ਸਪੋਰਟਸ ਡੈਸਕ- ਭਾਰਤ ਸ਼ੁੱਕਰਵਾਰ ਨੂੰ ਏਐੱਫਸੀ ਅੰਡਰ-20 ਏਸ਼ੀਆਈ ਕੱਪ 2025 ਕੁਆਲੀਫਾਇਰ ਦੇ ਆਪਣੇ ਅਗਲੇ ਗਰੁੱਪ ਜੀ ਮੈਚ ਵਿਚ ਈਰਾਨ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੇਗਾ। ਭਾਰਤ ਨੇ ਆਪਣੇ ਪਹਿਲੇ ਗਰੁੱਪ-ਜੀ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਮੰਗੋਲੀਆ ਖ਼ਿਲਾਫ਼ 4-1 ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਦੇ ਮੁੱਖ ਕੋਚ ਰੰਜਨ ਚੌਧਰੀ ਨੇ ਇੱਕ ਰਿਲੀਜ਼ ਵਿੱਚ ਕਿਹਾ, “ਪਿਛਲਾ ਮੈਚ ਸਾਡੀ ਟੀਮ ਲਈ ਇੱਕ ਵੱਡੀ ਪ੍ਰੇਰਣਾ ਸੀ। ਮੈਂ ਹਮੇਸ਼ਾ ਕਿਹਾ ਹੈ ਕਿ ਟੂਰਨਾਮੈਂਟ ਦਾ ਪਹਿਲਾ ਮੈਚ ਜਿੱਤਣਾ ਮਹੱਤਵਪੂਰਨ ਹੁੰਦਾ ਹੈ ਅਤੇ ਲੜਕਿਆਂ ਨੇ ਮੰਗੋਲੀਆ ਖਿਲਾਫ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ। ਉਨ੍ਹਾਂ ਕਿਹਾ ਕਿ “ਪਰ ਅਸੀਂ ਅਜੇ ਜਿੱਤ ਦਾ ਜਸ਼ਨ ਨਹੀਂ ਮਨਾ ਸਕਦੇ,”। ਸਾਨੂੰ ਤੁਰੰਤ ਅਗਲੇ ਮੈਚ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਸੀਂ ਮੰਗੋਲੀਆ ਵਿਰੁੱਧ ਕਈ ਮੌਕੇ ਗੁਆਏ ਅਤੇ ਅਸੀਂ ਈਰਾਨ ਵਿਰੁੱਧ ਅਜਿਹਾ ਨਹੀਂ ਕਰ ਸਕਦੇ। ਈਰਾਨ ਨੇ ਆਪਣੇ ਪਹਿਲੇ ਮੈਚ 'ਚ ਮੇਜ਼ਬਾਨ ਲਾਓਸ ਨੂੰ 8-0 ਨਾਲ ਹਰਾ ਕੇ ਗਰੁੱਪ ਜੀ 'ਚ ਚੋਟੀ 'ਤੇ ਪਹੁੰਚਾਇਆ ਹੈ।
IND vs BAN: ਪਿੱਚ ਤੇ ਹਾਲਾਤ ਦੇਖ ਕੇ ਤੈਅ ਕੀਤੀ ਜਾਵੇਗੀ ਪਲੇਇੰਗ 11 : ਨਾਇਰ
NEXT STORY