ਚੇਨਈ (ਨਿਕਲੇਸ਼ ਜੈਨ)- ਪਿਛਲੇ ਸਾਲ ਦੀ ਸੋਨ ਤਮਗਾ ਜੇਤੂ ਭਾਰਤੀ ਸ਼ਤਰੰਜ ਟੀਮ ਫੀਡੇ ਆਨਲਾਈਨ ਸ਼ਤਰੰਜ ਓਲੰਪਿਆਡ ਦੇ ਟਾਪ ਡਵੀਜ਼ਨ ਵਿਚ ਤੀਜੇ ਦਿਨ ਵੀ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਪੁੱਜਣ 'ਚ ਕਾਮਯਾਬ ਰਹੀ ਹੈ। ਭਾਰਤੀ ਟੀਮ ਨੇ ਅੰਤਿਮ ਦਿਨ ਤਿੰਨ ਮੁਕਾਬਲੇ ਖੇਡੇ, ਜਿਸ 'ਚ 2 ਜਿੱਤੇ ਅਤੇ 1 ਡਰਾਅ ਦੇ ਨਾਲ ਟੀਮ 16 ਅੰਕਾਂ ਦੇ ਨਾਲ ਪੂਲ ਬੀ 'ਤੇ ਟਾਪ ਉੱਤੇ ਰਹੀ ਅਤੇ ਹੁਣ ਕੁਆਰਟਰ ਫਾਈਨਲ 'ਚ ਭਾਰਤ ਦਾ ਮੁਕਾਬਲਾ ਪੂਲ ਸੀ ਦੀ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ, ਜੋ ਸੰਭਵ ਉਕ੍ਰੇਨ ਜਾਂ ਜਰਮਨੀ ਵਿਚੋਂ ਕੋਈ ਇਕ ਹੋ ਸਕਦੀ ਹੈ।
ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਕੱਲ ਲਗਾਤਾਰ ਤਿੰਨ ਮੈਚ ਜਿੱਤ ਕੇ ਟਾਪ 'ਤੇ ਪੁੱਜਣ ਤੋਂ ਬਾਅਦ ਭਾਰਤ ਨੇ ਅੱਜ ਇਕ ਵਾਰ ਫਿਰ ਵਿਸ਼ਵਨਾਥਨ ਆਨੰਦ ਦੇ ਕਮਾਲ ਨਾਲ ਹੰਗਰੀ ਨੂੰ 7ਵੇਂ ਰਾਊਂਡ ਵਿਚ ਹਰਾਉਂਦੇ ਹੋਏ ਪਲੇਅ ਆਫ ਵਿਚ ਆਪਣਾ ਸਥਾਨ ਤੈਅ ਕੀਤਾ, ਉਨ੍ਹਾਂ ਤੋਂ ਇਲਾਵਾ ਕੋਨੇਰੂ ਹੰਪੀ, ਨਿਹਾਲ ਸਰੀਨ ਨੇ ਵੀ ਜਿੱਤ ਦਰਜ ਕੀਤੀ ਅਤੇ ਭਾਰਤ 4-2 ਨਾਲ ਇਹ ਮੁਕਾਬਲਾ ਜਿੱਤਣ ਵਿਚ ਕਾਮਯਾਬ ਰਿਹਾ। ਇਸ ਤੋਂ ਬਾਅਦ ਭਾਰਤ ਨੇ ਅਗਲੇ ਮੈਚ ਵਿਚ ਟੀਮ ਨੂੰ ਬਦਲਿਆ ਅਤੇ ਵਿਦਿਤ ਗੁਜਰਾਤੀ, ਤਨੀਆ ਸਚਦੇਵ, ਭਗਤੀ ਕੁਲਕਰਣੀ, ਪ੍ਰਗਿਆਨੰਦਾ ਦੀ ਮਦਦ ਨਾਲ ਮੋਲਦੋਵਾ ਨੂੰ 5-1 ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤ ਦਾ ਪੂਲ ਉੱਤੇ ਟਾਪ ਸਥਾਨ ਤੈਅ ਹੋ ਗਿਆ। ਭਾਰਤ ਹੁਣ ਆਪਣਾ ਅਗਲਾ ਮੁਕਾਬਲਾ ਕੁਆਰਟਰ ਫਾਈਨਲ ਦਾ 13 ਸਤੰਬਰ ਨੂੰ ਖੇਡੇਗਾ।
ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਮੇਸੀ ਤੇ ਨੇਮਾਰ ਨੇ ਬਣਾਏ ਗੋਲ ਸਕੋਰਿੰਗ ਰਿਕਾਰਡ
NEXT STORY