ਬਰਲਿਨ, (ਭਾਸ਼ਾ)– ਜੂਨੀਅਰ ਵਿਸ਼ਵ ਖਿਤਾਬ ਜਿੱਤਣ ਦੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਭਾਰਤ ਦੀ 17 ਸਾਲ ਦੀ ਅਦਿੱਤੀ ਸਵਾਮੀ ਸ਼ਨੀਵਾਰ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਕੰਪਾਊਂਡ ਮਹਿਲਾ ਫਾਈਨਲ ’ਚ ਇੱਥੇ ਮੈਕਸੀਕੋ ਦੀ ਐਂਡ੍ਰੀਆ ਬੇਸੇਰਾ ਨੂੰ ਹਰਾ ਕੇ ਸੀਨੀਅਰ ਵਿਸ਼ਵ ਚੈਂਪੀਅਨ ਬਣ ਗਈ। ਸਤਾਰਾ ਦੀ ਇਸ ਨੌਜਵਾਨ ਖਿਡਾਰਨ ਨੇ ਜੁਲਾਈ ’ਚ ਲਿਮਰਿਕ ’ਚ ਯੂਥ ਚੈਂਪੀਅਨਸ਼ਿਪ ’ਚ ਅੰਡਰ-18 ਦਾ ਖਿਤਾਬ ਜਿੱਤਿਆ ਸੀ।
ਉਸ ਨੇ ਇੱਥੇ ਫਾਈਨਲ ’ਚ ਸੰਭਾਵਿਤ 150 ਅੰਕਾਂ ਚੋਂ 149 ਅੰਕਾਂ ਨਾਲ ਮੈਕਸੀਕੋ ਦੀ ਖਿਡਾਰਨ ਨੂੰ ਦੋ ਅੰਕਾਂ ਨਾਲ ਪਛਾੜਿਆ। ਚੈਂਪੀਅਨਸ਼ਿਪ ਦੀ 16ਵਾਂ ਦਰਜਾ ਪ੍ਰਾਪਤ ਖਿਡਾਰਨ ਐਂਡ੍ਰੀਆ ਨੇ ਫਾਈਨਲ ’ਚ ਪਹੁੰਚਣ ਦੇ ਕ੍ਰਮ ’ਚ ਕਈ ਧਾਕੜਾਂ ਨੂੰ ਹਰਾਇਆ ਸੀ, ਜਿਨ੍ਹਾਂ ’ਚ ਪ੍ਰੀ-ਕੁਆਰਟਰ ਫਾਈਨਲ ’ਚ ਮੌਜੂਦਾ ਚੈਂਪੀਅਨ ਸਾਰਾ ਲੋਪੇਜ ਨੂੰ ਹਰਾ ਦੇਣਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਕ੍ਰਿਕਟ ਦੇ ਟਾਪ 5 ਖਿਡਾਰੀ : ਜਿਨ੍ਹਾਂ ਨੇ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਛੱਕੇ ਵਰ੍ਹਾਏ
ਐਂਡ੍ਰੀਆ ਨੂੰ ਫਾਈਨਲ ’ਚ 6ਵਾਂ ਦਰਜਾ ਪ੍ਰਾਪਤ ਖਿਡਾਰਨ ਤੋਂ ਸ਼ੁਰੂਆਤ ਤੋਂ ਹੀ ਸਖਤ ਚੁਣੌਤੀ ਮਿਲੀ। ਅਦਿੱਤੀ ਦੇ ਸ਼ੁਰੂਆਤੀ ਤਿੰਨੇ ਤੀਰ ਨਿਸ਼ਾਨੇ ਦੇ ਕੇਂਦਰ ’ਚ ਲੱਗੇ, ਜਿਸ ਨਾਲ ਉਸ ਨੇ ਪਹਿਲੇ ਦੌਰ ’ਚ 30-29 ਦੀ ਬੜ੍ਹਤ ਬਣਾ ਲਈ। ਉਸ ਨੇ ਲੈਅ ਨੂੰ ਜਾਰੀ ਰੱਖਦੇ ਹੋਏ ਅਗਲੇ ਤਿੰਨ ਦੌਰ ’ਚ ਇਸ ਪ੍ਰਦਰਸ਼ਨ ਨੂੰ ਦੁਹਰਾਇਆ ਤੇ ਤਿੰਨ ਅੰਕਾਂ ਦੀ ਬੜ੍ਹਤ ਬਣਾ ਲਈ। ਆਖਰੀ ਦੌਰ ’ਚ ਉਸ ਨੇ ਇਕ ਨਿਸ਼ਾਨਾ 9 ਅੰਕਾਂ ਦਾ ਲਾਇਆ ਜਦਕਿ ਬਾਕੀ ਦੋ ਨਾਲ 10-10 ਅੰਕ ਬਣਾ ਕੇ ਕੁਲ 149 ਅੰਕ ਹਾਸਲ ਕੀਤੇ। ਐਂਡ੍ਰੀਆ 147 ਅੰਕ ਹੀ ਬਣਾ ਸਕੀ।
ਇਸ ਪ੍ਰਤੀਯੋਗਿਤਾ ’ਚ ਇਹ ਉਸਦਾ ਦੂਜਾ ਸੋਨ ਤਮਗਾ ਹੈ। ਅਦਿੱਤੀ ਨੇ ਪ੍ਰਨੀਤ ਕੌਰ ਤੇ ਜਯੋਤੀ ਸੁਰੇਖਾ ਵੇਨਮ ਨਾਲ ਸ਼ੁੱਕਰਵਾਰ ਨੂੰ ਕੰਪਾਊਂਡ ਮਹਿਲਾ ਟੀਮ ਫਾਈਨਲ ਜਿੱਤ ਕੇ ਭਾਰਤ ਲਈ ਪਹਿਲੀ ਵਾਰ ਤੀਰਅੰਦਾਜ਼ੀ ਚੈਂਪੀਅਨਸ਼ਿਪ ਦਾ ਸੋਨ ਤਮਗਾ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : WI vs IND : ਦੂਜੇ T20I ਮੈਚ 'ਚ ਮੌਸਮ ਪਾ ਸਕਦਾ ਹੈ ਰੁਕਾਵਟ, ਪਿੱਚ ਰਿਪੋਰਟ ਅਤੇ ਪਲੇਇੰਗ 11 ਵੀ ਦੇਖੋ
ਅਦਿੱਤੀ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ’ਚ ਜਯੋਤੀ ਨੂੰ 149-145 ਨਾਲ ਹਰਾਇਆ ਸੀ। ਜਯੋਤੀ ਨੇ ਹਾਲਾਂਕਿ ਕਾਂਸੀ ਤਮਗਾ ਜਿਤਿਆ। ਉਸ ਨੇ ਤੀਜੇ ਸਥਾਨ ਦੇ ਪਲੇਅ ਆਫ ’ਚ ਪਰਫੈਕਟ 150 ਅੰਕ ਹਾਸਲ ਕਰਕੇ ਤੁਰਕੀ ਦੀ ਇਪੇਕ ਟੋਮਰੂਕ ਨੂੰ ਚਾਰ ਅੰਕਾਂ ਨਾਲ ਹਰਾਇਆ। ਜਯੋਤੀ ਕੋਲ ਹੁਣ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਤਿੰਨ ਸੈਸ਼ਨਾਂ ’ਚ ਇਕ ਸੋਨ, ਇਕ ਚਾਂਦੀ ਤੇ ਤਿੰਨ ਕਾਂਸੀ ਤਮਗੇ ਹਨ। ਇਸ ਤੋਂ ਇਲਾਵਾ ਪੁਰਸ਼ਾਂ ਦੇ ਕੰਪਾਊਂਡ ਵਰਗ 'ਚ ਓਜਸ ਦੇਵਤਾਲੇ ਨੇ 150 ਦੇ ਸਟੀਕ ਦੇ ਸਕੋਰ ਦੇ ਨਾਲ ਸੋਨ ਤਮਗ਼ਾ ਜਿੱਤਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ ਜਿਸ ਨਾਲ ਭਾਰਤ ਨੇ ਆਪਣੀ ਮੁਹਿੰਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WI vs IND : ਦੂਜੇ T20I ਮੈਚ 'ਚ ਮੌਸਮ ਪਾ ਸਕਦਾ ਹੈ ਰੁਕਾਵਟ, ਪਿੱਚ ਰਿਪੋਰਟ ਅਤੇ ਪਲੇਇੰਗ 11 ਵੀ ਦੇਖੋ
NEXT STORY