮਾ ਰੌਡਰਿਗਜ਼ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।
ਰੌਡਰਿਗਜ਼ ਨੇ 28 ਗੇਂਦਾਂ 'ਚ ਚਾਰ ਚੌਕੇ ਜੜੇ 39 ਦੌੜਾਂ ਦੀ ਪਾਰੀ ਖੇਡੀ। 15ਵੇਂ ਓਵਰ ਵਿੱਚ ਡਿਆਂਦਰਾ ਡੌਟਿਨ ਨੇ ਸਮ੍ਰਿਤੀ ਮੰਧਾਨਾ ਨੂੰ ਆਊਟ ਕਰਕੇ ਵੈਸਟਇੰਡੀਜ਼ ਨੂੰ ਤੀਜੀ ਕਾਮਯਾਬੀ ਦਿਵਾਈ। ਮੰਧਾਨਾ ਨੇ 47 ਗੇਂਦਾਂ ਵਿੱਚ 13 ਚੌਕੇ ਅਤੇ ਇੱਕ ਛੱਕਾ ਮਾਰ ਕੇ (77) ਦੌੜਾਂ ਬਣਾਈਆਂ। ਰਿਚਾ ਘੋਸ਼ ਨੇ 21 ਗੇਂਦਾਂ 'ਚ 3 ਚੌਕੇ ਅਤੇ 5 ਛੱਕੇ ਲਗਾ ਕੇ (54) ਦੌੜਾਂ ਬਣਾਈਆਂ। ਉਸ ਨੂੰ 20ਵੇਂ ਓਵਰ ਵਿੱਚ ਆਲੀਆ ਐਲਨ ਨੇ ਆਊਟ ਕੀਤਾ।
ਰਾਘਵੀ ਬਿਸ਼ਟ (31) ਅਤੇ ਸਜੀਵਨ ਸਜਨਾ (4) 22 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ’ਤੇ 217 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਸ਼ਿਨੇਲ ਹੈਨਰੀ, ਆਲੀਆ ਐਲਨ ਅਤੇ ਐਫੀ ਫਲੈਚਰ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਵਿੰਡੀਜ਼ ਮਹਿਲਾ: 157/9 (20 ਓਵਰ)
ਵਿੰਡੀਜ਼ ਦੀ ਸ਼ੁਰੂਆਤ ਚੰਗੀ ਰਹੀ। ਕਿਆਨਾ ਚੌਥੇ ਓਵਰ ਵਿੱਚ 11 ਦੌੜਾਂ ਬਣਾ ਕੇ ਸਜੀਵਨਾ ਦਾ ਸ਼ਿਕਾਰ ਬਣ ਗਈ। ਹੇਲੀ ਮੈਥਿਊਜ਼ ਨੇ 17 ਗੇਂਦਾਂ ਵਿੱਚ 22 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ ਪਿਛਲੇ ਮੈਚ ਵਿੱਚ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ ਪਰ ਇਸ ਵਾਰ ਉਹ ਵੱਡਾ ਸਕੋਰ ਨਹੀਂ ਕਰ ਸਕੀ।
ਡੌਟਿਨ ਨੇ ਆਉਂਦਿਆਂ ਹੀ ਕੁਝ ਚੰਗੇ ਸ਼ਾਟ ਲਗਾਏ ਪਰ ਟਾਈਟਸ ਸਾਧੂ ਦੀ ਇੱਕ ਗੇਂਦ ਨੇ ਉਸ ਦਾ ਵਿਕਟ ਲੈ ਲਿਆ। ਡੌਟਿਨ ਨੇ 17 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਕੈਂਪਬੈਲ ਨੇ 11 ਗੇਂਦਾਂ 'ਤੇ 17 ਦੌੜਾਂ ਬਣਾਈਆਂ। ਹੈਨਰੀ ਨੇ ਮੱਧਕ੍ਰਮ ਵਿੱਚ ਇੱਕ ਸਿਰਾ ਸੰਭਾਲਿਆ ਅਤੇ 16 ਗੇਂਦਾਂ ਵਿੱਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ।
ਹੈਨਰੀ ਦਾ ਵਿਕਟ ਡਿੱਗਦੇ ਹੀ ਵੈਸਟਇੰਡੀਜ਼ ਟੀਮ ਦੀ ਹਾਲਤ ਕਮਜ਼ੋਰ ਹੋ ਗਈ। ਅਜਿਹੇ ਸਮੇਂ ਵਿੱਚ ਰਾਧਾ ਯਾਦਵ ਦੀਆਂ ਉਂਗਲਾਂ ਦਾ ਜਾਦੂ ਚੱਲਿਆ। ਉਸ ਨੇ ਇਕ ਤੋਂ ਬਾਅਦ ਇਕ 3 ਵਿਕਟਾਂ ਲੈ ਕੇ ਵੈਸਟਇੰਡੀਜ਼ ਨੂੰ 157 ਦੌੜਾਂ 'ਤੇ ਰੋਕ ਦਿੱਤਾ। ਯਾਦਵ ਨੇ 4 ਓਵਰਾਂ 'ਚ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਅਸ਼ਵਿਨ ਦੇ ਸੰਨਿਆਸ ਮਗਰੋਂ ਪਿਤਾ ਦਾ ਵੱਡਾ ਬਿਆਨ, ਕਿਹਾ ; 'ਉਸ ਨੇ 'ਬੇਇੱਜ਼ਤੀ' ਕਾਰਨ ਲਿਆ ਇਹ ਫ਼ੈਸਲਾ...'
NEXT STORY