ਨਵੀਂ ਦਿੱਲੀ- ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ ਨੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਐਤਵਾਰ ਨੂੰ ਇੱਥੇ ਸੈਮੀਫਾਈਨਲ 'ਚ ਜਗ੍ਹਾ ਬਣਾਈ, ਜਿਸ ਨਾਲ ਭਾਰਤ ਦੇ ਬੁਲਗਾਰੀਆ ਦੇ ਸੋਫਿਆ 'ਚ ਚੱਲ ਰਹੇ 70ਵੇਂ ਸਟਰੇਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ 'ਚ 5 ਤਮਗੇ ਪੱਕੇ ਹੋ ਗਏ। ਪੰਘਾਲ ਨੇ ਪੁਰਸ਼ਾਂ ਦੇ 49 ਕਿ. ਗ੍ਰਾ. 'ਚ ਉਕ੍ਰੇਨ ਦੇ ਨਜ਼ਰ ਕੁਰੋਤਚਿਨ ਨੂੰ 3-2 ਨਾਲ ਹਰਾ ਕੇ ਅੰਤਿਮ 4 'ਚ ਜਗ੍ਹਾ ਬਣਾਈ ਅਤੇ ਆਪਣੇ ਲਈ ਤਮਗਾ ਪੱਕਾ ਕੀਤਾ। ਇਸ ਵੱਕਾਰੀ ਟੂਰਨਾਮੈਂਟ ਦੇ ਤੀਜੇ ਦਿਨ ਦੀ ਸਮਾਪਤੀ 'ਤੇ ਭਾਰਤ ਦੀਆਂ 4 ਮਹਿਲਾ ਮੁੱਕੇਬਾਜ਼ਾਂ ਲਵਲੀਨਾ ਬੋਰਗੋਹੀਨ, ਮੰਜੂ ਰਾਣੀ, ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਕਹਤ ਜਰੀਨ ਤੇ ਨੀਰਜ ਨੇ ਤਮਗੇ ਪੱਕੇ ਕੀਤੇ।
ਜਤਿੰਦਰ ਨੇ ਰਾਸ਼ਟਰੀ ਪੈਦਲ ਚਾਲ ਚੈਂਪੀਅਨਸ਼ਿਪ 'ਚ 50 ਕਿ. ਮੀ. ਦਾ ਮੁਕਾਬਲਾ ਜਿੱਤਿਆ
NEXT STORY