ਮੈਡ੍ਰਿਡ— ਲਿਓਨਿਲ ਮੇਸੀ ਨੇ ਲਾ ਲੀਗਾ 'ਚ 35ਵੀਂ ਹੈਟ੍ਰਿਕ ਦੇ ਨਾਲ ਨਵਾਂ ਰਿਕਾਰਡ ਬਣਾਇਆ ਜਿਸ ਨਾਲ ਬਾਰਸੀਲੋਨਾ ਦੀ ਟੀਮ ਰੀਆਲ ਮਾਲੋਰਕਾ ਨੂੰ 5-2 ਨਾਲ ਹਰਾ ਕੇ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ। ਮੇਸੀ ਦੇ ਤਿੰਨ ਗੋਲ ਤੋਂ ਇਲਾਵਾ ਐਂਟੋਨੀ ਗ੍ਰਿਜਮੈਨ ਅਤੇ ਲੁਈ ਸੁਆਰੇਜ ਨੇ ਵੀ ਬਾਰਸੀਲੋਨਾ ਵੱਲੋਂ ਇਕ-ਇਕ ਗੋਲ ਕੀਤੇ।

ਮੌਜੂਦਾ ਸੈਸ਼ਨ 'ਚ ਮੇਸੀ ਹੁਣ ਸਭ ਤੋਂ ਜ਼ਿਆਦਾ 12 ਗੋਲ ਦਾਗ ਚੁੱਕੇ ਹਨ। ਮਾਲੋਰਕਾ ਵੱਲੋਂ ਦੋਵੇਂ ਗੋਲ ਐਂਟੇ ਬੁਡਮਿਰ ਨੇ ਕੀਤੇ। ਇਸ ਜਿੱਤ ਦੇ ਨਾਲ ਬਾਰਸੀਲੋਨਾ ਦੀ ਟੀਮ 15 ਮੈਚਾਂ 'ਚ 34 ਅੰਕ ਦੇ ਨਾਲ ਚੋਟੀ 'ਤੇ ਪਹੁੰਚ ਗਈ ਹੈ। ਰੀਅਲ ਮੈਡ੍ਰਿਡ ਦੇ ਵੀ 15 ਮੈਚਾਂ 'ਚ ਇੰਨੇ ਹੀ ਅੰਕ ਹਨ ਪਰ ਖਰਾਬ ਗੋਲ ਫਰਕ ਕਾਰਨ ਟੀਮ ਦੂਜੇ ਸਥਾਨ 'ਤੇ ਹੈ।
ਮਨੀਸ਼ ਪਾਂਡੇ ਤੋਂ ਬਾਅਦ ਗੌਤਮ ਨੇ ਆਪਣੀ ਗਰਲਫ੍ਰੈਂਡ ਨਾਲ ਕੀਤਾ ਵਿਆਹ, ਸਕੂਟੀ 'ਤੇ ਹੋਈ ਵਿਦਾਈ
NEXT STORY