ਮੋਹਾਲੀ, (ਭਾਸ਼ਾ)– ਆਰ. ਅਸ਼ਵਿਨ ਡੇਢ ਮਹੀਨੇ ਪਹਿਲਾਂ ਤਮਿਲ ਯੂ-ਟਿਊਬ ਚੈਨਲ ’ਤੇ ਦੱਸ ਰਿਹਾ ਸੀ ਕਿ ਤਿਲਕ ਵਰਮਾ ਵਰਗੀ ਪ੍ਰਤਿਭਾ ਨੂੰ ਵਨ ਡੇ ਵਿਸ਼ਵ ਕੱਪ ਲਈ ਗੰਭੀਰਤਾ ਨਾਲ ਕਿਉਂ ਲਿਆ ਜਾਣਾ ਚਾਹੀਦਾ ਹੈ। ਟੈਸਟ ਕ੍ਰਿਕਟ ਵਿਚ ਭਾਰਤ ਦੇ ਮਹਾਨ ਮੈਚ ਜੇਤੂਆਂ ਵਿਚੋਂ ਇਕ ਸੰਭਾਵਿਤ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਉਸ ਨੂੰ ਵਾਸ਼ਿੰਗਟਨ ਸੁੰਦਰ ਵਿਰੁੱਧ ਦੋ ਮੈਚਾਂ ਦੇ ‘ਟ੍ਰਾਇਲਾਂ’ ਲਈ ਸੱਦ ਲਿਆ ਜਾਵੇਗਾ, ਜਿਹੜਾ ਉਸ ਤੋਂ ਤਕਰੀਬਨ ਡੇਢ ਦਹਾਕੇ ਜੂਨੀਅਰ ਹੈ।
ਵਿਸ਼ਵ ਕੱਪ ਟੀਮ ਦੀ ਚੋਣ ਲਈ ਖਿਡਾਰੀਆਂ ਨੂੰ ਪਰਖਣਾ ਜ਼ਰੂਰੀ ਹੈ ਪਰ ਇਸ ਖੇਡਕੁੰਭ ਤੋਂ ਸਿਰਫ ਦੋ ਹਫਤੇ ਪਹਿਲਾਂ ਭਾਰਤੀ ਟੀਮ ਮੈਨੇਜਮੈਂਟ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਲੜੀ ਲਈ ਦੋ ਆਫ ਸਪਿਨਰਾਂ ਨੂੰ ਬੁਲਾਇਆ ਹੈ ਤਾਂ ਕਿ ਅਕਸ਼ਰ ਪਟੇਲ ਦੀ ਸੱਟ ਦੇ ਸਮੇਂ ’ਤੇ ਠੀਕ ਨਾ ਹੋਣ ਤੋਂ ਬਾਅਦ ‘ਬੈਕਅਪ’ ਬਦਲ ਨੂੰ ਤਿਆਰ ਰੱਖਿਆ ਜਾਵੇ। ਇਹ ਇਕ ਤਰ੍ਹਾਂ ਨਾਲ ‘ਵਰਚੂਅਲ ਸ਼ੂਟਆਊਟ’ ਹੋਵੇਗਾ, ਜਿਸ ਵਿਚ ਮੋਹਾਲੀ ਤੇ ਰਾਜਕੋਟ ਦੀਆਂ ਸਪਾਟ ਪਿੱਚਾਂ ’ਤੇ ਅਜੀਤ ਅਗਰਕਰ ਦੀ ਚੋਣ ਕਮੇਟੀ ਉਨ੍ਹਾਂ ਦਾ ਪ੍ਰਦਰਸ਼ਨ ਦੇਖੇਗੀ।
ਸਾਬਕਾ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸ਼ਵਿਨ ਦੌੜ ਵਿਚ ਅੱਗੇ ਹੈ ਕਿਉਂਕਿ ਉਸ ਵਰਗੇ ਉੱਚ ਪੱਧਰ ਦੇ ਗੇਂਦਬਾਜ਼ ਨੂੰ ਟੀਮ ਵਿਚ ਬੁਲਾਇਆ ਗਿਆ ਹੈ। ਮੈਨੂੰ ਹਮੇਸ਼ਾ ਤੋਂ ਹੀ ਲੱਗਦਾ ਹੈ ਕਿ ਅਸ਼ਵਿਨ ਨੂੰ ਉਸ ਸਮੇਂ ਤੋਂ ਟੀਮ ਵਿਚ ਸ਼ਾਮਲ ਹੋਣਾ ਚਾਹੀਦਾ ਸੀ ਜਦੋਂ ਤੋਂ ਵਨ ਡੇ ਵਿਸ਼ਵ ਕੱਪ ਲਈ ਤਿਆਰੀ ਹੋ ਰਹੀ ਸੀ।’’ ਜੇਕਰ ਅਕਸ਼ਰ ਵਿਸ਼ਵ ਕੱਪ ਦੀ ਟੀਮ ਵਿਚ ਜਗ੍ਹਾ ਨਹੀਂ ਬਣਾ ਪਾਉਂਦਾ ਤਾਂ ਉਹ ਇਨ੍ਹਾਂ ਵਿਚੋਂ ਕਿਸੇ ਨੂੰ ਚੁਣਨਗੇ, ਇਸ ’ਤੇ ਪ੍ਰਸਾਦ ਨੇ ਕਿਹਾ, ‘‘ਉਮੀਦ ਕਰਦੇ ਹਾਂ ਕਿ ਅਕਸ਼ਰ ਰਾਜਕੋਟ ਵਿਚ ਆਖਰੀ ਵਨ ਡੇ ਲਈ ਫਿੱਟ ਹੋ ਜਾਵੇ।
ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
ਜੇਕਰ ਉਹ ਫਿੱਟ ਹੋ ਜਾਂਦਾ ਹੈ ਤਾਂ ਅਸ਼ਵਿਨ ਤੇ ਵਾਸ਼ਿੰਗਟਨ ਕਿਸੇ ਵੀ ਤਰ੍ਹਾਂ ਦੀ ਗੇਂਦਬਾਜ਼ੀ ਕਰਨ, ਅਕਸ਼ਰ ਆਪਣਾ ਸਥਾਨ ਬਰਕਰਾਰ ਰੱਖੇਗਾ।’’ਉਸ ਨੇ ਕਿਹਾ,‘‘ਪਰ ਇਹ ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਟ੍ਰਾਇਲਾਂ ਵਿਚੋਂ ਇਕ ਹੋਵੇਗਾ। ਜੇਕਰ ਉਹ ਬੱਲੇਬਾਜ਼ੀ-ਗੇਂਦਬਾਜ਼ੀ (50-50 ਫੀਸਦੀ) ਬਦਲ ਨੂੰ ਦੇਖ ਰਹੇ ਹਨ ਤਾਂ ਇਹ ਵਾਸ਼ਿੰਗਟਨ ਹੋਵੇਗਾ ਪਰ ਜੇਕਰ ਉਹ ਪੂਰੀ ਤਰ੍ਹਾਂ ਨਾਲ ਸਪਿਨ ਗੇਂਦਬਾਜ਼ੀ ਬਦਲ ਦੀ ਭਾਲ ਕਰ ਰਹੇ ਹਨ ਤਾਂ ਮੇਰੀ ਨਜ਼ਰ ਵਿਚ ਅਸ਼ਵਿਨ ਦਾ ਪਲੜਾ ਭਾਰੀ ਹੋਵੇਗਾ।’’
ਹਰਭਜਨ ਸਿੰਘ ਦਾ ਹਾਲਾਂਕਿ ਵੱਖਰਾ ਵਿਚਾਰ ਹੈ। ਇਸ ‘ਟਰਬਨੇਟਰ’ ਦਾ ਮੰਨਣਾ ਹੈ ਕਿ ਜੇਕਰ ਟੀਮ ਮੈਨੇਜਮੈਂਟ ਨੇ ਬੁਲਾਇਆ ਹੈ ਤੇ ਉਸ ਨੂੰ ਆਖਰੀ-11 ਵਿਚ ਵੀ ਰੱਖਿਆ ਤਾਂ ਉਹ ਪਹਿਲੀ ਪਸੰਦ ਹੋਵੇਗਾ। ਉਸ ਨੇ ਕਿਹਾ,‘‘ਵਾਸ਼ਿੰਗਟਨ ਪਾਵਰਪਲੇਅ ਵਿਚ ਚੰਗੀ ਗੇਂਦਬਾਜ਼ੀ ਕਰਦਾ ਹੈ। ਉਹ ਸ਼ਾਨਦਾਰ ਫੀਲਡਰ ਹੈ ਅਤੇ ਅੰਤ ਵਿਚ ਉਹ ਹੇਠਲੇ ਮੱਧਕ੍ਰਮ ਵਿਚ ਖੱਬੇ ਹੱਥ ਦਾ ਬੱਲੇਬਾਜ਼ ਹੈ। ਇਸ ਲਈ ਇਹ ਪੂਰਾ ‘ਪੈਕੇਜ’ ਹੈ।
ਇਕ ਹੋਰ ਰਾਸ਼ਟਰੀ ਚੋਣਕਾਰ ਨੇ ਵਾਸ਼ਿੰਗਟਨ ਬਨਾਮ ਅਸ਼ਵਿਨ ਬਹਿਸ ’ਤੇ ਦਿਲਚਸਪ ਵਿਚਾਰ ਦਿੱਤਾ। ਉਸ ਨੇ ਕਿਹਾ,‘‘ਇਸ ਗੱਲ ਦਾ ਬੁਰਾ ਨਹੀਂ ਮੰਨਣਾ ਚਾਹੀਦਾ ਪਰ ਅਕਸ਼ਰ ਦੀ ਸੱਟ ਕਿਸੇ ਲਈ ਚੰਗੀ ਸਾਬਤ ਹੋ ਸਕਦੀ ਹੈ। ਖੱਬੇ ਹੱਥ ਦੇ ਉਂਗਲੀ ਦੇ ਸਪਿਨਰ ਨੂੰ ਸ਼ਾਮਲ ਕਰਨ ਦਾ ਫੈਸਲਾ ਲੰਬੇ ਸਮੇਂ ਪਹਿਲਾਂ ਲਿਆ ਜਾਣਾ ਚਾਹੀਦਾ ਸੀ ਤੇ ਹੁਣ ਆਖਰੀ ਸਮੇਂ ਵਿਚ ਉਸ ਨੂੰ ਇਹ ਮੌਕਾ ਮਿਲਿਆ ਹੈ।’’ ਸਾਬਕਾ ਚੋਣਕਾਰ ਨੇ ਕਿਹਾ,‘‘ਏਸ਼ੀਆ ਕੱਪ ਵਿਚ ਸ਼੍ਰੀਲੰਕਾ ਦੀਆਂ ਪਿੱਚਾਂ ’ਤੇ ਉਸਦੀ (ਅਕਸ਼ਰ ਦੀ ) ਗੇਂਦਬਾਜ਼ੀ ਦੇਖੋ, ਜਿਸ ’ਤੇ ਕਾਫੀ ਟਰਨ ਮਿਲ ਰਹੀ ਸੀ ਤੇ ਇਸ ਵਿਚ ਚਰਿਥ ਅਸਾਲੰਕਾ ਨੇ ਚਾਰ ਵਿਕਟਾਂ ਲਈਆਂ ਜਦਕਿ ਉਹ (ਅਕਸ਼ਰ) ਆਪਣੀਆਂ ਜ਼ਿਆਦਾਤਰ ਗੇਂਦਾਂ ਨੂੰ ਟਰਨ ਨਹੀਂ ਕਰਾ ਪਾ ਰਿਹਾ ਸੀ ਤਾਂ ਇਹ ਇਕ ਸਮੱਸਿਆ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੋਟੋ ਜੀ. ਪੀ. ਲਈ ਬੁੱਧ ਇੰਟਰਨੈਸ਼ਨਲ ਸਰਕਟ ਤਿਆਰ
NEXT STORY