ਸੁਝੋਊ/ਚੀਨ (ਭਾਸ਼ਾ)- ਖ਼ਿਤਾਬ ਦੀ ਦਾਅਵੇਦਾਰੀ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਭਾਰਤ ਨੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ’ਚ ਆਖ਼ਰੀ ਗਰੁੱਪ-ਸੀ ਦੇ ਮੈਚ ਵਿਚ ਆਸਟ੍ਰੇਲੀਆ ਨੂੰ 4-1 ਨਾਲ ਹਰਾ ਕੇ ਆਪਣੇ ਅਭਿਆਨ ਨੂੰ ਸਮਾਪਤ ਕੀਤਾ। ਟੂਰਨਾਮੈਂਟ ਦੇ ਸਭ ਤੋਂ ਮੁਸ਼ਕਿਲ ਗਰੁੱਪ ਵਿਚ ਸ਼ਾਮਲ ਭਾਰਤ ਚੀਨੀ ਤਾਈਪੇ ਤੋਂ 1-4 ਅਤੇ ਮਲੇਸ਼ੀਆ ਤੋਂ 0-5 ਨਾਲ ਹਾਰ ਕੇ ਪਹਿਲਾਂ ਹੀ ਮਿਕਸਡ ਟੀਮ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਿਆ ਸੀ।
ਆਸਟ੍ਰੇਲੀਆ ਖਿਲਾਫ ਵੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਾਈ ਪ੍ਰਤੀਕ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਕੇਨੇਥ ਜ਼ੇ ਹੂਈ ਚੂ ਅਤੇ ਗ੍ਰੋਨੀਆ ਸੋਮਰਵਿਲੇ ਤੋਂ 21-17, 14-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐੱਚ. ਐੱਸ. ਪ੍ਰਣਯ ਨੇ ਹਾਲਾਂਕਿ ਜੈਕ ਯੂ. ’ਤੇ ਸਿਰਫ 28 ਮਿੰਟ ’ਚ 21-8, 21-8 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਟੀਮ ਖ਼ਿਤਾਬ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਸੀ ਅਤੇ ਕੁਝ ਵੀ ਦਾਅ ’ਤੇ ਲਾਉਣ ਨੂੰ ਨਹੀਂ ਸੀ। ਅਜਿਹੇ ਸਮੇਂ ਭਾਰਤ ਨੇ ਪੀ. ਵੀ. ਅਨੁਪਮਾ ਉਪਾਧਿਆਏ ਨੂੰ ਸਿੰਧੂ ਦੀ ਥਾਂ ’ਤੇ ਮਹਿਲਾ ਸਿੰਗਲਜ਼ ’ਚ ਮੈਦਾਨ ’ਚ ਉਤਾਰਿਆ ਅਤੇ ਇਸ ਨੌਜਵਾਨ ਖਿਡਾਰੀ ਨੇ ਨਿਰਾਸ਼ ਨਹੀਂ ਕੀਤਾ। ਉਸ ਨੇ ਟਿਫਨੀ ਹੋ ਨੂੰ 21-16, 21-18 ਨਾਲ ਹਰਾਇਆ। ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਨੇ ਪੁਰਸ਼ ਡਬਲਜ਼ ਵਿਚ ਰਿਕੀ ਟੈਂਗ ਅਤੇ ਰਿਆਨ ਵਾਂਗ ਨੂੰ 21-11, 21-12 ਨਾਲ ਹਰਾ ਕੇ ਭਾਰਤ ਨੂੰ 3-1 ਦੀ ਅਜੇਤੂ ਬੜ੍ਹਤ ਦਿਵਾਈ। ਕ੍ਰੇਸਟੋ ਅਤੇ ਅਸ਼ਵਨੀ ਪੋਨੱਪਾ ਦੀ ਮਹਿਲਾ ਡਬਲਜ਼ ਜੋੜੀ ਨੇ ਕੈਟਲਿਨ ਈ. ਏ. ਅਤੇ ਐਂਜੇਲਾ ਯੂ ਨੂੰ 21-19, 21-13 ਨਾਲ ਹਰਾ ਕੇ ਭਾਰਤ ਦੀ 4-1 ਦੀ ਬੜ੍ਹਤ ਬਣਾ ਦਿੱਤੀ।
ਇਟਲੀ ’ਚ ਹੜ੍ਹ ਕਾਰਨ ਫਾਰਮੂਲਾ ਵਨ ਰੇਸ ਰੱਦ
NEXT STORY