ਤਿਰੂਅਨੰਤਪੁਰਮ— ਕਪਤਾਨ ਰਾਹੁਲ ਚੰਦਰੋਲ (70) ਤੇ ਸਮੀਰ ਰਿਜਵੀ (67) ਦੇ ਅਰਧ ਸੈਂਕੜਿਆਂ ਦੇ ਬਾਅਦ ਤੇਜ਼ ਗੇਂਦਬਾਜ਼ ਸੁਸ਼ਾਂਤ ਮਿਸ਼ਰਾ ਦੇ ਚਾਰ ਵਿਕਟਾਂ ਦੀ ਬਦੌਲਤ ਭਾਰਤ-ਬੀ ਨੇ ਅੰਡਰ-19 ਚਾਰ ਟੀਮਾਂ ਦੀ ਵਨ ਡੇ ਲੜੀ ਦੇ ਫਾਈਨਲ ਵਿਚ ਭਾਰਤ-ਏ ਨੂੰ 72 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤ-ਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ 'ਤੇ 232 ਦੌੜਾਂ ਬਣਾਉਣ ਤੋਂ ਬਾਅਦ ਭਾਰਤ-ਏ ਦੀ ਪਾਰੀ ਨੂੰ 38.3 ਓਵਰਾਂ ਵਿਚ 160 ਦੌੜਾਂ 'ਤੇ ਸਮੇਟ ਦਿੱਤਾ। 'ਮੈਨ ਆਫ ਦਿ ਮੈਚ' ਚੰਦ੍ਰੋਲ ਨੇ 74 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 2 ਛੱਕੇ ਲਾਏ। ਉਸ ਨੇ ਚੌਥੀ ਵਿਕਟ ਲਈ ਰਿਜਵੀ ਨਾਲ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਜਵੀ ਨੇ 88 ਗੇਂਦਾਂ ਦੀ ਪਾਰੀ ਵਿਚ ਇਕ ਚੌਕਾ ਲਾਇਆ।
ਭਾਰਤ-ਏ ਲਈ ਕਾਰਤਿਕ ਤਿਆਗੀ ਨੇ 3 ਜਦਕਿ ਸ਼ੁਭਾਂਗ ਹੇਗੜੇ ਤੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤ-ਏ ਨੇ ਸੁਸ਼ਾਂਤ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਅੱਗੇ 97 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕਪਤਾਨ ਸ਼ੁਭਾਂਗ ਹੇਗੜੇ ਨੇ 42 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸਨਮਾਨਜਕ ਸਕੋਰ ਤਕ ਪਹੁੰਚਾਇਆ।ਤੀਜੇ ਸਥਾਨ ਦੇ ਮੈਚ ਵਿਚ ਦੱਖਣੀ ਅਫਰੀਕਾ ਅੰਡਰ-19 ਟੀਮ ਨੇ ਅਫਗਾਨਿਸਤਾਨ ਨੂੰ 55 ਦੌੜਾਂ ਨਾਲ ਹਰਾਇਆ।
ਕ੍ਰੋ ਨੂੰ ਪਿੱਛੇ ਛੱਡਣ ਤੋਂ ਬਾਅਦ ਟੇਲਰ ਨੇ ਇਸ ਵਜ੍ਹਾ ਤੋਂ ਮੰਗੀ ਮੁਆਫੀ
NEXT STORY