ਸਪੋਰਟਸ ਡੈਸਕ—ਭਾਰਤ ਦੇ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ 'ਚ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸਵਪਨਿਲ ਕੁਸਾਲੇ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਕੁਸਾਲੇ 590 ਦੇ ਸਕੋਰ ਨਾਲ ਕੁਆਲੀਫਾਇੰਗ ਦੌਰ ਵਿੱਚ ਸੱਤਵੇਂ ਸਥਾਨ 'ਤੇ ਰਹੇ ਸਿਰਫ਼ ਚੋਟੀ ਦੇ ਅੱਠ ਨਿਸ਼ਾਨੇਬਾਜ਼ ਹੀ ਫਾਈਨਲ ਲਈ ਕੁਆਲੀਫਾਈ ਕਰ ਸਕਦੇ ਹਨ। ਚੀਨ ਦੇ ਲਿਊ ਯੂਕੁਨ 594 ਸਕੋਰ ਬਣਾ ਕੇ ਸਿਖਰ 'ਤੇ ਰਹੇ, ਜੋ ਕਿ ਓਲੰਪਿਕ ਕੁਆਲੀਫਾਈ ਕਰਨ ਦਾ ਰਿਕਾਰਡ ਹੈ।
ਅਜਿਹਾ ਰਿਹਾ ਫਾਈਨਲ ਦਾ ਰੋਮਾਂਚ
ਸਵਪਨਿਲ ਨੀਲਿੰਗ ਪੋਜੀਸ਼ਨ ਮੁਕਾਬਲੇ ਤੋਂ ਬਾਅਦ 6ਵੇਂ ਸਥਾਨ 'ਤੇ
ਨੀਲਿੰਗ ਪੋਜੀਸ਼ਨ 'ਚ 5 ਸ਼ਾਟ ਦੀ ਪਹਿਲੀ ਲੜੀ ਦੇ ਬਾਅਦ ਸਵਪਲਿਨ ਛੇਵੇਂ ਸਥਾਨ 'ਤੇ ਰਹੇ। ਉਨ੍ਹਾਂ ਨੇ 9.6 ਨਾਲ ਸ਼ੁਰੂਆਤ ਕੀਤੀ ਅਤੇ 10.5 ਦਾ ਹਾਈਈਸਟ ਸ਼ਾਰਟ ਲਗਾਇਆ। ਉਨ੍ਹਾਂ ਨੇ ਪਹਿਲੀ ਲੜੀ ਵਿੱਚ ਨੀਲਿੰਗ ਪੋਜੀਸ਼ਨ ਵਿੱਚ 50.8, 50.9 ਅਤੇ 51.6 ਦੇ ਸਕੋਰ ਨਾਲ ਕੁੱਲ 153.3 ਅੰਕ ਬਣਾਏ।
ਸਵਪਨਿਲ ਪ੍ਰੋਨ ਪੋਜ਼ੀਸ਼ਨ 'ਚ ਪੰਜਵੇਂ ਸਥਾਨ 'ਤੇ, ਮੈਡਲ ਦੀ ਉਮੀਦ ਬਰਕਰਾਰ
ਸਵਪਨਿਲ ਨੇ ਪਹਿਲੀ ਸੀਰੀਜ਼ ਵਿਚ 10.6 ਦੇ ਸਕੋਰ ਨਾਲ 52.7 ਦਾ ਸਕੋਰ ਕੀਤਾ। ਪ੍ਰੋਨ ਪੋਜੀਸ਼ਨ ਦੀ ਦੂਜੀ ਲੜੀ ਵਿੱਚ ਉਨ੍ਹਾਂ ਨੇ 10.8 ਦਾ ਸ਼ਾਟ ਲਗਾਇਆ। ਦੂਜੀ ਲੜੀ ਵਿੱਚ ਉਨ੍ਹਾਂ ਨੇ 52.2 ਦੇ ਕੁੱਲ ਸਕੋਰ ਲਈ 10.3 ਨਾਲ ਸਮਾਪਤ ਕੀਤਾ। ਤੀਜੇ ਦੌਰ ਵਿੱਚ ਉਨ੍ਹਾਂ ਨੇ 10.5 ਦੇ ਸਰਵੋਤਮ ਸਕੋਰ ਅਤੇ 10.2 ਦੇ ਸਭ ਤੋਂ ਘੱਟ ਸਕੋਰ ਨਾਲ 51.9 ਦਾ ਸਕੋਰ ਬਣਾਇਆ। ਉਹ 310.1 ਦੇ ਕੁੱਲ ਸਕੋਰ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਆ ਗਏ ਹਨ।
ਸਟੈਂਡਿੰਗ ਪੁਜੀਸ਼ਨ 'ਚ ਸਵਪਨਿਲ ਤੀਸਰੇ ਸਥਾਨ 'ਤੇ
ਸੀਰੀਜ਼ 1 ਵਿੱਚ, ਉਨ੍ਹਾਂ ਨੇ 10.7 ਦੇ ਉੱਚੇ ਸਕੋਰ ਤੋਂ ਬਾਅਦ 51.1 ਦਾ ਸਕੋਰ ਬਣਾਇਆ। ਸੀਰੀਜ਼ 2 ਵਿੱਚ ਉਨ੍ਹਾਂ ਨੇ 50.4 ਦਾ ਸਕੋਰ ਬਣਾਇਆ। ਤੀਜੇ ਦੌਰ ਤੋਂ ਬਾਅਦ ਕੁੱਲ ਅੰਕਾਂ ਦੀ ਗਿਣਤੀ 411.6 ਹੈ।
ਸਿੰਗਲ ਸ਼ਾਟ
ਸਵਪਨਿਲ ਨੇ 10.5 ਦੇ ਆਪਣੇ ਸਰਵੋਤਮ ਸਕੋਰ ਨਾਲ ਕੁੱਲ 451.4 ਅੰਕ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਧੋਨੀ ਦੀ ਤਰ੍ਹਾਂ ਕੁਸ਼ਲ ਰਣਨੀਤੀਕਾਰ ਹਨ ਰੋਹਿਤ : ਰਵੀ ਸ਼ਾਸਤਰੀ
NEXT STORY