ਸਪੋਰਟ ਡੈਸਕ— ਵਿਸ਼ਾਖਾਪਟਨਮ 'ਚ ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੇ ਸਟਾਰ ਆਫ ਸਪਿਨਰ ਆਰ ਅਸ਼ਵਿਨ ਦੀ ਟੈਸਟ ਕ੍ਰਿਕਟ 'ਚ ਲਗਭਗ ਇਕ ਸਾਲ ਬਾਅਦ ਵਾਪਸੀ ਹੋਈ। ਸਫੇਦ ਜਰਸੀ 'ਚ ਅਸ਼ਵਿਨ ਨੇ ਲਾਲ ਗੇਂਦ ਨੂੰ ਸਪਿਨ ਕਰਵਾ ਕੇ ਧਮਾਲ ਮਚਾ ਦਿੱਤੀ। ਪਹਿਲੀ ਪਾਰੀ 'ਚ ਸੱਤ ਵਿਕਟਾਂ ਲੈਣ ਤੋਂ ਬਾਅਦ ਅਸ਼ਵਿਨ ਨੇ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸਵੇਰੇ ਦੂਜੀ ਪਾਰੀ 'ਚ ਡੀ ਬਰਾਉਨ ਦੇ ਰੂਪ 'ਚ 8ਵੀਂ ਵਿਕਟ ਹਾਸਲ ਕਰਦੇ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 350 ਵਿਕਟਾਂ ਪੂਰੀਆਂ ਕਰ ਇਕ ਨਵਾਂ ਇਤਿਹਾਸ ਰਚ ਦਿੱਤਾ।
ਮੁਰਲੀਧਰਨ ਦੇ ਵਰਲਡ ਰਿਕਾਰਡ ਦੀ ਬਰਾਬਰੀ
ਆਰ ਅਸ਼ਵਿਨ ਭਾਰਤ ਵਲੋਂ ਸਭ ਤੋਂ ਤੇਜ਼ 350 ਟੈਸਟ ਵਿਕਟ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਸ਼੍ਰੀਲੰਕਾ ਦੇ ਦਿੱਗਜ ਮੁੱਥਈਆ ਮੁਰਲੀਧਰਨ ਦੇ ਵਰਲਡ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਆਰ. ਅਸ਼ਵਿਨ ਸਾਂਝੇ ਤੌਰ 'ਤੇ ਮੁਰਲੀਧਰਨ ਦੇ ਨਾਲ ਸਭ ਤੋਂ ਤੇਜ਼ 350 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਮੁਰਲੀਧਰਨ ਨੇ 2001 'ਚ ਬੰਗਲਾਦੇਸ਼ ਖਿਲਾਫ ਆਪਣੇ 66ਵੇਂ ਟੈਸਟ ਮੈਚ 'ਚ ਇਹ ਮੁਕਾਮ ਹਾਸਲ ਕੀਤਾ ਸੀ। ਅਸ਼ਵਿਨ ਨੇ ਵੀ ਆਪਣੇ 66ਵੇਂ ਮੈਚ 'ਚ ਹੀ ਇਹ ਕਮਾਲ ਕੀਤਾ। ਸ਼੍ਰੀਲੰਕਾ ਦੇ ਸਪਿਨਰ ਮੁੱਥਈਆ ਮੁਰਲੀਧਰਨ ਨੇ 133 ਟੈਸਟ 'ਚ 800 ਵਿਕਟਾਂ ਹਾਸਲ ਕੀਤੀਆਂ ਹਨ ਜਿਸ 'ਚ ਉਨ੍ਹਾਂ ਨੇ 67 ਵਾਰ ਪਾਰੀ 'ਚ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। ਮੁਰਲੀਧਰਨ ਨੂੰ ਅਜਿਹਾ ਕਰਨ 'ਚ 9 ਸਾਲ ਲੱਗੇ ਸਨ, ਜਦ ਕਿ ਅਸ਼ਵਿਨ ਨੇ 8 ਸਾਲ ਤੋਂ ਘੱਟ ਸਮੇਂ 'ਚ ਇਹ ਕਮਾਲ ਕਰ ਵਿਖਾਇਆ ਹੈ।
ਅਨਿਲ ਕੁੰਬਲੇ ਨੂੰ ਛੱਡਿਆ ਪਿੱਛੇ
ਇਸ ਦੇ ਨਾਲ ਅਸ਼ਵਿਨ ਨੇ ਅਨਿਲ ਕੁੰਬਲੇ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਅਨਿਲ ਕੁੰਬਲੇ ਹੁਣ ਤਕ ਸਭ ਤੋਂ ਤੇਜ਼ 350 ਟੈਸਟ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ। ਉਨ੍ਹਾਂ ਨੇ 77 ਟੈਸਟ ਮੈਚਾਂ 'ਚ ਇਹ ਕੀਰਤੀਮਾਨ ਸਥਾਪਿਤ ਕੀਤਾ ਸੀ। ਅਸ਼ਵਿਨ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ 'ਚ 27ਵੀਂ ਵਾਰ ਪੰਜ ਵਿਕਟਾਂ ਲੈਣ ਦਾ ਕਮਾਲ ਵੀ ਕੀਤਾ।

ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ
ਖਿਡਾਰੀ ਮੈਚ ਵਿਕਟਾਂ
ਅਨਿਲ ਕੁੰਬਲੇ 132 619
ਕਪਿਲ ਦੇਵ 131 434
ਹਰਭਜਨ ਸਿੰਘ 103 417
ਆਰ ਅਸ਼ਵਿਨ 66* 350
ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਪਿਨਰਸ
ਖਿਡਾਰੀ ਮੈਚ ਵਿਕਟਾਂ
ਮੁੱਥਈਆ ਮੁਰਲੀਧਰਨ 133 800
ਸ਼ੇਨ ਵਾਰਨ 145 708
ਅਨਿਲ ਕੁੰਬਲੇ 132 619
ਰੰਗਨਾ ਹੇਰਾਥ 93 433
ਹਰਭਜਨ ਸਿੰਘ 103 417
ਨਾਥਨ ਲਾਇਨ 91 363
ਡੇਨਿਅਲ ਵਿਟੋਰੀ 113 362 
ਵਿਜੇ ਹਜ਼ਾਰੇ ਟ੍ਰਾਫੀ : ਪੰਜਾਬ ਨੇ ਵਿਦਰਭ ਨੂੰ ਹਰਾਇਆ
NEXT STORY