ਕੈਨਬਰਾ : ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਗਰਦਨ ਵਿੱਚ ਅਕੜਨ ਕਾਰਨ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਤਿੰਨ ਟੀ20 ਅੰਤਰਰਾਸ਼ਟਰੀ ਮੈਚਾਂ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੋ ਸੱਟਾਂ ਨਾਲ ਜੂਝ ਰਹੇ ਹਨ ਰੈੱਡੀ
ਨਿਤੀਸ਼ ਰੈੱਡੀ ਪਹਿਲਾਂ ਹੀ ਕਵਾਡ੍ਰਿਸੇਪਸ ਦੀ ਸੱਟ ਕਾਰਨ ਸਿਡਨੀ ਵਿੱਚ ਆਸਟ੍ਰੇਲੀਆ ਦੇ ਖਿਲਾਫ ਤੀਜੇ ਵਨਡੇ ਮੈਚ ਤੋਂ ਬਾਹਰ ਹੋ ਗਏ ਸਨ। ਹੁਣ ਉਹ ਇੱਕ ਨਵੀਂ ਸਮੱਸਿਆ ਨਾਲ ਜੂਝ ਰਹੇ ਹਨ। ਬੀ.ਸੀ.ਸੀ.ਆਈ. ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ, "ਨਿਤੀਸ਼ ਕੁਮਾਰ ਰੈੱਡੀ ਪਹਿਲੇ ਤਿੰਨ ਟੀ20 ਮੈਚਾਂ ਤੋਂ ਬਾਹਰ ਹੋ ਗਏ ਹਨ।"।
ਬੋਰਡ ਨੇ ਦੱਸਿਆ ਕਿ, "ਐਡੀਲੇਡ ਵਿੱਚ ਦੂਜੇ ਵਨਡੇ ਦੌਰਾਨ ਖੱਬੇ ਕਵਾਡ੍ਰਿਸੇਪਸ ਦੀ ਸੱਟ ਤੋਂ ਉੱਭਰ ਰਹੇ ਇਸ ਆਲਰਾਊਂਡਰ ਨੇ ਗਰਦਨ ਵਿੱਚ ਅਕੜਨ ਦੀ ਸ਼ਿਕਾਇਤ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਰਿਕਵਰੀ ਪ੍ਰਭਾਵਿਤ ਹੋਈ ਹੈ"। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਨ੍ਹਾਂ ਦੀ ਪ੍ਰਗਤੀ 'ਤੇ ਨਜ਼ਰ ਰੱਖ ਰਹੀ ਹੈ। ਇਹ 22 ਸਾਲਾ ਖਿਡਾਰੀ ਇਸ ਤੋਂ ਪਹਿਲਾਂ ਵੀ ਸੱਟਾਂ ਨਾਲ ਜੂਝਦਾ ਰਿਹਾ ਹੈ।
ਰੋਹਿਤ ਸ਼ਰਮਾ ਬਣੇ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼, ਸ਼ੁਭਮਨ ਗਿੱਲ ਨੂੰ ਪਛਾੜਿਆ
NEXT STORY