ਕੈਲੀਫੋਰਨੀਆ– ਦੁਨੀਆ ਦੀ ਨੰਬਰ ਇਕ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਨਾਓਮੀ ਓਸਾਕਾ ਨੂੰ ਹਰਾ ਕੇ ਇੰਡੀਅਨ ਵੇਲਸ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। 27 ਸਾਲਾ ਬੇਲਾਰੂਸ ਦੀ ਸਬਾਲੇਂਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੀ ਓਸਾਕਾ ਨੂੰ 80 ਮਿੰਟ ਤੱਕ ਚੱਲੇ ਮੁਕਾਬਲੇ ’ਚ 6-2, 6-4 ਨਾਲ ਹਰਾ ਕੇ ਟੂਰਨਾਮੈਂਟ ਦੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।
ਦੂਜੇ ਪਾਸੇ, ਆਸਟ੍ਰੇਲੀਆ ਦੀ ਟਾਲੀਆ ਗਿਬਸਨ ਨੇ ਇਟਲੀ ਦੀ ਦੁਨੀਆ ਦੀ ਨੰਬਰ-7 ਜੈਸਮੀਨ ਪਾਓਲਿਨੀ ਨੂੰ 7-5, 2-6, 6-1 ਨਾਲ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਹ ਉਸ ਦਾ ਟਾਪ-10 ਖਿਡਾਰੀ ਵਿਰੁੱਧ ਪਹਿਲਾ ਮੈਚ ਸੀ। 21 ਸਾਲਾ ਗਿਬਸਨ, ਜੋ ਦੁਨੀਆ ’ਚ 112ਵੇਂ ਨੰਬਰ ’ਤੇ ਹੈ ਅਤੇ ਆਪਣਾ ਪਹਿਲਾ ਡਬਲਯੂ. ਟੀ. ਏ. 1000 ਮੇਨ ਡਰਾਅ ਖੇਡ ਰਹੀ ਹੈ, 11 ਸਾਲਾਂ ’ਚ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਕੁਆਲੀਫਾਇਰ ਵੀ ਬਣੀ।
ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ’ਤੇ ICC ਤੋਂ ਮਿਲੀ 25 ਕਰੋੜ ਰੁਪਏ ਦੀ ਐਵਾਰਡ ਰਾਸ਼ੀ
NEXT STORY