ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ ਗਰੁੱਪ ਏ ਦਾ ਤੀਜਾ ਮੈਚ ਅੱਜ ਭਾਰਤ ਤੇ ਅਮਰੀਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ 'ਟੀਮ ਇੰਡੀਆ' ਦੋ ਵੱਡੇ ਰਿਕਾਰਡ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ—ਪਹਿਲਾ, ਟੀ-20 ਵਿਸ਼ਵ ਕੱਪ ਦਾ ਸਫਲਤਾਪੂਰਵਕ ਬਚਾਅ ਕਰਨ ਵਾਲੀ ਪਹਿਲੀ ਟੀਮ ਬਣਨਾ ਅਤੇ ਦੂਜਾ, ਟੂਰਨਾਮੈਂਟ ਦੇ ਇਤਿਹਾਸ ਵਿੱਚ ਖਿਤਾਬ ਜਿੱਤਣ ਵਾਲਾ ਪਹਿਲਾ ਮੇਜ਼ਬਾਨ ਦੇਸ਼ ਬਣਨਾ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ (ਪਲੇਇੰਗ ਇਲੈਵਨ): ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ
ਸੰਯੁਕਤ ਰਾਜ ਅਮਰੀਕਾ (ਪਲੇਇੰਗ ਇਲੈਵਨ): ਐਂਡਰੀਜ਼ ਗੌਸ (ਵਿਕਟਕੀਪਰ), ਸਤੇਜਾ ਮੁਕਮੱਲਾ, ਮੋਨੰਕ ਪਟੇਲ (ਕਪਤਾਨ), ਮਿਲਿੰਦ ਕੁਮਾਰ, ਸੰਜੇ ਕ੍ਰਿਸ਼ਣਮੂਰਤੀ, ਸ਼ੁਭਮ ਰੰਜਨੇ, ਹਰਮੀਤ ਸਿੰਘ, ਮੁਹੰਮਦ ਮੋਹਸਿਨ, ਸ਼ੈਡਲੇ ਵੈਨ ਸ਼ਾਲਕਵਿਕ, ਅਲੀ ਖਾਨ, ਸੌਰਭ ਨੇਤਰਾਵਲਕਰ
ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ
NEXT STORY