ਨਵੀਂ ਦਿੱਲੀ—ਵੈਸਟਇੰਡੀਜ਼ ਦੇ ਘਰੇਲੂ 50 ਓਵਰਾਂ ਦੇ ਟੂਰਨਾਮੈਂਟ ਸੁਪਰ 50 ਕੱਪ ਦੌਰਾਨ ਇਕ ਅਜੀਬੋਗਰੀਬ ਮਾਮਲਾ ਦੇਖਣ ਨੂੰ ਮਿਲਿਆ, ਤ੍ਰਿਨੀਦਾਦ ਟੋਬਾਗੋ ਅਤੇ ਵੈਸਟਇੰਡੀਜ਼-ਬੀ ਦੇ ਵਿਚਕਾਰ ਖੇਡੇ ਗਏ ਮੈਚ ਦੌਰਾਨ ਡ੍ਰੇਵਨ ਬ੍ਰਾਵੋ ਨੇ ਕ੍ਰਿਕਟ ਬਾਲ ਦੀ ਬਜਾਏ ਸਾਫਟ ਗੇਂਦ (ਟੈਨਿਸ ਦੀ ਗੇਂਦ) ਨਾਲ ਗੇਂਟ ਸੁੱਟੀ। ਇਹ ਗੱਲ ਹਰ ਕਿਸੇ ਨੂੰ ਹੈਰਾਨ ਉਦੋਂ ਕਰ ਗਈ ਜਦੋਂ ਮੈਦਾਨੀ ਅੰਪਾਇਰਾਂ ਨੇ ਇਸਨੂੰ ਲੈ ਕੇ ਕੋਈ ਇਤਰਾਜ਼ ਨਾ ਜਤਾਇਆ। ਇਸ ਗੇਂਦ ਨੂੰ ਸਿਰਫ ਗਿਣਿਆ ਹੀ ਨਹੀਂ ਗਿਆ ਬਲਕਿ ਬੱਲੇਬਾਜ਼ ਕਿਮਾਨੀ ਮੈਲੀਅਸ ਨੇ ਜੋ ਦੋ ਦੌੜਾਂ ਇਸ ਗੇਂਦ 'ਤੇ ਲਈਆਂ ਉਨ੍ਹਾਂ ਨੂੰ ਵੀ ਗਿਣਿਆ ਗਿਆ। ਇਸ ਗੇਂਦ ਨੂੰ ਲੈ ਕੇ ਮੈਲੀਅਸ ਨੇ ਇਤਰਾਜ਼ ਵੀ ਜਤਾਇਆ ਪਰ ਅੰਪਾਇਰ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।
ਇਸ ਘਟਨਾ ਨੂੰ ਦੋ ਹਫਤੇ ਹੋ ਗਏ ਹਨ ਪਰ ਅਜੀਬੋਗਰੀਬ ਤਰ੍ਹਾਂ ਨਾਲ ਹਰ ਕੋਈ ਚੁੱਪ ਹੈ। ਕਲ ਕ੍ਰਿਕਟ ਵੈਸਟਇੰਡੀਜ਼ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਬ੍ਰਾਵੋ ਨੇ ਇਸ ਸਬੰਧ 'ਚ ਕੋਈ ਜਵਾਬ ਨਹੀਂ ਦਿੱਤਾ ਹੈ ਉਥੇ ਆਈ.ਸੀ.ਸੀ.ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ਕਿਉਂਕਿ ਇਹ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਹੈ।
ਬੱਲੇਬਾਜ਼ ਕਿਮਾਨੀ ਮੈਲੀਅਮ ਨੇ ਇਸ ਗੱਲ ਨੂੰ ਲੈ ਕੇ ਆਪਣਾ ਪੱਖ ਰੱਖਿਆ, ਕਾਮੈਂਟੇਟਰਸ ਵੀ ਇਸ ਘਟਨਾ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ,' ਇਹ ਚਿੱਟੀ ਗੇਂਦ ਨਹੀਂ ਹੈ ਇਹ ਟੈਨਿਸ ਗੇਂਦ ਹੈ। ਉਨ੍ਹਾਂ ਨੇ ਟੈਨਿਸ ਗੇਂਦ ਨਾਲ ਗੇਂਦ ਸੁੱਟੀ, ਇਹ ਅਸਲੀ ਚਿੱਟੀ ਗੇਂਦ ਨਹੀਂ ਹੈ। ਉਨ੍ਹਾਂ ਨੇ ਅਸਲੀ ਕ੍ਰਿਕਟ ਗੇਂਦ ਨਹੀਂ ਸੁੱਟੀ ਇਸ ਲਈ ਗੇਂਦ ਨਹੀਂ ਸੁੱਟੀ ਇਸ ਲਈ ਬੱਲੇਬਾਜ਼ ਨੇ ਕਿਹਾ, ਇਹ ਕਿਉਂ ਹੋ ਰਿਹਾ ਹੈ।' ਜਦੋਂ ਦੂਜੀ ਗੇਂਦ ਸੁੱਟੀ ਗਈ ਤਾਂ ਕਾਮੈਂਟੇਟਰ ਨੇ ਕਿਹਾ,' ਇਹ ਅਸਲੀ ਕ੍ਰਿਕਟ ਗੇਂਦ ਹੈ, ਇਸ ਤੋਂ ਪਹਿਲਾਂ ਵਾਲੀ ਗੇਂਦ ਟੈਨਿਸ ਗੇਂਦ ਸੀ।' ਇਸ ਮੈਚ ਨੂੰ ਤ੍ਰਿਨਦਾਦ ਟੋਬਾਗੋ ਨੇ 70 ਦੌੜਾਂ ਨਾਲ ਜਿੱਤ ਲਿਆ, ਡ੍ਰਵੇਨ ਬ੍ਰਾਵੋ ਨੇ 8 ਓਵਰਾਂ 'ਚ 55 ਦੌੜਾਂ ਦੇ ਕੇ 2 ਵਿਕਟ ਝਟਕੇ।
ਕੋਹਲੀ ਦੇ ਮੁਰੀਦ ਹੋਏ ਬ੍ਰਾਇਨ ਲਾਰਾ, ਕਿਹਾ...
NEXT STORY