ਨਵੀਂ ਦਿੱਲੀ— ਬਾਲਾਕੋਟ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਅੱਡੇ ਬੰਦ ਹੋਣ ਕਾਰਨ ਭਾਰਤ ਨੇ ਜੂਨੀਅਰ ਡੇਵਿਸ ਕੱਪ ਤੇ ਫੈੱਡ ਕੱਪ ਟੈਨਿਸ ਟੂਰਨਾਮੈਂਟਾਂ ਦੀ ਮੇਜ਼ਬਾਨੀ ਗੁਆ ਦਿੱਤੀ। ਟੈਨਿਸ ਦਾ ਵਿਸ਼ਵ ਕੱਪ ਅਖਵਾਉਣ ਵਾਲੇ ਅੰਡਰ-16 ਟੈਨਿਸ ਕੱਪ ਵਿਚ ਹਿੱਸਾ ਲੈਣ ਪਾਕਿਸਤਾਨ ਸਮੇਤ 16 ਟੀਮਾਂ ਨੇ ਭਾਰਤ ਆਉਣਾ ਸੀ।
ਜੂਨੀਅਰ ਡੇਵਿਸ ਕੱਪ 8 ਤੋਂ 13 ਅਪ੍ਰੈਲ ਤਕ ਡੀ. ਐੱਲ. ਟੀ. ਏ. ਕੰਪਲੈਕਸ ਵਿਚ ਹੋਣਾ ਸੀ, ਜਦਕਿ ਫੈੱਡ ਕੱਪ ਮੈਚ 15 ਤੋਂ 20 ਅਪ੍ਰੈਲ ਤਕ ਹੋਣੇ ਸਨ। ਇਕ ਉੱਚ ਪੱਧਰੀ ਸੂਤਰ ਨੇ ਦੱਸਿਆ, ''ਪਾਕਿਸਤਾਨ ਦੀ ਹਵਾਈ ਆਵਾਜਾਈ ਉਸ ਸਮੇਂ ਬੰਦ ਸੀ ਤੇ ਭਾਰਤ ਵਿਚ ਹਵਾਈ ਅੱਡੇ ਵੀ ਹਾਈ ਅਲਰਟ 'ਤੇ ਸਨ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਹਾਲਾਤ ਕਦੋਂ ਤਕ ਰਹਿਣਗੇ, ਲਿਹਾਜ਼ਾ ਟੂਰਨਾਮੈਂਟ ਨੂੰ ਹੋਰ ਜਗ੍ਹਾ ਕਰਾਉਣ ਦਾ ਫੈਸਲਾ ਲਿਆ ਗਿਆ।'' ਹੁਣ ਦੋਵੇਂ ਟੂਰਨਾਮੈਂਟ ਬੈਂਕਾਕ 'ਚ ਹੋਣਗੇ।
ਮਿਆਮੀ ਓਪਨ : ਪ੍ਰਜਨੇਸ਼ ਜਿੱਤਿਆ, ਰਾਮਕੁਮਾਰ ਪਹਿਲੇ ਹੀ ਰਾਊਂਡ 'ਚ ਬਾਹਰ
NEXT STORY