ਦੁਬਈ– ਭਾਰਤ, ਆਸਟਰੇਲੀਆ ਤੇ ਇੰਗਲੈਂਡ ਉਨ੍ਹਾਂ 17 ਦੇਸ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ 2023 ਤੋਂ 2031 ਤਕ ਦੇ ਅਗਲੇ 8 ਸਾਲ ਦੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ਦੇ ਚੱਕਰ ਵਿਚ ਸੀਮਤ ਓਵਰਾਂ ਦੀਆਂ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ ਦੀ ਦਿਲਚਸਪੀ ਦਿਖਾਈ ਹੈ । ਆਈ. ਸੀ. ਸੀ. ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਇਕ ਰਿਪੋਰਟ ਅਨੁਸਾਰ ਬੀ. ਸੀ. ਸੀ. ਆਈ. ਨੇ ਪਿਛਲੇ ਛੇ ਮਹੀਨਿਆਂ ਤਕ ਵਿਸ਼ਵ ਪੱਧਰੀ ਆਯੋਜਨਾਂ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਛੋਟੇ ਸਵਰੂਪਾਂ ਦੇ ਦੋ ਵਿਸ਼ਵ ਕੱਪ ਵੀ ਸ਼ਾਮਲ ਹਨ। ਸਾਲ 2024 ਤੋਂ ਸ਼ੁਰੂ ਹੋਣ ਵਾਲੇ ਅਗਲੇ ਚੱਕਰ (ਐੱਫ. ਟੀ. ਪੀ.) ਦੌਰਾਨ ਭਾਰਤੀ ਬੋਰਡ ਕਿਸੇ ਵੀ ਮੇਜ਼ਬਾਨੀ ਟੈਕਸ ਦਾ ਭੁਗਤਾਨ ਕਰਨ ਦੇ ਪੱਖ ਵਿਚ ਨਹੀਂ ਹੈ। ਬੀ. ਸੀ. ਸੀ. ਆਈ. ਲਈ ਇਕ ਅਹਿਮ ਮੁੱਦਾ ਟੈਕਸ ਛੋਟ ਦਾ ਵੀ ਹੋਵੇਗਾ, ਜਿਹੜਾ ਉਸ ਨੂੰ ਕਿਸੇ ਵੀ ਆਈ. ਸੀ. ਸੀ. ਆਯੋਜਨ ਦੀ ਮੇਜ਼ਬਾਨੀ ਲਈ ਆਪਣੀ ਸਰਕਾਰ ਤੋਂ ਹਾਸਲ ਕਰਨਾ ਜ਼ਰੂਰੀ ਹੈ।
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
ਬੀ. ਸੀ. ਸੀ. ਆਈ. ਨੇ ਮੇਜ਼ਬਾਨੀ ਦਾ ਇਹ ਫੈਸਲਾ ਚੋਟੀ ਦੀ ਕਮੇਟੀ ਦੀ ਆਪਣੀ ਪਿਛਲੀ ਮੀਟਿੰਗ ਦੌਰਾਨ ਲਿਆ ਹੈ। ਇਹ ਪਤਾ ਚੱਲਿਆ ਕਿ ਬੀ. ਸੀ. ਸੀ. ਆਈ. ਅਗਲੇ ਚੱਕਰ ਵਿਚ ਇਕ ਚੈਂਪੀਅਨਸ ਟਰਾਫੀ, ਇਕ ਟੀ-20 ਵਿਸ਼ਵ ਕੱਪ ਅਤੇ ਵਨ ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਲਈ ਦਾਅਵਾ ਪੇਸ਼ ਕੀਤਾ ਹੈ। ਅਗਲੇ ਚੱਕਰ ਵਿਚ ਟੂਰਨਾਮੈਂਟ ਦੀ ਗਿਣਤੀ ਵਧਾਉਣ ਤੋਂ ਬਾਅਦ ਆਈ. ਸੀ. ਸੀ. ਨੇ 2023 ਤੋਂ ਬਾਅਦ ਹੋਣ ਵਾਲੇ ਪੁਰਸ਼ਾਂ ਦੇ ਸੀਮਿਤ ਓਵਰਾਂ ਦੇ ਮੁਕਾਬਲਿਆਂ ਦੇ ਲਈ ਮੇਜ਼ਬਾਨਾਂ ਦੀ ਪਹਿਚਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਦੱਸਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਮੇਜ਼ਬਾਨੀ, ਆਈ. ਸੀ. ਸੀ. ਮਹਿਲਾ ਅਤੇ ਅੰਡਰ-19 ਮੁਕਾਬਲਿਆਂ ਨੂੰ ਨਵੇਂ ਚੱਕਰ ਵਿਚ ਇਕ ਅਲੱਗ ਪ੍ਰਕਿਰਿਆ ਦੇ ਤਹਿਤ ਨਿਰਧਾਰਤ ਕੀਤਾ ਜਾਵੇਗਾ ਜੋ ਇਸ ਸਾਲ ਦੇ ਅੰਤ ਵਿਚ ਸ਼ੁਰੂ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਪਾ ਅਮਰੀਕਾ : ਆਤਮਵਿਸ਼ਵਾਸ ਨਾਲ ਬ੍ਰਾਜ਼ੀਲ ਦਾ ਸਾਹਮਣਾ ਸੈਮੀਫਾਈਨਲ ’ਚ ਪੇਰੂ ਨਾਲ
NEXT STORY