ਨਵੀਂ ਦਿੱਲੀ, (ਭਾਸ਼ਾ)- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿਹਾ ਕਿ ਭਾਰਤ 2030 ਯੁਵਾ ਓਲੰਪਿਕ ਅਤੇ 2036 ਓਲੰਪਿਕ ਦੀ ਮੇਜਬਾਨੀ ਦੀ ਕੋਸ਼ਿਸ਼ ’ਚ ਕੋਈ ਕਸਰ ਨਹੀਂ ਛੱਡੇਗਾ। ਇਥੇ ਆਯੋਜਿਤ ‘ਰਾਈਜ਼ਿੰਗ ਭਾਰਤ’ ਸੰਮੇਲਨ ’ਚ ਅਨੁਰਾਗ ਠਾਕੁਰ ਨੇ ਕਿਹਾ ਕਿ ਮੇਜਬਾਨੀ ਦੀ ਦਾਅਵੇਦਾਰੀ ਲਈ ਸੱਦੇ ਦੇ ਨਾਲ ਹੀ ਭਾਰਤ ਇਸ ਦੀ ਮੇਜਬਾਨੀ ਲਈ ਤਿਆਰ ਹੋਵੇਗਾ।
ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹਾਂ ਅਤੇ ਸਾਡੇ ਕੋਲ ਨੌਜਵਾਨ ਸ਼ਕਤੀ ਹੈ। ਖੇਡਾਂ ਲਈ ਭਾਰਤ ਤੋਂ ਵੱਡਾ ਬਾਜ਼ਾਰ ਕੋਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਦੇਖਣ ਬ੍ਰਿਟੇਨ ਤੋਂ ਕਰੀਬ 4000 ਕ੍ਰਿਕਟ ਪ੍ਰੇਮੀ ਧਰਮਸ਼ਾਲਾ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਟੇਡੀਅਮ ਦੀ ਤਾਰੀਫ ਵੀ ਕੀਤੀ। ਪੈਰਿਸ ਓਲੰਪਿਕ 2024 ਤੋਂ ਬਾਅਦ 2028 ਓਲੰਪਿਕ ਲਾਸ ਏਂਜੀਲਿਸ ਵਿਚ ਅਤੇ 2032 ਓਲੰਪਿਕ ਬ੍ਰਿਸਬੇਨ ’ਚ ਖੇਡੇ ਜਾਣਗੇ।
ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਰੂਸ ਅਤੇ ਬੇਲਾਰੂਸ ਦੇ ਖਿਡਾਰੀ ਹਿੱਸਾ ਨਹੀਂ ਲੈ ਸਕਣਗੇ
NEXT STORY