ਸਪੋਰਟਸ ਡੈਸਕ — ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ 8 ਦਸੰਬਰ 2019 ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ 'ਤੇ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਅਜਿਹੇ 'ਚ ਟੀਮ ਇੰਡੀਆ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਜਮਾਉਣ ਦੀ ਹੋਵੇਗੀ। ਇਸ ਮੈਚ 'ਚ ਭਾਰਤ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ। ਇਸ ਮੈਦਾਨ 'ਤੇ ਟੀਮ ਇੰਡੀਆ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਥੇ ਟੀਮ ਸਿਰਫ ਇਕ ਟੀ-20 ਮੈਚ ਖੇਡਿਆ ਹੈ ਅਤੇ ਉਸ 'ਚ ਵੀ ਟੀਮ ਇੰਡੀਆ ਜਿੱਤ ਹਾਸਲ ਕੀਤੀ ਹੈ।
ਪਿੱਚ ਰਿਪੋਰਟ ਅਤੇ ਮੌਸਮ ਦਾ ਮਿਜ਼ਾਜ
ਭਾਰਤ ਅਤੇ ਵੈਸਟਇੰਡੀਜ਼ ਦੇ ਕਪਤਾਨ ਜਦੋਂ ਟਾਸ ਲਈ ਮੈਦਾਨ 'ਚੇ ਆਉਣਗੇ ਤਾਂ ਉਨ੍ਹਾਂ ਦੀ ਨਜ਼ਰ ਆਸਮਾਨ 'ਤੇ ਜਰੂਰ ਹੋਵੇਗੀ। ਭਾਰਤੀ ਮੌਸਮ ਵਿਭਾਗ ਤਿਰੂਵਨੰਤਪੁਰਮ ਦਾ ਮੌਸਮ ਖੁਸ਼ਨੁਮਾ ਨਹੀਂ ਰਹਿਣ ਵਾਲਾ। ਪੂਰੇ ਦਿਨ ਇੱਥੇ ਤਿਰੂਵਨੰਤਪੁਰਮ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਗ੍ਰੀਨਫੀਲਡ ਅੰਤਰਰਾਟਰੀ ਸਟੇਡੀਅਮ ਦੇ ਪਿੱਚ ਕਿਊਰੇਟਰ ਬਿਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇੱਥੇ ਦੋ ਪਿਚਾਂ ਬਣਾਈਆਂ ਗਈਆਂ ਹਨ। ਇਹ ਇਕ ਅਜਿਹੀ ਪਿੱਚ ਹੋਵੇਗੀ ਜਿਸ 'ਚ ਬਹੁਤ ਸਾਰੀਆਂ ਦੌੜਾਂ ਬਣਨ ਦੀ ਉਂਮੀਦ ਕੀਤੀ ਜਾ ਸਕਦੀ ਹੈ। ਸੰਭਾਵਿਕ ਮੀਂਹ ਦੇ ਨਾਲ ਵੀ ਪਿੱਚ ਬੱਲੇਬਾਜ਼ਾਂ ਨੂੰ ਮਦਦ ਕਰੇਗੀ।
ਭਾਰਤ ਨੂੰ ਇਸ ਮੈਦਾਨ 'ਤੇ ਹਰ ਵਾਰ ਮਿਲੀ ਜਿੱਤ
ਗ੍ਰੀਨਫੀਲਡ ਕ੍ਰਿਕਟ ਸਟੇਡੀਅਮ 'ਚ ਭਾਰਤ ਹੁਣ ਤੱਕ ਇਕ ਵਨ ਡੇ ਅਤੇ ਕਿ ਟੀ -20 ਮੈਚ ਖੇਡਿਆ ਹੈ। ਇਨ੍ਹਾਂ ਦੋਵਾਂ ਮੈਚਾਂ 'ਚ ਟੀਮ ਇੰਡੀਆ ਨੂੰ ਜਿੱਤ ਮਿਲੀ ਹੈ। ਤਿਰੂਵਨੰਤਪੁਰਮ 'ਚ ਇਹ ਭਾਰਤ ਦਾ ਦੂਜਾ ਟੀ-20 ਮੈਚ ਹੈ। ਇਹ ਮੈਦਾਨ ਟੀਮ ਇੰਡੀਆ ਲਈ ਕਾਫੀ ਚੰਗਾ ਸਥਾਨ ਰਿਹਾ ਹੈ। ਪਿਛਲੇ ਸਾਲ ਮੀਂਹ ਦੇ ਬਾਵਜੂਦ ਭਾਰਤ ਨੇ ਵਨ-ਡੇ ਮੈਚ 'ਚ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ, 7 ਨਵੰਬਰ, 2017 ਨੂੰ ਇਕ ਟੀ-20 ਮੈਚ 'ਚ ਮੈਨ ਇਸ ਬਲੂ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾਇਆ ਸੀ। ਇਹ ਮੈਚ ਵੀ ਮੀਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ ਅਤੇ ਸਿਰਫ 8-8 ਓਵਰਾਂ ਦਾ ਮੈਚ ਖੇਡਿਆ ਗਿਆ ਸੀ।
ਟੀਮ ਇੰਡੀਆ ਦੀ ਨਜ਼ਰ ਵਿੰਡੀਜ਼ 'ਤੇ ਲਗਾਤਾਰ ਤੀਜੀ ਸੀਰੀਜ਼ ਜਿੱਤਣ 'ਤੇ
ਭਾਰਤ ਬਨਾਮ ਵੈਸਟਇੰਡੀਜ਼ ਵਿਚਾਲੇ ਗ੍ਰੀਨਫੀਲਡ ਮੈਦਾਨ 'ਚ ਪਹਿਲੀ ਵਾਰ ਭਾਰਤ ਬਨਾਮ ਵੈਸਟਇੰਡੀਜ਼ ਮੁਕਾਬਲਾ ਹੋਣ ਜਾ ਰਿਹਾ ਹੈ। ਅਜਿਹੇ 'ਚ ਦੋਵਾਂ ਟੀਮਾਂ ਦੀ ਕੋਸ਼ਿਸ ਹੋਵੇਗੀ ਕਿ ਪਹਿਲੀ ਟੱਕਰ 'ਚ ਜਿੱਤ ਦਰਜ ਕਰਨ ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਲੈਂਦੀ ਹੈ ਤਾਂ ਉਹ ਵੈਸਟਇੰਡੀਜ਼ ਖਿਲਾਫ ਲਗਾਤਾਰ ਤੀਜੀ ਵਾਰ ਸੀਰੀਜ਼ ਜਿੱਤਣ 'ਚ ਸਫਲ ਹੋਵੇਗੀ। ਪਿਛਲੀ ਵਾਰ ਉਸਨੂੰ 2017 'ਚ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਦੀ ਨਜ਼ਰ ਇਸ ਮੈਚ ਨੂੰ ਆਪਣੇ ਨਾਂ ਕਰ ਵੈਸਟਇੰਡੀਜ਼ ਖਿਲਾਫ ਲਗਾਤਾਰ 8 ਮੈਚਾਂ 'ਚ ਜਿੱਤ ਦੇ ਰਿਕਾਰਡ ਨੂੰ ਬਣਾਉਣ 'ਤੇ ਵੀ ਹੋਵੇਗੀ। ਇਸ ਤੋਂ ਪਹਿਲਾਂ ਉਸ ਨੇ ਬੰਗਲਾਦੇਸ਼ ਨੂੰ 2009 ਤੋਂ 2018 ਦੇ ਵਿਚਾਲੇ ਲਗਾਤਾਰ 8 ਮੈਚਾਂ 'ਚ ਹਰਾਇਆ ਸੀ।
ਭਾਰਤ-ਵੈਸਟਇੰਡੀਜ ਹੈੱਡ ਟੂ ਹੈੱਡ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ 15 ਮੈਚ ਹੋਏ ਹਨ। ਇਨ੍ਹਾਂ 'ਚ ਟੀਮ ਇੰਡੀਆ ਨੇ 9 ਮੈਚ ਜਿੱਤੇ, ਜਦ ਕਿ 5 'ਚ ਹਾਰ ਮਿਲੀ। ਇਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਦੇ ਖਿਲਾਫ ਪਿੱਛਲੀ ਦੋ ਟੀ-20 ਸੀਰੀਜ਼ 'ਚ ਕਲੀਨ ਸਵੀਪ ਕੀਤਾ। ਦੋਵਾਂ ਦੇਸ਼ਾਂ ਦੇ ਵਿਚਾਲੇ ਪਿਛਲੀ ਸੀਰੀਜ਼ ਅਮਰੀਕਾ-ਵੈਸਟਇੰਡੀਜ਼ 'ਚ ਖੇਡੀ ਗਈ ਸੀ। ਜਿਨੂੰ ਭਾਰਤ ਨੇ 3-0 ਨਾਲ ਜਿੱਤੀ ਸੀ।
ਮੇਸੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਨੇ ਮਾਲੋਰਕਾ ਨੂੰ ਹਰਾਇਆ
NEXT STORY