ਨਵੀਂ ਦਿੱਲੀ- ਪਾਕਿਸਤਾਨ ਵਿਰੁੱਧ 4 ਜੁਲਾਈ ਨੂੰ ਖੇਡੇ ਗਏ ਤੀਜੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਮਿਲੀ। ਵੈਸਟਇੰਡੀਜ਼ ਮਹਿਲਾ ਟੀਮ ਦੀ ਜਿੱਤ ਵਿਚ ਸਭ ਤੋਂ ਵੱਡਾ ਯੋਗਦਾਨ ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਦਾ ਰਿਹਾ। ਸਟੇਫਨੀ ਟੇਲਰ ਨੇ ਜਿੱਥੇ ਗੇਂਦਬਾਜ਼ੀ ਵਿਚ ਹੈਟ੍ਰਿਕ ਹਾਸਲ ਕਰਨ ਦਾ ਕਮਾਲ ਕੀਤਾ ਤਾਂ ਉੱਥੇ ਹੀ ਬੱਲੇਬਾਜ਼ੀ ਕਰਦੇ ਹੋਏ 41 ਗੇਂਦਾਂ 'ਤੇ 43 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਜਿੱਤਾ ਦਿਵਾਈ । ਸਟੇਫਨੀ ਵੈਸਟਇੰਡੀਜ਼ ਵਲੋਂ ਟੀ-20 ਅੰਤਰਰਾਸ਼ਟਰੀ ਵਿਚ ਹੈਟ੍ਰਿਕ ਲੈਣ ਵਾਲੀ ਦੂਜੀ ਮਹਿਲਾ ਗੇਂਦਬਾਜ਼ ਬਣ ਗਈ ਹੈ। ਉਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਲਈ ਅਜਿਹਾ ਕਾਰਨਾਮਾ ਅਨੀਸਾ ਮੁਹੰਮਦ ਨੇ 2018 ਵਿਚ ਦੱਖਣੀ ਅਫਰੀਕਾ ਮਹਿਲਾ ਟੀਮ ਦੇ ਵਿਰੁੱਧ ਕੀਤਾ ਸੀ।
ਵੈਸਟਇੰਡੀਜ਼ ਦੀ ਕਪਤਾਨ ਟੇਲਰ ਟੀ-20 ਇੰਟਰਨੈਸ਼ਨਲ ਮਹਿਲਾ ਕ੍ਰਿਕਟ 'ਚ ਹੈਟ੍ਰਿਕ ਵਿਕਟ ਲੈਣ ਵਾਲੀ ਦੁਨੀਆ ਦੀ 19ਵੀਂ ਮਹਿਲਾ ਗੇਂਦਬਾਜ਼ ਬਣ ਗਈ ਹੈ। ਮਹਿਲਾ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਪਹਿਲਾਂ ਹੈਟ੍ਰਿਕ ਵਿਕਟ ਲੈਣ ਦਾ ਰਿਕਾਰਡ ਪਾਕਿਸਤਾਨ ਦੀ ਮਹਿਲਾ ਗੇਂਦਬਾਜ਼ ਅਸਮਾਵਿਆ ਇਕਬਾਲ ਖੋਖਰੀ ਨੇ ਬਣਾਇਆ ਸੀ। ਸਾਲ 2012 'ਚ ਇਕਬਾਲ ਨੇ ਇੰਗਲੈਂਡ ਦੇ ਵਿਰੁੱਧ ਲੋਬਾਰੋ ਟੀ-20 ਵਿਚ ਹੈਟ੍ਰਿਕ ਵਿਕਟ ਲੈ ਕੇ ਇਤਿਹਾਸ ਬਣਾਇਆ ਸੀ।
3 ਮੈਚਾਂ ਦੀ ਟੀ-20 ਸੀਰੀਜ਼ ਵਿਚ ਵੈਸਟਇੰਡੀਜ਼ ਦੀ ਮਹਿਲਾ ਟੀਮ ਨੇ ਕਮਾਲ ਦਾ ਖੇਡ ਦਿਖਾਇਆ ਤੇ ਪਾਕਿਸਤਾਨ ਦੀ ਮਹਿਲਾ ਟੀਮ ਨੂੰ ਤਿੰਮ ਮੈਚਾਂ ਵਿਟ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਤੀਜੇ ਟੀ-20 ਵਿਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ 20 ਓਵਰਾਂ ਵਿਚ 102 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 4 ਵਿਕਟਾਂ 'ਤੇ ਟੀਚਾ ਆਸਾਨੀ ਦੇ ਨਾਲ ਹਾਸਲ ਕਰ ਲਿਆ। ਵੈਸਟਇੰਡੀਜ਼ ਦੇ ਕਪਤਾਨ ਸਟੇਫਨੀ ਟੇਲਰ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧੋਨੀ ਬਾਰੇ ਸਾਕਸ਼ੀ ਨੇ ਕੀਤਾ ਵੱਡਾ ਖੁਲਾਸਾ, ਦੱਸੀਆਂ ਮਜ਼ੇਦਾਰ ਗੱਲਾਂ
NEXT STORY