ਕਟਕ— ਵੇਲਾਸਵਾਮੀ ਵਨਿਤਾ (30) ਅਤੇ ਕਪਤਾਨ ਸਮ੍ਰਿਤੀ ਮੰਧਾਨਾ (34) ਦੀਆਂ ਸ਼ਾਨਦਾਰ ਪਾਰੀਆਂ ਅਤੇ ਉਨ੍ਹਾਂ ਵਿਚਾਲੇ ਪਹਿਲੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ-ਬੀ ਮਹਿਲਾ ਟੀਮ ਨੇ ਮੰਗਲਵਾਰ ਨੂੰ ਏ-ਟੀਮ ਨੂੰ 35 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਚੈਲੰਜਰ ਟਰਾਫੀ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੀ ਟੀਮ ਨੇ 4 ਵਿਕਟਾਂ 'ਤੇ 139 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿਚ ਏ ਟੀਮ 7 ਵਿਕਟਾਂ 'ਤੇ 104 ਦੌੜਾਂ ਹੀ ਬਣਾ ਸਕੀ। ਬੀ ਟੀਮ ਦੀ 3 ਮੈਚਾਂ ਵਿਚ ਇਹ ਦੂਜੀ ਜਿੱਤ ਹੈ ਅਤੇ ਉਸ ਨੇ 10 ਅੰਕਾਂ ਦੇ ਨਾਲ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਜਦਕਿ ਉਸਦਾ ਇਕ ਮੈਚ ਅਜੇ ਬਾਕੀ ਹੈ। ਏ-ਟੀਮ ਨੂੰ 3 ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸਦੇ ਖਾਤੇ ਵਿਚ 2 ਅੰਕ ਹਨ।
ਹੈਕਿੰਗ ਤੋਂ ਬਾਅਦ ਟਵਿਟਰ ਤੋਂ ਹਟਿਆ ਲੇਹਮੈਨ
NEXT STORY