ਦੋਹਾ— ਭਾਰਤ ਦੀ ਵਿਸ਼ਵ ਐਥਲੈਟਿਕਸ ਪ੍ਰਤੀਯੋਗਿਤਾ ਵਿਚ ਨਿਰਾਸ਼ਾਜਨਕ ਮੁਹਿੰਮ 3 ਫਾਈਨਲ ਤੇ 2 ਓਲੰਪਿਕ ਕੋਟਾ ਸਥਾਨਾਂ ਨਾਲ ਖਤਮ ਹੋਈ। ਭਾਰਤ ਨੇ ਇਸ ਪ੍ਰਤੀਯੋਗਿਤਾ ਵਿਚ 27 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿਚੋਂ 4 ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ, ਪੁਰਸ਼ 3000 ਮੀਟਰ ਸਟੀਪਲਚੇਜ਼ ਤੇ ਮਹਿਲਾ ਜੈਵਲਿਨ ਥ੍ਰੋਅ ਵਿਚ ਭਾਰਤ ਫਾਈਨਲ ਵਿਚ ਪਹੁੰਚ ਸਕਿਆ। ਇਨ੍ਹਾਂ ਤਿੰਨ ਫਾਈਨਲ ਵਿਚੋਂ 4 ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਤੇ ਸਟੀਪਲਚੇਜ ਅਵਿਨਾਸ਼ ਸਾਬਲੇ ਨੇ ਹੀ ਓਲੰਪਿਕ ਟਿਕਟ ਹਾਸਲ ਕੀਤੀ ਜਦਕਿ ਜੈਵਲਿਨ ਥ੍ਰੋਅਰ ਐਥਲੀਟ ਅਨੁਰਾਣੀ ਨੇ 8ਵਾਂ ਸਥਾਨ ਹਾਸਲ ਕੀਤੀ। ਅਨੂ ਜੈਵਲਿਨ ਥ੍ਰੋਅ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਅਵਿਨਾਸ਼ ਨੇ ਚੈਂਪੀਅਨਸ਼ਿਪ ਵਿਚ 3 ਦਿਨਾਂ ਵਿਚ 2 ਵਾਰ ਆਪਣਾ ਰਾਸ਼ਟਰੀ ਰਿਕਰਾਡ ਤੋੜਿਆ। ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਹੁਣ ਤਕ ਸਿਰਫ ਅੰਜੂ ਬੌਬੀ ਜਾਰਜ ਦਾ 2003 ਦੀ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਹੀ ਭਾਰਤ ਦੀ ਇਕਲੌਤੀ ਉਪਲੱਬਧੀ ਹੈ। 2015 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੇ 3 ਫਾਈਨਲਿਸਟ ਤੇ 2017 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਫਾਈਨਲਿਸਟ ਸਨ।

ਪੁਰਸ਼ ਮੈਰਾਥਨ 'ਚ 21ਵੇਂ ਸਥਾਨ 'ਤੇ ਰਿਹਾ ਗੋਪੀ
ਏਸ਼ੀਆਈ ਚੈਂਪੀਅਨ ਭਾਰਤ ਦਾ ਗੋਪੀ ਥੋਨਾਕਾਲ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਮੈਰਾਥਨ ਪ੍ਰਤੀਯੋਗਿਤਾ ਵਿਚ 21ਵੇਂ ਸਥਾਨ 'ਤੇ ਰਿਹਾ। 31 ਸਾਲਾ ਗੋਪੀ ਨੇ 2 ਘੰਟੇ 15 ਮਿੰਟ 57 ਸੈਕੰਡ ਦਾ ਸਮਾਂ ਲੈ ਕੇ ਰੇਸ ਪੂਰੀ ਕਰਨ ਵਾਲੇ 55 ਐਥਲੀਟਾਂ ਵਿਚ 21ਵਾਂ ਸਥਾਨ ਹਾਸਲ ਕੀਤਾ। ਰੇਸ ਵਿਚ 73 ਐਥਲੀਟ ਉਤਰੇ ਸਨ, ਜਿਨ੍ਹਾਂ ਵਿਚੋਂ 18 ਐਥਲੀਟ ਆਪਣੀ ਰੇਸ ਪੂਰੀ ਨਹੀਂ ਕਰ ਸਕੇ। ਗੋਪੀ ਨੇ 2017 ਵਿਚ ਚੀਨ ਵਿਚ ਦੋ ਘੰਟੇ 15 ਮਿੰਟ 48 ਸੈਕੰਡ ਦਾ ਸਮਾਂ ਲੈ ਕੇ ਏਸ਼ੀਆਈ ਮੈਰਾਥਨ ਖਿਤਾਬ ਜਿੱਤਿਆ ਸੀ। ਉਸਦਾ ਵਿਅਕਤੀਗਤ ਤੇ ਸੈਸ਼ਨ ਦਾ ਸਰਵਸ੍ਰੇਸ਼ਠ ਸਮਾਂ 2 ਘੰਟੇ 13 ਮਿੰਟ 39 ਸੈਕੰਡ ਹੈ। ਉਹ 2016 ਦੀਆਂ ਰੀਓ ਓਲੰਪਿਕ ਵਿਚ 25ਵੇਂ ਤੇ 2017 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ 28ਵੇਂ ਸਥਾਨ 'ਤੇ ਰਿਹਾ ਸੀ। ਉਹ ਇਸ ਚੈਂਪੀਅਨਸ਼ਿਪ ਵਿਚ ਦੋ ਘੰਟੇ 11 ਮਿੰਟ 30 ਸੈਕੰਡ ਦਾ ਓਲੰਪਿਕ ਕੁਆਲੀਫਾਈ ਮਾਰਕ ਹਾਸਲ ਨਹੀਂ ਕਰ ਸਕਿਆ।
ਵਿਸ਼ਾਖਾਪਟਨਮ ਦੇ ਮੈਦਾਨ 'ਤੇ ਵਰ੍ਹਿਆ ਛੱਕਿਆ ਦਾ ਮੀਂਹ, ਬਣਿਆ ਨਵਾਂ ਵਰਲਡ ਰਿਕਾਰਡ
NEXT STORY