ਹਾਂਗਜ਼ੂ, (ਭਾਸ਼ਾ)- ਕ੍ਰਿਸ਼ਮਾਈ ਸਟ੍ਰਾਈਕਰ ਸੁਨੀਲ ਛੇਤਰੀ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਵੀਰਵਾਰ ਨੂੰ ਇੱਥੇ ਗਰੁੱਪ ਮੈਚ ਵਿਚ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਦੇ ਨਾਕਆਊਟ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਮੰਗਲਵਾਰ ਨੂੰ ਮੇਜ਼ਬਾਨ ਚੀਨ ਤੋਂ 1-5 ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਭਾਰਤ ਨੇ ਆਪਣੇ ਦੂਜੇ ਮੈਚ 'ਚ ਪੂਰੇ ਅੰਕ ਹਾਸਲ ਕੀਤੇ ਜਿਸ 'ਚ ਟੀਮ ਦੇ 39 ਸਾਲਾ ਤਜਰਬੇਕਾਰ ਫੁੱਟਬਾਲਰ ਛੇਤਰੀ ਨੇ 85ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕੀਤਾ।
ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
ਬੰਗਲਾਦੇਸ਼ ਦੇ ਗੋਲਕੀਪਰ ਨੇ ਸੱਜੇ ਪਾਸੇ ਛਾਲ ਮਾਰੀ ਪਰ ਪੈਨਲਟੀ ਸਥਾਨ ਤੋਂ ਛੇਤਰੀ ਦੇ ਸ਼ਾਨਦਾਰ ਸ਼ਾਟ ਨੂੰ ਰੋਕਣ ਵਿੱਚ ਅਸਫਲ ਰਿਹਾ ਕਿਉਂਕਿ ਇਹ ਸਿੱਧਾ ਨੈੱਟ ਵਿੱਚ ਗਿਆ। ਬੰਗਲਾਦੇਸ਼ ਦੇ ਕਪਤਾਨ ਰਹਿਮਤ 'ਤੇ ਫਾਊਲ ਕਰਨ ਤੋਂ ਬਾਅਦ ਭਾਰਤ ਨੂੰ ਪੈਨਲਟੀ ਮਿਲੀ, ਜਿਸ 'ਚ ਉਸ ਨੇ ਬਾਕਸ ਦੇ ਕਿਨਾਰੇ ਤੋਂ ਬ੍ਰਾਈਸ ਮਿਰਾਂਡਾ ਨੂੰ ਟੈਕਲ ਕੀਤਾ।
ਇਹ ਵੀ ਪੜ੍ਹੋ : ਵਿਸ਼ਵ ਕੱਪ ‘ਟ੍ਰਾਇਲ’ ਲਈ ਉਤਰਨਗੇ ਅਸ਼ਵਿਨ ਤੇ ਵਾਸ਼ਿੰਗਟਨ
ਭਾਰਤ ਹੁਣ ਮਿਆਂਮਾਰ ਨਾਲ ਭਿੜੇਗਾ, ਜਿਸ ਨੇ ਪਹਿਲੇ ਦਿਨ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ ਸੀ। ਜਦੋਂ ਛੇਤਰੀ ਨੂੰ ਮੈਚ ਦੀ ਥਕਾਵਟ ਤੋਂ ਉਭਰਨ ਲਈ ਦਿੱਤੇ ਗਏ ਘੱਟ ਸਮੇਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਪਹਿਲੀ ਚੀਜ਼ ਜੋ ਮੈਂ ਕਰਾਂਗਾ ਉਹ ਹੈ ਜਾ ਕੇ ਆਰਾਮ ਕਰਨਾ। ਇਹ ਆਸਾਨ ਨਹੀਂ ਰਿਹਾ। ਮੈਨੂੰ ਯਕੀਨ ਹੈ ਕਿ ਇਹ ਵਿਰੋਧੀ ਟੀਮਾਂ ਲਈ ਵੀ ਅਜਿਹਾ ਹੀ ਹੈ। ਪੰਜ ਦਿਨਾਂ 'ਚ ਤਿੰਨ ਮੈਚ ਖੇਡਣਾ ਆਸਾਨ ਨਹੀਂ ਹੈ। ਹੁਣ ਸਾਨੂੰ ਆਈਸ ਬਾਥ ਕਰਨਾ ਹੈ, ਚੰਗਾ ਖਾਣਾ ਖਾਣਾ ਹੈ ਅਤੇ ਫਿਰ ਅਗਲੇ ਮੈਚ ਲਈ ਤਿਆਰ ਰਹਿਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਸ਼ਵ ਕੱਪ ‘ਟ੍ਰਾਇਲ’ ਲਈ ਉਤਰਨਗੇ ਅਸ਼ਵਿਨ ਤੇ ਵਾਸ਼ਿੰਗਟਨ
NEXT STORY