ਲੁਸਾਨੇ- ਭਾਰਤ ਦੇ ਇਸ ਮਹੀਨੇ ਸਪੇਨ ਅਤੇ ਜਰਮਨੀ ਖਿਲਾਫ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਹੋਣ ਵਾਲੇ ਐੱਫ . ਆਈ. ਐੱਚ. ਪ੍ਰੋ-ਲੀਗ ਮੈਚਾਂ ਨੂੰ ਇਸ ਏਸ਼ੀਆਈ ਦੇਸ਼ ’ਚ ਵੱਧਦੇ ‘ਕੋਵਿਡ-19’ ਮਾਮਲਿਆਂ ਕਾਰਨ ਅੰਤਰਰਾਸ਼ਟਰੀ ਯਾਤਰਾ ’ਚ ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਹਾਕੀ ਦੀ ਕੌਮਾਂਤਰੀ ਸੰਚਾਲਨ ਸੰਸਥਾ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਪੁਰਸ਼ ਹਾਕੀ ਟੀਮ ਨੂੰ 15 ਅਤੇ 16 ਮਈ ਨੂੰ ਸਪੇਨ, ਜਦੋਂਕਿ 23 ਅਤੇ 24 ਮਈ ਨੂੰ ਜਰਮਨੀ ਖਿਲਾਫ 2 ਪੜਾਅ ਦੇ ਮੁਕਾਬਲੇ ਖੇਡਣੇ ਸਨ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਐੱਫ. ਆਈ. ਐੱਚ. ਨੇ ਬਿਆਨ ’ਚ ਕਿਹਾ,‘‘ਐੱਫ. ਆਈ. ਐੱਚ., ਹਾਕੀ ਇੰਡੀਆ ਤੋਂ ਇਲਾਵਾ ਜਰਮਨੀ, ਸਪੇਨ ਅਤੇ ਗਰੇਟ ਬ੍ਰਿਟੇਨ ਦੇ ਰਾਸ਼ਟਰੀ ਹਾਕੀ ਸੰਘ ਇਨ੍ਹਾਂ ਮੈਚਾਂ ਨੂੰ ਕਿਸੇ ਹੋਰ ਤਰੀਕ ’ਤੇ ਕਰਵਾਉਣ ਦੇ ਸਾਰੇ ਸੰਭਾਵਿਕ ਬਦਲਾਂ ’ਤੇ ਵਿਚਾਰ ਕਰ ਰਹੇ ਹਨ। ਲੰਡਨ ’ਚ 8 ਅਤੇ 9 ਮਈ ਨੂੰ ਹੋਣ ਵਾਲੇ ਮੈਚਾਂ ਨੂੰ ਵੀ ਇਸ ਤੋਂ ਪਹਿਲਾਂ ਮੁਲਤਵੀ ਕੀਤਾ ਗਿਆ ਸੀ।’’
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PSL ਕਰਾਚੀ ਦੀ ਬਜਾਏ UAE ’ਚ ਕਰਵਾਉਣ ਦੀ ਅਪੀਲ
NEXT STORY