helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 24, 2025
ਅਹਿਮਦਾਬਾਦ ਹਾਦਸਾ: ਪੀੜਤ ਪਰਿਵਾਰਾਂ ਨੇ ਵਾਪਸ...
Rain Alert: ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ...
ਖਿਡਾਰੀਆਂ ਦੀ ਸਿਹਤ ਲਈ ਖ਼ਤਰਾ ਬਣੇ ਇਹ ਮੁਕਾਬਲੇ,...
ਸੈਯਾਰਾ ਫਿਲਮ ਵੇਖ ਸਿਨੇਮਾ ਹਾਲ 'ਚ ਬੇਹੋਸ਼ ਹੋਈ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਐਤਵਾਰ ਨੂੰ ਮੈਨਚੈਸਟਰ 'ਚ ਦੋ ਲੰਬੇ ਸਮੇਂ ਦੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਵਰਲਡ ਕੱਪ ਦੇ ਇਤਿਹਾਸ 'ਚ ਕੁਲ 6 ਵਾਰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਹੈ। ਇਸ ਦੌਰਾਨ ਹਰ ਵਾਰ ਭਾਰਤੀ ਟੀਮ ਪਾਕਿਸਤਾਨ 'ਤੇ ਭਾਰੀ ਪਈ ਹੈ। ਕੱਲ ਦੋਵੇਂ ਟੀਮਾਂ ਵਰਲਡ ਕੱਪ ਦੇ ਇਤਿਹਾਸ 'ਚ 7ਵੀਂ ਵਾਰ ਟਕਰਾਉਣ ਜਾ ਰਹੀਆਂ ਹਨ। ਅਜਿਹੇ 'ਚ ਆਓ ਇਕ ਨਜ਼ਰ ਪਾਉਂਦੇ ਹਾਂ ਇਨ੍ਹਾਂ ਦੋਹਾਂ ਟੀਮਾਂ ਦੇ ਖਾਸ ਮੁਕਾਬਲਿਆਂ 'ਤੇ। ਦੋਵੇਂ ਟੀਮਾਂ ਵਿਚਾਲੇ ਕੁਲ ਵਨ-ਡੇ ਇੰਟਰਨੈਸ਼ਨਲ ਮੁਕਾਬਲਿਆਂ ਦਾ ਰਿਕਾਰਡ ਦੇਖੀਏ ਤਾਂ ਪਾਕਿਸਤਾਨ ਨੂੰ ਜ਼ਿਆਦਾ ਜਿੱਤਾਂ ਮਿਲੀਆਂ ਹਨ। ਦੋਹਾਂ ਦੇਸ਼ਾਂ ਵਿਚਾਲੇ ਹੋਏ ਕੁਲ 131 ਵਨ-ਡੇ ਇੰਟਰਨੈਸ਼ਨਲ ਮੈਚਾਂ 'ਚ ਪਾਕਿਸਤਾਨ ਨੇ 73 ਮੁਕਾਬਲੇ ਜਿੱਤੇ ਹਨ ਜਦਕਿ ਭਾਰਤ ਨੂੰ 54 ਮੈਚਾਂ 'ਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ 4 ਮੈਚ ਬੇਨਤੀਜਾ ਰਹੇ ਹਨ। 1992 ਦੇ ਵਰਲਡ ਕੱਪ 'ਚ ਭਾਰਤ ਨੇ 43 ਦੌੜਾਂ ਨਾਲ ਜਿੱਤਿਆ ਸੀ ਮੈਚ ਭਾਰਤ ਅਤੇ ਪਾਕਿਸਤਾਨ ਵਰਲਡ ਕੱਪ ਸ਼ੁਰੂ ਹੋਣ ਦੇ 17 ਸਾਲਾਂ ਬਾਅਦ ਵਰਲਡ ਕੱਪ ਦੇ ਪੰਜਵੇਂ ਸੀਜ਼ਨ 'ਚ ਪਹਿਲੀ ਵਾਰ ਆਹਮੋ-ਸਾਹਮਣੇ ਆਏ। ਭਾਰਤੀ ਟੀਮ ਨੇ ਸਚਿਨ ਤੇਂਦੁਲਕਰ ਦੀ ਅਜੇਤੂ 54 ਦੌੜਾਂ ਦੀ ਬਦੌਲਤ ਇਸ ਮੈਚ 'ਚ ਪਾਕਿਸਤਾਨ ਦੇ ਸਾਹਮਣੇ 217 ਦੌੜਾਂ ਦਾ ਟੀਚਾ ਰਖਿਆ, ਜਿਸ ਦੇ ਜਵਾਬ 'ਚ ਪੂਰੀ ਪਾਕਿਸਤਾਨੀ ਟੀਮ 173 ਦੌੜਾਂ 'ਤੇ ਸਿਮਟ ਗਈ। ਸਿੱਟੇ ਵੱਜੋਂ ਭਾਰਤ ਨੇ ਪਾਕਿਸਤਾਨ 'ਤੇ 43 ਦੌੜਾਂ ਨਾਲ ਜਿੱਤ ਦਰਜ ਕੀਤੀ। ਵਰਲਡ ਕੱਪ 1996 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 39 ਦੌੜਾਂ ਨਾਲ ਹਰਾਇਆ ਭਾਰਤੀ ਟੀਮ ਨੂੰ 1996 ਦੇ ਵਰਲਡ ਕੱਪ 'ਚ ਕੁਆਰਟਰ ਫਾਈਨਲ 'ਚ ਪਾਕਿਸਤਾਨ ਨਾਲ ਭਿੜਨਾ ਪਿਆ। ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 39 ਦੌੜਾਂ ਨਾਲ ਹਰਾਇਆ। ਮੈਚ 'ਚ 93 ਦੌੜਾਂ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੈਨ ਆਫ ਦਿ ਮੈਚ ਦਿੱਤਾ ਗਿਆ। ਵਰਲਡ ਕੱਪ 1999 'ਚ ਭਾਰਤ 47 ਦੌੜਾਂ ਨਾਲ ਜਿੱਤਿਆ ਇਸ ਮੈਚ 'ਚ ਵੀ ਭਾਰਤੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 227 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜਿਸ 'ਚ ਸਚਿਨ (45) ਅਤੇ ਰਾਹੁਲ ਦ੍ਰਾਵਿੜ (61) ਦੇ ਯੋਗਦਾਨ ਅਹਿਮ ਰਹੇ। ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵੀ 59 ਦੌੜਾਂ ਬਣਾਈਆਂ। ਪਾਕਿਸਤਾਨ ਇਸ ਮੈਚ 'ਚ 45.3 ਓਵਰਾਂ 'ਚ 180 ਦੌੜਾਂ ਬਣਾ ਕੇ ਢਹਿ-ਢੇਰੀ ਹੋ ਗਿਆ ਸੀ। ਭਾਰਤ ਲਈ ਵੈਂਕਟੇਸ਼ ਪ੍ਰਸਾਦ ਨੇ ਪੰਜ ਅਤੇ ਜਵਾਗਲ ਸ਼੍ਰੀਨਾਥ ਨੇ ਤਿੰਨ ਵਿਕਟਾਂ ਝਟਕਾਈਆਂ ਸਨ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 47 ਦੌੜਾਂ ਨਾਲ ਜਿੱਤਿਆ। ਵਰਲਡ ਕੱਪ 2003 : 6 ਵਿਕਟਾਂ ਨਾਲ ਜਿੱਤਿਆ ਭਾਰਤ ਵਰਲਡ ਕੱਪ 'ਚ ਭਾਰਤ ਖਿਲਾਫ ਚੌਥੀ ਵਾਰ ਮੈਦਾਨ 'ਤੇ ਉਤਰੀ ਪਾਕਿਸਤਾਨੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਈਦ ਅਨਵਰ (101) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 273 ਦੌੜਾਂ ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ। ਪਰ ਭਾਰਤੀ ਟੀਮ ਨੇ ਸਚਿਨ ਤੇਂਦੁਲਕਰ (98) ਅਤੇ ਵਰਿੰਦਰ ਸਹਿਵਾਗ (21) ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ। ਦ੍ਰਾਵਿੜ (ਅਜੇਤੂ 44) ਅਤੇ ਯੁਵਰਾਜ ਸਿੰਘ (ਅਜੇਤੂ 50) ਨੇ 26 ਗੇਂਦਾਂ ਬਾਕੀ ਰਹਿੰਦੇ ਟੀਮ ਨੂੰ ਜਿੱਤ ਦਿਵਾ ਦਿੱਤੀ। ਵਰਲਡ ਕੱਪ 2011 : ਭਾਰਤ ਨੇ ਪਾਕਿਸਤਾਨ ਨੂੰ 29 ਦੌੜਾਂ ਨਾਲ ਹਰਾਇਆ ਸਚਿਨ ਤੇਂਦੁਲਕਰ (85) ਇਕ ਵਾਰ ਫਿਰ ਵਰਲਡ ਕੱਪ 'ਚ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਰੱਖਿਅਕ ਬਣ ਕੇ ਉਭਰੇ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 260 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ 'ਚ ਪਾਕਿਸਤਾਨੀ ਟੀਮ ਮਿਸਬਾਹ ਉਲ ਹੱਕ (56) ਦੀ ਸੰਘਰਸ਼ਪੂਰਨ ਪਾਰੀ ਦੇ ਬਾਵਜੂਦ 231 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ 29 ਦੌੜਾਂ ਨਾਲ ਹਰਾਇਆ। ਵਰਲਡ ਕੱਪ 2015 : ਭਾਰਤ ਨੇ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾਇਆ ਵਿਰਾਟ ਕੋਹਲੀ (107) ਦੇ ਸੈਂਕੜੇ ਅਤੇ ਸੁਰੇਸ਼ ਰੈਨਾ (74) ਅਤੇ ਸ਼ਿਖਰ ਧਵਨ (73) ਦੇ ਅਰਧ ਸੈਂਕੜੇ ਦੀ ਬਦੌਲਤ ਐਡੀਲੇਡ ਦੇ ਮੈਦਾਨ 'ਤੇ ਭਾਰਤ ਨੇ ਆਸਟਰੇਲੀਆ ਦੇ ਸਾਹਮਣੇ 301 ਦੌੜਾਂ ਦਾ ਟੀਚਾ ਰਖਿਆ ਜਿਸ ਦੇ ਜਵਾਬ 'ਚ ਪਾਕਿਸਤਾਨ ਦੀ ਟੀਮ 224 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਵਿਰਾਟ ਕੋਹਲੀ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।
ਜਖਮੀ ਸਟੋਇਨਿਸ 'ਤੇ ਆਸਟਰੇਲੀਆ ਆਖਰੀ ਫੈਸਲਾ ਲਵੇਗਾ ਅਗਲੇ ਹਫਤੇ
Stories You May Like
ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ
ਅਮਰੀਕੀ ਅਦਾਲਤ ਨੇ ਏਪੀ ਨੂੰ ਦਿੱਤਾ ਝਟਕਾ, ਰੱਦ ਕੀਤੀ ਬੇਨਤੀ
ਡਰ ਗਏ ਜ਼ੇਲੇਂਸਕੀ! ਲਿਆ ਅਜਿਹਾ ਫ਼ੈਸਲਾ ਕਿ...
ਲਹਿੰਦੇ ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 240 ਤੋਂ ਪਾਰ
ਨਮਕੀਨ ਲਿਆਉਣਾ ਭੁੱਲ ਗਿਆ ਪਤੀ ਤਾਂ ਗੁੱਸੇ 'ਚ ਪਤਨੀ ਨੇ ਮਾਰ'ਤਾ ਚਾਕੂ, ਵੀਡੀਓ...
ਬੰਗਲਾਦੇਸ਼ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 32 ਹੋਈ
ਗਾਜ਼ਾ 'ਤੇ ਇਜ਼ਰਾਈਲੀ ਹਮਲੇ, 21 ਮੌਤਾਂ
ਦੌੜਾਕ ਫ਼ੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ, SGPC ਦੇ ਪ੍ਰਧਾਨ ਧਾਮੀ ਸਣੇ ਪਹੁੰਚੀਆਂ...
ਕੈਨੇਡੀਅਨ ਸ਼ਹਿਰ ਕਾਮਾਗਾਟਾ ਮਾਰੂ 'ਤੇ ਸਵਾਰ ਭਾਰਤੀਆਂ ਨੂੰ ਕਰੇਗਾ ਸਨਮਾਨਿਤ
ਨਾ ਉਲਟੀ, ਨਾ ਪੇਟ ਦਰਦ...! ਜਾਣੋਂ ਕੀ ਹੁੰਦੀ ਹੈ ਸੀਕ੍ਰੇਟ ਪ੍ਰੈਗਨੈਂਸੀ ਤੇ ਇਸ...
ਕੈਨੇਡਾ 'ਚ ਦੋ ਪੰਜਾਬੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ, ਹੋਣਗੇ ਡਿਪੋਰਟ
BITS ਦੇ ਵਿਦਿਆਰਥੀਆਂ ਨੇ ਬਣਾਇਆ ਰਡਾਰ ਤੋਂ ਬਚਣ ਵਾਲਾ 'ਡਰੋਨ', ਭਾਰਤੀ ਸਰਹੱਦ ਦੀ...
ਪੰਜਾਬ 'ਚ ਬਿਜਲੀ ਵਿਭਾਗ ਨੂੰ ਰੋਜ਼ਾਨਾ ਪੈ ਰਿਹਾ ਲੱਖਾਂ ਰੁਪਏ ਦਾ ਘਾਟਾ
ਅੱਜ ਤੋਂ ਪੰਜਾਬ 'ਚ ਸ਼ੁਰੂ ਹੋਈ ਮੀਂਹ ਦੀ ਝੜੀ, ਜਾਣੋ ਅਗਲੇ 5 ਦਿਨਾਂ ਲਈ ਆਪਣੇ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ
ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਆਸਟ੍ਰੇਲੀਆਈ ਸੰਸਦ ਦੀ ਕਾਰਵਾਈ ਮੁੜ ਸ਼ੁਰੂ, ਇਜ਼ਰਾਈਲ 'ਤੇ ਪਾਬੰਦੀ ਦੀ ਉੱਠੀ ਮੰਗ
ਯੂ.ਕੇ ਵੀਜ਼ਾ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਰਹੇ ਪ੍ਰਵਾਸੀ
Subscribe Now!