ਨਵੀਂ ਦਿੱਲੀ— ਮੇਸਨਾਮ ਮੇਰਾਬਾ ਦੇ ਸ਼ਾਨਦਾਰ ਖੇਡ ਦੇ ਬਾਵਜੂਦ ਭਾਰਤ ਨੂੰ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੀ ਮਿਕਸਡ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਇੰਡੋਨੇਸ਼ੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਦੇ ਸੁਜੋਊ 'ਚ ਖੇਡੀ ਜਾ ਰਹੀ ਪ੍ਰਤੀਯੋਗਿਤਾ ਦੇ ਮਿਕਸਡ ਟੀਮ ਮੁਕਾਬਲੇ 'ਚ ਭਾਰਤੀ ਟੀਮ ਇੰਡੋਨੇਸ਼ੀਆ ਨਾਲ 0-3 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਵਿਸ਼ਵ ਜੂਨੀਅਰ ਰੈਂਕਿੰਗ 'ਚ ਚੋਟੀ ਦੇ 20 'ਚ ਸ਼ਾਮਲ ਦੋ ਖਿਡਾਰੀਆਂ ਵਿਚਾਲੇ ਹੋਏ ਮੁਕਾਬਲੇ 'ਚ 14ਵੇਂ ਸਥਾਨ 'ਤੇ ਕਾਬਜ ਮੇਰਾਬਾ 'ਤੇ 17ਵੀਂ ਰੈਂਕਿੰਗ ਵਾਲੇ ਬਾਬੀ ਸੇਤਿਯਾਬੁਦੀ ਭਾਰੀ ਪਏ। ਸੇਤੀਆਬੁਦੀ ਨੇ 59 ਮਿੰਟ ਤਕ ਚਲੇ ਮੁਕਾਬਲੇ ਨੂੰ 21-17, 15-21, 21-11 ਨਾਲ ਆਪਣੇ ਨਾਂ ਕੀਤਾ।
ਟੂਰਨਾਮੈਂਟ 'ਚ ਇਸ ਹਾਰ ਤੋਂ ਪਹਿਲੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੇਰਾਬਾ ਤੋਂ ਇਲਾਵਾ ਹਾਲਾਂਕਿ ਕੋਈ ਹੋਰ ਭਾਰਤੀ ਖਿਡਾਰੀ ਇੰਡੋਨੇਸ਼ੀਆ ਨੂੰ ਚੁਣੌਤੀ ਨਹੀਂ ਪੇਸ਼ ਕਰ ਸਕਿਆ। ਲੜਕੀਆਂ ਦੇ ਸਿੰਗਲ 'ਚ ਮਾਲਵਿਕਾ ਬੰਸੋਦ ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਕਾਬਜ ਪੁੱਤਰੀ ਕੁਸੁਮਾ ਵਰਦਾਨੀ ਤੋਂ 20-22, 7-21 ਨਾਲ ਹਾਰ ਗਈ। ਤਨੀਸ਼ਾ ਕ੍ਰਾਸਟੋ ਅਤੇ ਸਤੀਸ਼ ਕੁਮਾਰ ਕਰੁਣਾਕਰ ਦੀ ਮਿਕਸਡ ਡਬਲਜ਼ ਜੋੜੀ ਨੂੰ ਲਿਓ ਰੋਲੀ ਕਾਰਨਾਡੋ ਅਤੇ ਇੰਦਰਾ ਕਹੀਆ ਸਾਰੀ ਜਮੀਲ ਦੀ ਜੋੜੀ ਨੇ ਹਰਾਇਆ। ਭਾਰਤੀ ਖਿਡਾਰੀ ਹੁਣ ਨਿੱਜੀ ਮੁਕਾਬਲੇ 'ਤੇ ਧਿਆਨ ਦੇਣਗੇ ਜੋ ਬੁੱਧਵਾਰ ਤੋਂ ਸ਼ੁਰੂ ਹੋਣਗੇ। ਮੇਰਾਬਾ ਦੇ ਸਾਹਮਣੇ ਲੜਕਿਆਂ ਦੇ ਸਿੰਗਲ ਵਰਗ 'ਚ ਸੋਨ ਤਮਗਾ ਭਾਰਤ ਦੇ ਕੋਲ ਬਰਕਰਾਰ ਰੱਖਣ ਦੀ ਚੁਣੌਤੀ ਹੋਵੇਗੀ ਜਿਸ ਨੂੰ ਪਿਛਲੇ ਸਾਲ ਲਕਸ਼ ਸੇਨ ਨੇ ਜਿੱਤਿਆ ਸੀ। ਲਕਸ਼ ਨੇ ਇਸ ਤਮਗੇ ਨਾਲ ਭਾਰਤ ਦੇ 54 ਸਾਲ ਦੇ ਸੋਕੇ ਨੂੰ ਖਤਮ ਕੀਤਾ ਸੀ।
ਭਾਰਤ-ਏ ਨੇ ਆਖ਼ਰੀ ਵਨ-ਡੇ 'ਚ ਵੈਸਟਇੰਡੀਜ਼-ਏ ਨੂੰ 8 ਵਿਕਟਾਂ ਨਾਲ ਹਰਾਇਆ
NEXT STORY