ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਦੱਖਣੀ ਅਫਰੀਕਾ ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਭਾਰਤੀ ਟੀ-20 ਟੀਮ ਵਿੱਚ ਹਾਰਦਿਕ ਪੰਡਯਾ ਦੀ ਵਾਪਸੀ ਹੋਈ ਹੈ। ਸ਼ੁਭਮਨ ਗਿੱਲ ਫਿੱਟ ਹਨ ਅਤੇ ਉਪ ਕਪਤਾਨ ਹੋਣਗੇ। ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਵਿੱਚ ਸੱਟ ਲੱਗੀ ਸੀ। ਹਾਲਾਂਕਿ, ਇਹ ਕਿਹਾ ਗਿਆ ਹੈ ਕਿ ਗਿੱਲ ਦੀ ਉਪਲੱਬਧਤਾ ਫਿਲਹਾਲ ਬੀਸੀਸੀਆਈ ਦੇ ਸੀਓਈ ਤੋਂ ਮਿਲਣ ਵਾਲੀ ਫਿਟਨੈਸ ਕਲੀਅਰੈਂਸ 'ਤੇ ਨਿਰਭਰ ਹੈ।
ਦੱਖਣੀ ਅਫਰੀਕਾ ਖਿਲਾਫ ਇਹ ਟੀ-20 ਸੀਰੀਜ਼ ਅਗਲੇ ਸਾਲ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ ਨਾਲ ਕਾਫੀ ਅਹਿਮ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ ਜੋ ਖਿਡਾਰੀ ਚੁਣੇ ਗਏ ਹਨ ਓਹੀ ਟੀ-20 ਵਿਸ਼ਵ ਕੱਪ ਵਾਲੀ ਟੀਮ ਦਾ ਹਿੱਸਾ ਹੋਣਗੇ।
ਭਾਰਤ ਦੀ ਟੀ-20 ਟੀਮ- ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਵਾਸ਼ਿੰਗਟਨ ਸੁੰਦਰ।
ਏਸ਼ੀਆ ਕੱਪ ਤੋਂ ਬਾਅਦ ਹਾਰਦਿਕ ਪੰਡਯਾ ਦੀ ਵਾਪਸੀ
ਹਾਰਦਿਕ ਏਸ਼ੀਆ ਕੱਪ ਦੌਰਾਨ ਜ਼ਖ਼ਮੀ ਹੋ ਗਏ ਸਨ, ਇਸ ਕਾਰਨ ਉਹ ਟੀਮ ਇੰਡੀਆ ਤੋਂ ਬਾਹਰ ਸਨ। ਉਹ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦਾ ਫਾਈਨਲ ਮੈਚ ਵੀ ਨਹੀਂ ਖੇਡ ਸਕੇ ਸਨ। ਹਾਰਦਿਕ ਨੇ ਬੁੱਧਵਾਰ ਨੂੰ ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਪੰਜਾਬ ਖਿਲਾਫ 42 ਗੇਂਦਾਂ 'ਚ 77 ਦੌੜਾਂ ਬਣਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ ਸਨ।
ਭਾਰਤ-ਦੱਖਣੀ ਅਫੀਰਕਾ ਟੀ-20 ਸੀਰੀਜ਼ ਦਾ ਫੁੱਲ ਸ਼ੈਡਿਊਲ
ਭਾਰਤ-ਦੱਖਣੀ ਅਫੀਰਕਾ ਟੀ-20 ਸੀਰੀਜ਼ ਦੀ ਸ਼ੁਰੂਆਤ 9 ਦਸੰਬਰ ਨੂੰ ਕਟਕ 'ਚ ਪਹਿਲੇ ਮੁਕਾਬਲੇ ਨਾਲ ਹੋਵੇਗੀ। ਦੂਜਾ ਮੈਚ 11 ਦਸੰਬਰ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) 'ਚ ਖੇਡਿਆ ਜਾਵੇਗਾ। ਤੀਜਾ ਟੀ-20 ਮੁਕਾਬਲਾ 14 ਦਸੰਬਰ ਨੂੰ ਧਰਮਸ਼ਾਲਾ, ਚੌਥਾ ਮੈਚ 17 ਦਸੰਬਰ ਨੂੰ ਲਖਨਊ ਅਤੇ ਸੀਰੀਜ਼ ਦਾ ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ 'ਚ ਆਯੋਜਿਤ ਹੋਵੇਗਾ।
ਰੋਹਿਤ ਰਾਜਪਾਲ ਨੂੰ ਭਾਰਤੀ ਡੇਵਿਸ ਕੱਪ ਟੀਮ ਦਾ ਮੁੜ ਕਪਤਾਨ ਨਿਯੁਕਤ ਕੀਤਾ ਗਿਆ
NEXT STORY