ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਫੀਫਾ ਦੀ ਵੀਰਵਾਰ ਨੂੰ ਜਾਰੀ ਵਰਲਡ ਰੈਂਕਿੰਗ ਵਿਚ 2 ਸਥਾਨ ਹੇਠ 103 ਨੰਬਰ 'ਤੇ ਖਿਸਕ ਗਈ ਹੈ। ਭਾਰਤ ਇਸ ਮਹੀਨੇ ਦੇ ਸ਼ੁਰੂ ਵਿਚ ਅਹਿਮਦਾਬਾਦ ਵਿਚ ਇੰਟਰਕਾਂਟੀਨੈਂਟਲ ਕੱਪ ਵਿਚ 2 ਮੈਚ ਹਾਰ ਗਿਆ ਸੀ ਜਦਕਿ ਇਕ ਮੈਚ ਉਸਨੇ ਡਰਾਅ ਖੇਡਿਆ ਸੀ। ਭਾਰਤ ਤਾਜਿਕਿਸਤਾਨ ਹੱਥੋਂ 2-4 ਨਾਲ ਅਤੇ ਉੱਤਰ ਕੋਰੀਆ ਹੱਥੋਂ 2-5 ਨਾਲ ਹਾਰ ਗਿਆ ਸੀ ਜਦਕਿ ਸੀਰੀਆ ਖਿਲਾਫ ਉਸਨੇ 1-1 ਨਾਲ ਡਰਾਅ ਖੇਡਿਆ ਸੀ। ਭਾਰਤ ਦੇ 1214 ਰੈਂਕਿੰਗ ਅੰਕ ਹਨ ਅਤੇ ਪਿਛਲੀ ਵਾਰ ਤੋਂ 5 ਅੰਕ ਘੱਟ ਹੋਏ ਹਨ। ਭਾਰਤੀ ਟੀਮ ਹੁਣ ਏਸ਼ੀਆਈ ਦੇਸ਼ਾਂ ਵਿਚ 18ਵੇਂ ਨੰਬਰ 'ਤੇ ਹੈ। ਈਰਾਨ (23ਵਾਂ) ਏਸ਼ੀਆਈ ਦੇਸ਼ਾਂ ਵਿਚ ਚੋਟੀ 'ਤੇ ਹੈ। ਉਸ ਤੋਂ ਬਾਅਦ ਜਾਪਾਨ (33), ਆਸਟਰੇਲੀਆ (46), ਕੋਰੀਆ (37), ਅਤੇ ਕਤਰ (62) ਦਾ ਨੰਬਰ ਆਉਂਦਾ ਹੈ। ਵਰਲਡ ਰੈਂਕਿੰਗ 'ਤੇ ਗੌਰ ਕਰੀਏ ਤਾਂ ਬੈਲਜੀਅਮ ਇਸ ਸੂਚੀ ਵਿਚ ਚੋਟੀ 'ਤੇ ਹੈ। ਉਸ ਤੋਂ ਬਾਅਦ ਬ੍ਰਾਜ਼ੀਲ, ਫ੍ਰਾਂਸ, ਇੰਗਲੈਂਡ ਅਤੇ ਉਰੂਗਵੇ ਦਾ ਨੰਬਰ ਆਉਂਦਾ ਹੈ।
ਟੋਕੀਓ ਓਲੰਪਿਕ ਟੈਸਟ ਟੂਰਨਾਮੈਂਟ ਲਈ ਹਾਕੀ ਟੀਮ ਦਾ ਐਲਾਨ, ਮਨਪ੍ਰੀਤ ਤੇ ਸ਼੍ਰੀਜੇਸ਼ ਹੋਏ ਬਾਹਰ
NEXT STORY