ਨਵੀਂ ਦਿੱਲੀ- ਇਸ ਸਾਲ ਭਾਰਤ ’ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਯੂ. ਏ. ਈ. ’ਚ ਆਯੋਜਿਤ ਕੀਤਾ ਜਾ ਸਕਦਾ ਹੈ ਕਿਉਂਕਿ ਬੀ. ਸੀ. ਸੀ. ਆਈ. ਨੂੰ ਲੱਗਦਾ ਹੈ ਕਿ ਕੋਈ ਵੀ ਟੀਮ ਉਸ ਸਮੇਂ ਇੱਥੇ ਆਉਣ ’ਚ ਸਹਿਜ ਮਹਿਸੂਸ ਨਹੀਂ ਕਰੇਗੀ। ਇਸ ਬਾਰੇ ਆਖਰੀ ਫੈਸਲਾ ਇਕ ਮਹੀਨੇ ’ਚ ਕਰ ਦਿੱਤਾ ਜਾਵੇਗਾ ਪਰ ਪਤਾ ਚੱਲਿਆ ਹੈ ਕਿ ਬਾਇਓ ਸੁਰੱਖਿਅਤ ਮਾਹੌਲ (ਬਾਇਓ-ਬੱਬਲ) ’ਚ ‘ਕੋਵਿਡ-19’ ਦੇ ਕੁੱਝ ਮਾਮਲੇ ਪਾਏ ਜਾਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਲਤਵੀ ਕੀਤੇ ਜਾਣ ਤੋਂ ਬਾਅਦ ਬੀ. ਸੀ. ਸੀ. ਆਈ. ਵੀ ਅਕਤੂਬਰ-ਨਵੰਬਰ ’ਚ ਹੋਣ ਵਾਲੇ 16 ਟੀਮਾਂ ਦੇ ਟੂਰਨਾਮੈਂਟ ਨੂੰ ਆਯੋਜਿਤ ਕਰਨ ਤੋਂ ਕਤਰਾ ਰਿਹਾ ਹੈ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਬੀ. ਸੀ. ਸੀ. ਆਈ. ਦੇ ਅਧਿਕਾਰੀਆਂ ਦੀ ਹਾਲ ਹੀ ’ਚ ਕੇਂਦਰ ਸਰਕਾਰ ਦੇ ਕੁੱਝ ਚੋਟੀ ਦੇ ਅਧਿਕਾਰੀਆਂ ਨਾਲ ਚਰਚਾ ਹੋਈ ਅਤੇ ਟੂਰਨਾਮੈਂਟ ਨੂੰ ਯੂ. ਏ. ਈ. ’ਚ ਆਯੋਜਿਤ ਕਰਨ ’ਤੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਇਹ ਟੂਰਨਾਮੈਂਟ 9 ਸਥਾਨਾਂ ’ਤੇ ਖੇਡਿਆ ਜਾਣਾ ਹੈ, ਜਿਨ੍ਹਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਬੀ. ਸੀ. ਸੀ. ਆਈ. ਦੇ ਸੂਤਰਾਂ ਨੇ ਗੁਪਤ ਦੀ ਸ਼ਰਤ ’ਤੇ ਕਿਹਾ,‘‘ਆਈ. ਪੀ. ਐੱਲ. ਦਾ 4 ਹਫਤਿਆਂ ਅੰਦਰ ਮੁਅੱਤਲ ਇਸ ਗੱਲ ਦਾ ਸੰਕੇਤ ਹੈ ਕਿ ਜਦੋਂਕਿ ਦੇਸ਼ ਪਿਛਲੇ 70 ਸਾਲਾਂ ’ਚ ਆਪਣੇ ਸਭ ਤੋਂ ਮਾੜੇ ਸਿਹਤ ਸੰਕਟ ਨਾਲ ਜੂਝ ਰਿਹਾ ਹੈ ਉਦੋਂ ਇਸ ਤਰ੍ਹਾਂ ਦੀ ਕੌਮਾਂਤਰੀ ਮੁਕਾਬਲੇ ਦੀ ਮੇਜਬਾਨੀ ਕਰਨਾ ਅਸਲ ’ਚ ਸੁਰੱਖਿਅਤ ਨਹੀਂ ਹੋਵੇਗਾ।
ਭਾਰਤ ’ਚ ਨਵੰਬਰ ’ਚ (ਕੋਵਿਡ-19 ਦੀ) ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਇਸ ਲਈ ਬੀ. ਸੀ. ਸੀ. ਆਈ. ਮੇਜਬਾਨ ਰਹੇਗਾ ਪਰ ਟੂਰਨਾਮੈਂਟ ਸੰਭਵਤ : ਯੂ. ਏ. ਈ. ’ਚ ਆਯੋਜਿਤ ਕੀਤਾ ਜਾਵੇਗਾ।’’ ਸਿਹਤ ਮਾਹਿਰਾਂ ਨੇ ਸਤੰਬਰ ’ਚ ਭਾਰਤ ’ਚ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਭਾਰਤ ’ਚ ਅਜੇ ਹਾਲਤ ਵਿਸ਼ਾਲ ਬਣੇ ਹੋਏ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਹਰ ਦਿਨ 3 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਜ਼ਿਆਦਾਤਰ ਕ੍ਰਿਕਟ ਬੋਰਡ ਚਿੰਤਤ ਹਨ ਅਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਜਿਹੀ ਸਥਿਤੀ ’ਚ ਅੰਤਰਰਾਸ਼ਟਰੀ ਕ੍ਰਿਕਟ ਟੀਮਾਂ ਦੀ ਸੁਰੱਖਿਆ ਨੂੰ ਲੈ ਕੇ ਜੋਖਮ ਨਹੀਂ ਚੁੱਕੇਗਾ।
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਇਕ ਹੋਰ ਸੂਤਰ ਨੇ ਕਿਹਾ,‘‘ਤੁਸੀਂ ਇਹ ਤਾਂ ਮਾਨ ਲਓ ਕਿ ਜੇਕਰ ਸਥਿਤੀ ਆਮ ਨਹੀਂ ਹੋ ਜਾਂਦੀ ਤਾਂ ਅਗਲੇ 6 ਮਹੀਨਿਆਂ ਤੱਕ ਕੋਈ ਵੀ ਦੇਸ਼ ਭਾਰਤ ਦਾ ਦੌਰਾ ਨਹੀਂ ਕਰਨਾ ਚਾਹੇਗਾ। ਜੇਕਰ ਇਕ ਹੋਰ ਲਹਿਰ ਆਉਂਦੀ ਹੈ ਤਾਂ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਬੇਹੱਦ ਚਿੰਤਤ ਰਹਿਣਗੇ। ਇਸ ਲਈ ਉਮੀਦ ਹੈ ਕਿ ਬੀ. ਸੀ. ਸੀ. ਆਈ. ਟੂਰਨਾਮੈਂਟ ਦਾ ਪ੍ਰਬੰਧ ਯੂ. ਏ. ਈ. ’ਚ ਕਰਨ ’ਤੇ ਸਹਿਮਤ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ ਆਈ. ਪੀ. ਐੱਲ. ਦੇ ਮੁਅੱਤਲ ਤੋਂ ਬਾਅਦ ਬੀ. ਸੀ. ਸੀ. ਆਈ. ਦੇ ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੇ ਹਨ। ਜੂਨ ’ਚ ਆਈ. ਸੀ. ਸੀ. ਦੀ ਬੈਠਕ ਹੋਣੀ ਹੈ, ਜਿਸ ’ਚ ਅੰਤਿਮ ਫੈਸਲਾ ਕੀਤਾ ਜਾਵੇਗਾ ਪਰ ਆਈ. ਪੀ. ਐੱਲ. ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਭਾਰਤ ’ਚ ਟੂਰਨਾਮੈਂਟ ਦੇ ਪ੍ਰਬੰਧ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ਦੇ ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਭੇਜਣ ਦਾ ਤਰੀਕਾ ਲੱਭ ਲਵਾਂਗੇ: ਚੇਅਰਮੈਨ ਬ੍ਰਿਜੇਸ਼ ਪਟੇਲ
NEXT STORY