ਨਵੀਂ ਦਿੱਲੀ- ਭਾਰਤ ਨੂੰ ਏ. ਐੱਫ. ਸੀ. (ਏਸ਼ੀਆਈ ਫੁੱਟਬਾਲ ਸੰਘ) ਦੇ ਅੰਡਰ-17 ਤੇ ਅੰਡਰ-20 ਏਸ਼ੀਆਈ ਕੱਪ ਫੁੱਟਬਾਲ ਕੁਆਲੀਫਾਇਰ 'ਚ ਕ੍ਰਮਵਾਰ ਗਰੁੱਪ ਡੀ ਤੇ ਐੱਚ 'ਚ ਜਗ੍ਹਾ ਮਿਲੀ ਹੈ। ਇਹ ਕੁਆਲੀਫਾਇਰ ਇਸੇ ਸਾਲ ਹੋਣੇ ਹਨ। ਏ. ਐੱਫ. ਸੀ. ਅੰਡਰ-17 ਚੈਂਪੀਅਨਸ਼ਿਪ ਕੁਆਲੀਫਾਇਰ 'ਚ ਬਿਬੀਆਨੋ ਫਰਨਾਂਡਿਸ ਦੇ ਮਾਰਗਦਰਸ਼ਨ 'ਚ ਖੇਡਣ ਵਾਲੀ ਭਾਰਤੀ ਮੁੰਡਿਆਂ ਦੀ ਅੰਡਰ-17 ਟੀਮ ਅਕਤੂਬਰ 'ਚ ਸਾਊਦੀ ਅਰਬ ਦੇ ਦੰਮਾਨ 'ਚ ਮੇਜ਼ਬਾਨ ਟੀਮ ਦੇ ਇਲਾਵਾ ਮਾਲਦੀਵ, ਕੁਵੈਤ ਤੇ ਮਿਆਂਮਾਰ ਨਾਲ ਭਿੜੇਗੀ।
ਇਸ ਦਰਮਿਆਨ ਸ਼ਾਨਮੁਗਮ ਦੇ ਮਾਰਗਦਰਸ਼ਨ 'ਚ ਖੇਡਣ ਵਾਲੀ ਭਾਰਤ ਦੀ ਅੰਡਰ-20 ਪੁਰਸ਼ ਟੀਮ ਸਤੰਬਰ 'ਚ ਇਰਾਕ ਦੇ ਬਸਰਾ 'ਚ ਮੇਜ਼ਬਾਨ ਇਰਾਕ, ਆਸਟਰੇਲੀਆ ਤੇ ਕੁਵੈਤ ਨਾਲ ਭਿੜੇਗੀ। ਦੋਵੇਂ ਹੀ ਟੂਰਨਾਮੈਂਟ 'ਚ ਗਰੁੱਪ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਪੰਜ ਸਰਵਸ੍ਰੇਸ਼ਠ ਟੀਮ 2023 'ਚ ਕ੍ਰਮਵਾਰ ਬਹਿਰੀਨ ਤੇ ਉਜ਼ਬੇਕਿਸਤਾਨ 'ਚ ਏ. ਐੱਫ. ਸੀ. ਅੰਡਰ-17 ਤੇ ਏ. ਐੱਫ. ਸੀ. ਅੰਡਰ-20 ਏਸ਼ੀਆਈ ਕੱਪ ਲਈ ਕੁਆਲੀਫਾਈ ਕਰਨਗੀਆਂ।
ਥਾਮਸ ਕੱਪ ਜਿੱਤਣ ਵਾਲੀ ਟੀਮ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖ਼ੀ, ਵਧਾਈ ਸੰਦੇਸ਼ ਤਕ ਨਹੀਂ ਦਿੱਤਾ
NEXT STORY