ਨਵੀਂ ਦਿੱਲੀ— ਸਾਬਕਾ ਚੈਂਪੀਅਨ ਭਾਰਤ ਨੂੰ ਵੀਰਵਾਰ ਨੂੰ ਕਾਠਮਾਂਡੋ ਦੇ ਐੱਨ.ਐੱਫ.ਏ. ਕੰਪਲੈਕਸ 'ਚ ਸੈਫ ਅੰਡਰ 15 ਫੁੱਟਬਾਲ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਦੇ ਖਿਲਾਫ 1-2 ਦੀ ਉਲਟਫੇਰ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਰੀਬੀ ਮੁਕਾਬਲੇ 'ਚ ਪਾਕਿਸਤਾਨ ਨੇ 85ਵੇਂ ਮਿੰਟ 'ਚ ਜੇਤੂ ਗੋਲ ਦਾਗਿਆ। ਇਸ ਤੋਂ ਪਹਿਲਾਂ ਟੀਮ ਨੇ ਪਹਿਲੇ ਹਾਫ 'ਚ ਬੜ੍ਹਤ ਹਾਸਲ ਕੀਤੀ ਪਰ ਭਾਰਤ ਨੇ 53ਵੇਂ ਮਿੰਟ 'ਚ ਬਰਾਬਰੀ ਕਰ ਲਈ।
ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਗੇਂਦ ਨੂੰ ਜ਼ਿਆਦਾਤਰ ਸਮੇਂ ਆਪਣੇ ਕਬਜ਼ੇ 'ਚ ਰਖਿਆ। ਟੀਮ ਨੇ ਮੌਕੇ ਵੀ ਬਣਾਏ ਪਰ ਗੋਲ ਕਰਨ 'ਚ ਸਫਲਤਾ ਨਹੀਂ ਮਿਲੀ। ਪਾਕਿਸਤਾਨ ਨੇ 30ਵੇਂ ਮਿੰਟ 'ਚ ਅਦਨਾਨ ਜਸਟਿਨ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾਈ। ਹਾਫ ਟਾਈਮ ਤੱਕ ਪਾਕਿਸਤਾਨ ਦੀ ਟੀਮ 1-0 ਨਾਲ ਅੱਗੇ ਸੀ। ਦੂਜੇ ਹਾਫ ਦੀ ਸ਼ੁਰੂਆਤ 'ਚ ਭਾਰਤ ਨੇ ਹਮਲਾਵਰ ਖੇਡ ਦਿਖਾਇਆ। ਟੀਮ ਨੇ 53ਵੇਂ ਮਿੰਟ 'ਚ ਥਲਾਚਿਊ ਵਾਨਲਾਲਰੂਆਤਫੇਲਾ ਦੇ ਗੋਲ ਦੀ ਮਦਦ ਨਾਲ ਬਰਾਬਰੀ ਹਾਸਲ ਕੀਤੀ। ਪਾਕਿਸਤਾਨ ਨੇ ਹਾਲਾਂਕਿ 85ਵੇਂ ਮਿੰਟ 'ਚ ਇਕ ਹੋਰ ਗੋਲ ਦਾਗ ਕੇ ਜਿੱਤ ਦਰਜ ਕੀਤੀ। ਭਾਰਤੀ ਟੀਮ ਆਪਣੇ ਅੰਤਿਮ ਗਰੁੱਪ ਮੈਚ 'ਚ 27 ਅਕਤੂਬਰ ਨੂੰ ਨੇਪਾਲ ਨਾਲ ਭਿੜੇਗੀ। ਸੈਫ ਅੰਡਰ 15 ਚੈਂਪੀਅਨਸ਼ਿਪ ਦੇ ਸੈਮੀਫਾਈਨਲ ਇਕ ਨਵੰਬਰ ਜਦਕਿ ਫਾਈਨਲ ਤਿੰਨ ਨਵੰਬਰ ਨੂੰ ਹੋਵੇਗਾ।
ਸੰਨਿਆਸ ਲੈਣ ਤੋਂ ਪਹਿਲਾਂ ਡ੍ਰਵੇਨ ਬ੍ਰਾਵੋ ਨੇ ਕੀਤੀ ਸ਼ਰਮਨਾਕ ਹਰਕਤ, WICB ਨੇ ਦਿੱਤੇ ਜਾਂਚ ਦੇ ਆਦੇਸ਼
NEXT STORY