ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਆਖ਼ਰੀ ਤੇ ਫੈਸਲਾਕੁੰਨ ਮੈਚ ਅੱਜ ਭਾਵ ਐਤਵਾਰ ਨੂੰ ਨਾਗਪੁਰ ਵਿਖੇ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਜੇਕਰ ਇਹ ਮੈਚ ਜਿੱਤ ਲੈਂਦਾ ਹੈ ਤਾਂ ਬੰਗਲਾਦੇਸ਼ ਖਿਲਾਫ ਭਾਰਤ ਦੀ ਇਹ 10ਵੀਂ ਜਿੱਤ ਹੋਵੇਗੀ। ਕੋਈ ਵੀ ਟੀਮ ਬੰਗਲਾਦੇਸ਼ ਖਿਲਾਫ ਅਜਿਹਾ ਨਹੀਂ ਕਰ ਸਕੀ ਹੈ। ਨਾਗਪੁਰ 'ਚ ਟੀ-20 ਦੇ 11 ਮੁਕਾਬਲੇ ਖੇਡੇ ਗਏ ਹਨ। ਅੱਠ ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ।
ਮੌਸਮ ਦਾ ਮਿਜਾਜ਼

ਭਾਰਤ-ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਪਹਿਲੇ ਦੋਵੇਂ ਮੁਕਾਬਲਿਆਂ ਨੇ ਫੈਂਸ ਨੂੰ ਡਰਾਇਆ ਸੀ। ਦਿੱਲੀ 'ਚ ਖੇਡੇ ਗਏ ਪਹਿਲੇ ਮੈਚ 'ਚ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਬਣੀ ਸੀ ਤਾਂ ਰਾਜਕੋਟ 'ਚ ਮਹਾ ਚੱਕਰਵਾਤ ਦੇ ਖਤਰੇ ਨੇ ਪ੍ਰਸ਼ੰਸਕਾਂ ਨੂੰ ਡਰਾਇਆ ਸੀ। ਹਾਲਾਂਕਿ ਦੋਵੇਂ ਹੀ ਮੁਕਾਬਲਿਆਂ ਦੇ ਦੌਰਾਨ ਕਿਸੇ ਤਰ੍ਹਾਂ ਦੀ ਰੁਕਾਵਟ ਦੇਖਣ ਨੂੰ ਨਹੀਂ ਮਿਲੀ। ਮੌਸਮ ਵਿਭਾਗ ਮੁਤਾਬਕ ਦਿਨ 'ਚ ਇੱਥੇ ਚੰਗੀ ਧੂਪ ਖਿੜੇਗੀ। ਤਾਪਮਾਨ 18 ਤੋਂ 32 ਡਿਗਰੀ ਸੈਲਸੀਅਸ ਦੇ ਵਿਚਾਲੇ ਰਹੇਗਾ।
ਪਿੱਚ ਦੀ ਸਥਿਤੀ

ਨਾਗਪੁਰ 'ਚ ਮੈਚ ਦੇ ਸਮੇਂ ਜ਼ਿਆਦਾ ਤਰੇਲ ਡਿੱਗਣ ਦੀ ਸੰਭਾਵਨਾ ਹੈ। ਇਸ ਨਾਲ ਕੋਈ ਵੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ। ਇਸ ਮੈਦਾਨ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਪਿਛਲੇ ਤਿੰਨ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 129 ਦੌੜਾਂ ਰਿਹਾ। ਇਸ ਮੈਦਾਨ 'ਤੇ 10 'ਚੋਂ 7 ਮੁਕਾਬਲਿਆਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤਣ 'ਚ ਸਫਲ ਰਹੀ।
ਸੌਰਵ ਘੋਸ਼ਾਲ ਵਰਲਡ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਪਹੁੰਚੇ
NEXT STORY