ਸਪੋਰਟਸ ਡੈਸਕ- ਕੁਝ ਦਿਨ ਪਹਿਲਾਂ ਬੈਂਕਾਕ 'ਚ ਹੋਏ ਥਾਮਸ ਕੱਪ 'ਚ ਭਾਰਤੀ ਬੈਡਮਿੰਟਨ ਟੀਮ ਨੇ 73 ਸਾਲਾ ਬਾਅਦ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ ਹੈ। ਭਾਰਤੀ ਟੀਮ ਨੇ 14 ਵਾਰ ਦੀ ਜੇਤੂ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਇਸ ਉਪਲੱਬਧੀ 'ਤੇ ਪੂਰੇ ਦੇਸ਼ ਤੋਂ ਟੀਮ ਨੂੰ ਸ਼ੁੱਭਕਾਮਨਾਵਾਂ ਮਿਲੀਆਂ। ਇਸ ਮੌਕੇ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਵਿਜੇਦੀਪ ਸਿੰਘ ਨੇ ਵੀ ਖ਼ੁਸ਼ੀ ਜ਼ਾਹਰ ਕੀਤੀ ਹੈ।।
ਇਹ ਵੀ ਪੜ੍ਹੋ : IPL ਦੀ ਥਕਾਵਟ ਦੂਰ ਕਰਨ ਲਈ ਮਾਲਦੀਵ ਪਹੁੰਚੇ ਰੋਹਿਤ ਸ਼ਰਮਾ, ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ
ਭਾਰਤ ਲਈ ਥਾਮਸ ਕੱਪ ਜਿੱਤਣ ਲਈ ਭਾਰਤੀ ਬੈਡਮਿੰਟਨ (ਬੀ. ਏ. ਆਈ.) ਵਲੋਂ ਬੈਡਮਿੰਟਨ ਟੀਮ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਬੀ. ਏ. ਆਈ. ਨੇ ਸਪੋਰਟਸ ਸਟਾਫ਼ ਨੂੰ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਥਾਮਸ ਕੱਪ ਜੇਤੂ ਟੀਮ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਨੂੰ ਟੀਮ ਨੂੰ ਸਨਮਾਨਤ ਕੀਤਾ, ਜੋ ਸਾਡੇ ਲਈ ਮਾਣ ਦੀ ਗੱਲ ਹੈ, ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਇਕ ਵਧਾਈ ਸੰਦੇਸ਼ ਤਕ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : GT vs RR, Qualifier 1 : ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
ਨਵੀਂ ਸਰਕਾਰ ਤੋਂ ਖੇਡ ਨੂੰ ਉੁਤਸ਼ਾਹਤ ਕਰਨ ਸਬੰਧੀ ਕਾਫ਼ੀ ਉਮੀਦਾਂ ਸਨ ਪਰ ਥਾਮਸ ਕੱਪ ਜਿੱਤਣ ਦੇ ਬਾਅਦ ਪ੍ਰਧਾਨਮੰਤਰੀ ਨੇ ਪਹਿਲਾਂ ਬੈਂਕਾਕ 'ਚ ਫ਼ੋਨ ਕੀਤਾ ਤੇ ਹੁਣ ਭਾਰਤ ਪੁੱਜਣ 'ਤੇ ਟੀਮ ਨੂੰ ਸਨਮਾਨਤ ਕੀਤਾ ਗਿਆ। ਪਰ ਪੰਜਾਬ ਸਰਕਾਰ ਤੋਂ ਇਕ ਫੋਨ ਤਕ ਨਹੀਂ ਆਇਆ। ਹਾਲਾਂਕਿ ਭਾਰਤੀ ਬੈੱਡਮਿੰਟਨ ਟੀਮ 'ਚ ਲੁਧਿਆਣਾ ਦਾ ਸ਼ਟਲਰ ਧਰੁਵ ਕਪਿਲਾ ਵੀ ਸ਼ਾਮਲ ਸੀ। ਸੂਬੇ 'ਚ ਟੈਲੰਟ ਦੀ ਕਮੀ ਨਹੀਂ ਹੈ। ਸੂਬਾ ਸਰਕਾਰ ਬੈੱਡਮਿੰਟਨ ਹਾਲ ਤੇ ਅਕੈਡਮੀ ਬਣਾਵੇ। ਇਹ ਖੇਡ ਜ਼ਿਆਦਾ ਮਹਿੰਗਾ ਹੋਣ ਕਾਰਨ ਪਿੰਡ ਦੇ ਬੱਚੇ ਤੇ ਗ਼ਰੀਬ ਲੋਕ ਇਸ ਤੋਂ ਦੂਰ ਹਨ। ਸਰਕਾਰ ਨੂੰ ਅਜਿਹੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਅਜਿਹੇ ਬੱਚਿਆਂ ਨੂੰ ਲਾਭ ਮਿਲ ਸਕੇ ਤੇ ਬੈਡਮਿੰਟਨ ਖੇਡ ਲੋਕਪ੍ਰਿਯ ਹੋ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫ੍ਰੈਂਚ ਓਪਨ : ਮੇਦਵੇਦੇਵ ਆਸਾਨ ਜਿੱਤ ਨਾਲ ਦੂਜੇ ਦੌਰ 'ਚ ਪੁੱਜੇ
NEXT STORY