ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ਦੇ ਏਜਿਸ ਬਾਊਲ ’ਚ ਉਦਘਾਟਨੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ ਅੱਜ ਦੁਪਹਿਰ 3 ਵਜੇ (ਭਾਰਤੀ ਸਮੇਂ ਮੁਤਾਬਕ) ਖੇਡਿਆ ਜਾਵੇਗਾ। ਪਰ ਇਸ ਇਤਿਹਾਸਕ ਮੈਚ ਦਾ ਪਹਿਲਾ ਹੀ ਦਿਨ ਮੀਂਹ ਤੋਂ ਪ੍ਰਭਾਵਿਤ ਹੋ ਸਕਦਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ’ਤੇ ਝਾਤ ਮਾਰੀਏ ਤਾਂ ਏਜਿਸ ਬਾਊਲ ’ਚ ਬੱਦਲ ਛਾਏ ਰਹਿਣਗੇ ਤੇ ਦੱਖਣ ਵੱਲੋਂ ਸਵੇਰੇ-ਸਵੇਰੇ ਮੀਂਹ ਪਵੇਗਾ। ਸਥਾਨਕ ਸਮੇਂ ਦੇ ਹਿਸਾਬ ਨਾਲ ਮੈਚ ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਤੇ ਇਸ ਦੌਰਾਨ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਸਾਊਥੰਪਟਨ ਲਈ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸ਼ਨੀਵਾਰ ਸਵੇਰੇ 6 ਵਜੇ ਤਕ ਬੱਦਲਾਂ ਦੇ ਗੱਜਣ ਤੇ ਪੀਲੇ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ।
ਇਕ ਰਿਪੋਰਟ ਦੇ ਮੁਤਾਬਕ ਸਾਊਥੰਪਟਨ ਦੇ ਕੁਝ ਖੇਤਰ ’ਚ ਦਿਨ ਭਰ ’ਚ 40 ਮਿਮੀ ਤਕ ਮੀਂਹ ਦੇਖਿਆ ਜਾ ਸਕਦਾ ਹੈ। ਹਾਲਾਂਕਿ ਮੌਸਮ ਦੀ ਸਥਿਤੀ ਮੁਤਾਬਕ ਸਟੀਕ ਸਥਾਨ ’ਤੇ ਭਵਿੱਖਬਾਣੀ ਦੀ ਇਹ ਸੰਭਾਵਨਾ ਘੱਟ ਹੈ। ਸਾਊਥੰਪਟਨ ’ਚ ਸ਼ੁੱਕਰਵਾਰ ਤੋਂ ਸ਼ਨੀਵਾਰ ਦੀ ਸਵੇਰੇ ਮੀਂਹ ਥੋੜ੍ਹਾ ਘੱਟ ਪੈਣਾ ਚਾਹੀਦਾ ਹੈ, ਜਿਸ ਕਾਰਨ ਸ਼ਨੀਵਾਰ ਨੂੰ ਮੌਸਮ ਦੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।
ਮੀਂਹ ਦੀ ਸੰਭਾਵਨਾ ਦੀ ਭਵਿੱਖਬਾਣੀ
ਸਵੇਰੇ 10 ਵਜੇ ਮੀਂਹ ਪੈਣ ਦੀ ਸੰਭਾਵਨਾ 80 ਫ਼ੀਸਦੀ, ਦੁਪਹਿਰ 12 ਵਜੇ 90 ਫ਼ੀਸਦੀ, ਦੁਪਹਿਰ 2 ਵਜੇ 90 ਫ਼ੀਸਦੀ ਤੇ ਸ਼ਾਮ 5 ਵਜੇ 80 ਫ਼ੀਸਦੀ ਹੈ।
ਟੋਕੀਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ’ਚ ਮਿਆਦੀਆਂ ਕਲਾਂ (ਅਜਨਾਲਾ) ਦੀ ਗੁਰਜੀਤ ਕੌਰ ਦੀ ਹੋਈ ਚੋਣ
NEXT STORY