ਨਵੀਂ ਦਿੱਲੀ- ਹਾਕੀ ਇੰਡੀਆ ਨੇ ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਦੇ 19 ਤੇ 20 ਫਰਵਰੀ ਨੂੰ ਭਾਰਤੀ ਮਹਿਲਾ ਟੀਮ ਦੇ ਖ਼ਿਲਾਫ਼ ਆਗਾਮੀ ਦੋ ਐੱਫ. ਆਈ. ਐੱਚ. ਪ੍ਰੋ ਲੀਗ ਮੁਕਾਬਲਿਆਂ ਲਈ ਭੁਵਨੇਸ਼ਵਰ ਦੀ ਯਾਤਰਾ ਨੂੰ ਰੱਦ ਕਰਨ 'ਤੇ ਹੈਰਾਨਗੀ ਤੇ ਨਿਰਾਸ਼ਾ ਜਤਾਈ ਹੈ। ਸਮਝਿਆ ਜਾਂਦਾ ਹੈ ਕਿ ਨੀਦਰਲੈਂਡ ਦੀ ਟੀਮ ਨੇ ਕੇ. ਐੱਨ. ਐੱਚ. ਬੀ. (ਰਾਇਲ ਡਚ ਹਾਕੀ ਐਸੋਸੀਏਸ਼ਨ ਸਿਹਤ ਕਮੇਟੀ) ਤੇ ਐੱਨ. ਓ. ਸੀ. (ਨੋ ਆਬਜੈਕਸ਼ਨ ਸਰਟੀਫਿਕੇਟ) ਮੈਡੀਕਲ ਸਟਾਫ਼ ਦੀ ਸਲਾਹ 'ਤੇ ਭਾਰਤ ਦੀ ਆਪਣੀ ਯਾਤਰਾ ਰੱਦ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
ਹਾਕੀ ਇੰਡੀਆ ਦੇ ਪ੍ਰਧਾਨ ਗਿਆਂਨੇਂਦਰੋ ਨਿਗੋਬਮ ਨੇ ਵੀਰਵਾਰ ਨੂੰ ਨੀਦਰਲੈਂਡ ਦੇ ਫ਼ੈਸੇਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਹਾਕੀ ਇੰਡੀਆ ਕੇ. ਐੱਨ. ਐੱਚ. ਬੀ. ਸਿਹਤ ਕਮੇਟੀ ਵਲੋਂ ਦਿੱਤੀ ਗਈ ਨਾ-ਪੱਖੀ ਚਿਕਿਤਸਾ ਰਿਪੋਰਟ ਦੇ ਮੱਦੇਨਜ਼ਰ ਨੀਦਰਲੈਂਡ ਦੇ ਐੱਫ. ਆਈ. ਐੱਚ. ਮਹਿਲਾ ਹਾਕੀ ਪ੍ਰੋ ਲੀਗ ਦੇ ਦੋ ਮੈਚਾਂ ਦੇ ਲਈ ਭਾਰਤ ਦੀ ਆਪਣੀ ਯਾਤਰਾ ਰੱਦ ਕਰਨ ਦੇ ਫ਼ੈਸਲੇ ਤੋਂ ਕਾਫ਼ੀ ਹੈਰਾਨ ਹਨ, ਜੋ ਭੁਵਨੇਸ਼ਵਰ 'ਚ 19 ਤੇ 20 ਫਰਵਰੀ ਨੂੰ ਹੋਣ ਵਾਲੇ ਸਨ।
ਭਾਰਤ 'ਚ ਕੋਰੋਨਾ ਦੀ ਪਾਜ਼ੇਟਿਵਿਟੀ ਰੇਟ 5 ਫ਼ੀਸਦੀ ਤੋਂ ਘੱਟ ਹੋਣ ਦੇ ਨਾਲ ਅਸੀਂ ਤਿੰਨ ਮਹੀਨੇ ਪਹਿਲਾਂ ਉਸੇ ਸਥਾਨ 'ਤੇ ਆਯੋਜਿਤ ਐੱਫ. ਆਈ. ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੇ ਸਮਾਨ ਸੁਰੱਖਿਅਤ ਬਾਇਓ-ਬਬਲ 'ਚ ਮੈਚਾਂ ਦੀ ਸਫਲਤਾਪੂਰਵਕ ਮੇਜ਼ਾਨੀ ਕਰਨ ਲਈ ਆਸਵੰਦ ਸੀ, ਜਿੱਥੇ 16 ਟੀਮਾਂ ਨੇ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਹਾਕੀ ਇੰਡੀਆ ਨੀਦਰਲੈਂਡ ਦੀ ਟੀਮ ਦੇ ਅਗਲੇ ਹਫ਼ਤੇ ਹੋਣ ਵਾਲੇ ਇਨ੍ਹਾਂ ਦੋ ਪਹਿਲਾਂ ਤੋਂ ਨਿਰਧਾਰਤ ਮੈਚਾਂ ਲਈ ਭਾਰਤ ਨਾ ਆਉਣ ਦੇ ਪਿੱਛੇ ਦੀ ਵਜ੍ਹਾ ਜਾਨਣ ਲਈ ਫਿਲਹਾਲ ਐੱਫ. ਆਈ. ਐੱਚ . ਦੇ ਸੰਪਰਕ 'ਚ ਹੈ।
ਇਹ ਵੀ ਪੜ੍ਹੋ : ਕਬੱਡੀ ਦਾ ਬੇਤਾਜ਼ ਬਾਦਸ਼ਾਹ- ਹਰਜੀਤ ਬਰਾੜ ਬਾਜਾਖਾਨਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs WI : ਪੰਤ ਤੇ ਸ਼੍ਰੇਅਸ ਦੇ ਅਰਧ ਸੈਂਕੜੇ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 266 ਦੌੜਾਂ ਦਾ ਟੀਚਾ
NEXT STORY