ਬੈਂਗਲੁਰੂ, (ਭਾਸ਼ਾ) ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਬੁੱਧਵਾਰ ਨੂੰ ਇੱਥੇ ਉੱਚ ਸਕੋਰ ਵਾਲੇ ਦੂਜੇ ਮਹਿਲਾ ਵਨਡੇ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ ਚਾਰ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੇ 326 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਦੀ ਕਪਤਾਨ ਲੌਰਾ ਵੋਲਵਾਰਡਟ (135 ਦੌੜਾਂ, 135 ਗੇਂਦਾਂ, 12 ਚੌਕੇ, ਤਿੰਨ ਛੱਕੇ) ਅਤੇ ਮਾਰਿਜਨ ਕੈਪ (114 ਦੌੜਾਂ, 94 ਗੇਂਦਾਂ, 11 ਚੌਕੇ, ਤਿੰਨ ਛੱਕੇ) ਚੌਥੇ ਵਿਕਟ ਲਈ 184 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 50 ਓਵਰਾਂ 'ਚ ਛੇ ਵਿਕਟਾਂ 'ਤੇ 321 ਦੌੜਾਂ ਹੀ ਬਣਾ ਸਕੀ। ਅੰਤ ਵਿੱਚ ਵੋਲਵਰਟ ਨੇ ਨਦੀਨ ਡੀ ਕਲਰਕ (28) ਦੇ ਨਾਲ ਪੰਜਵੇਂ ਵਿਕਟ ਲਈ 41 ਗੇਂਦਾਂ ਵਿੱਚ 69 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਭਾਰਤ ਲਈ ਪੂਜਾ ਵਸਤਰਾਕਰ ਨੇ 54 ਦੌੜਾਂ ਅਤੇ ਦੀਪਤੀ ਸ਼ਰਮਾ ਨੇ 56 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਮੰਧਾਨਾ (136) ਅਤੇ ਹਰਮਨਪ੍ਰੀਤ (ਅਜੇਤੂ 103) ਦੇ ਸੈਂਕੜੇ ਅਤੇ ਤੀਜੇ ਵਿਕਟ ਲਈ ਦੋਵਾਂ ਵਿਚਾਲੇ 171 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਤਿੰਨ ਵਿਕਟਾਂ 'ਤੇ 325 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਹ ਮਹਿਲਾਵਾਂ ਦਾ ਪਹਿਲਾ ਵਨਡੇ ਮੈਚ ਹੈ ਜਿਸ ਵਿੱਚ ਚਾਰ ਸੈਂਕੜੇ ਲੱਗੇ ਹਨ। ਮੰਧਾਨਾ ਨੇ ਲਗਾਤਾਰ ਦੂਜੇ ਅਤੇ ਸੱਤਵੇਂ ਇੱਕ ਰੋਜ਼ਾ ਸੈਂਕੜੇ ਦੌਰਾਨ 120 ਗੇਂਦਾਂ ਵਿੱਚ 18 ਚੌਕੇ ਅਤੇ ਦੋ ਛੱਕੇ ਜੜੇ। ਹਰਮਨਪ੍ਰੀਤ ਨੇ ਆਪਣੇ ਛੇਵੇਂ ਸੈਂਕੜੇ ਦੌਰਾਨ 88 ਗੇਂਦਾਂ ਦਾ ਸਾਹਮਣਾ ਕਰਦਿਆਂ ਨੌ ਚੌਕੇ ਤੇ ਤਿੰਨ ਛੱਕੇ ਲਾਏ।
ਪੈਰਿਸ ਓਲੰਪਿਕ 2024 : ਆਦਿਤਿਆ ਬਿਰਲਾ ਕੈਪੀਟਲ ਭਾਰਤੀ ਟੀਮ ਦਾ ਅਧਿਕਾਰਤ ਸਪਾਂਸਰ ਬਣਿਆ
NEXT STORY