ਅਸਤਾਨਾ— ਭਾਰਤ ਦੀ ਚੋਟੀ ਦੀ ਸਿੰਗਲ ਖਿਡਾਰੀ ਅੰਕਿਤਾ ਰੈਨਾ ਤੇ ਕਰਮਨ ਕੌਰ ਥਾਂਡੀ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਫੇਡ ਕੱਪ ਟੈਨਿਸ ਟੂਰਨਾਮੈਂਟ ਵਿਸ਼ਵ ਕੱਪ ਗਰੁੱਪ ਦੇ ਵਿੱਚ ਕੁਆਲੀਫਾਈ ਲਈ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਭਾਰਤ ਗਰੁੱਪ 'ਏ' 'ਚ ਹੈ ਜਿਸ 'ਚ ਥਾਈਲੈਂਡ ਦੇ ਰੂਪ 'ਚ ਉਸ ਨੂੰ ਆਸਾਨ ਚੁਣੌਤੀ ਮਿਲੀ ਹੈ। ਅਸਲ ਚੁਣੌਤੀ ਮੇਜ਼ਬਾਨ ਕਜ਼ਾਖਿਸਤਾਨ ਹੈ ਜਿਸ ਤੋਂ ਬਾਅਦ ਚੋਟੀ ਦੇ 100 ਵਿਚ ਸ਼ਾਮਲ 2 ਸਿੰਗਲ ਖਿਡਾਰੀ ਹਨ।
ਕਜ਼ਾਖਿਤਸਾਨ ਦੀ ਯੂਲੀਆ ਪੁਤੀਨਸੇਵਾ ਵਿਸ਼ਵ ਰੈਂਕਿੰਗ 'ਚ 43ਵੇਂ ਸਥਾਨ 'ਤੇ ਹੈ ਜਦਕਿ ਜਰੀਨਾ ਦਿਆਸ 96ਵੇਂ ਸਥਾਨ 'ਤੇ ਹੈ। ਗਰੁੱਪ 'ਏ' ਤੇ 'ਬੀ' ਦੀ ਜੇਤੂ ਟੀਮ ਆਪਸ 'ਚ ਖੇਡਣਗੀਆਂ ਜਿਸ ਨਾਲ ਤੈਅ ਹੋਵੇਗਾ ਕਿ ਵਿਸ਼ਵ ਕੱਪ 2 ਵਿਚ ਕਿਸ ਨੂੰ ਜਗ੍ਹਾਂ ਮਿਲੇਗੀ। ਗਰੁੱਪ 'ਬੀ' ਵਿਚ ਚੀਨ ਹੈ ਜਿਸ ਕੋਲ ਦੁਨੀਆ ਦੀ 40ਵੇਂ ਨੰਬਰ ਦੀ ਖਿਡਾਰੀ ਸ਼ੁਆਈ ਝਾਂਗ ਤੇ 42ਵੇਂ ਨੰਬਰ ਵਾਲੀ ਸੇਇਸੇਈ ਝੇਂਗ ਹੈ। ਇਸ ਤੋਂ ਇਲਾਵਾ ਕੋਰੀਆ, ਇੰਡੋਨੇਸ਼ੀਆ ਤੇ ਓਸ਼ੀਆਨਾ ਵੀ ਇਸ ਗਰੁੱਪ 'ਚ ਹੈ। ਭਾਰਤੀ ਟੀਮ ਕਜ਼ਾਖਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਪ੍ਰੋਮੋਸ਼ਨ ਪਲੇਆਫ 'ਚ ਚੁਣੌਤੀ ਹੋਰ ਔਖੀ ਹੋ ਜਾਵੇਗੀ।
ਪਟੇਲ ਦਾ ਸੈਂਕੜਾ ਪਰ ਸੌਰਾਸ਼ਟਰ ਨੂੰ ਨਹੀਂ ਮਿਲੀ ਬੜ੍ਹਤ
NEXT STORY