ਕੋਲਕਾਤਾ- ਸਾਬਕਾ ਕਪਤਾਨ ਵਿਰਾਟ ਕੋਹਲੀ (52) ਅਤੇ ਵਿਕਟਕੀਪਰ ਬੱਲੇਬਾਜ਼ਾ ਰਿਸ਼ਭ ਪੰਤ (52) ਦੇ ਅਰਧ ਸੈਂਕੜਿਆਂ ਅਤੇ ਵੈਂਕਟੇਸ਼ ਅਈਅਰ (33) ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੀ-20 ਕ੍ਰਿਕਟ ਮੈਚ ਵਿਚ 190 ਦੌੜਾਂ ਦਾ ਸਕੋਰ ਬਣਾ ਲਿਆ। ਮਹਿਮਾਨ ਟੀਮ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੋਵਾਂ ਭਾਰਤੀ ਸਲਾਮੀ ਬੱਲੇਬਾਜ਼ਾਂ ਨੂੰ 59 ਦੌੜਾਂ ਦੇ ਅੰਦਰ ਆਊਟ ਕਰ ਦਿੱਤਾ, ਹਾਲਾਂਕਿ ਵਿਰਾਟ ਕੋਹਲੀ ਅਤੇ ਪੰਤ ਦੇ ਅਰਧ ਸੈਂਕੜਿਆਂ ਨਾਲ ਭਾਰਤ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 186 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਵਿਚ ਕਾਮਯਾਬ ਰਿਹਾ।
ਵਿਰਾਟ ਨੇ ਵਿਚਾਲੇ ਦੇ ਓਵਰਾਂ ਵਿਚ ਪਾਰੀ ਨੂੰ ਅੱਗੇ ਵਧਾਇਆ ਅਤੇ ਸੱਤ ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 41 ਗੇਂਦਾਂ 'ਤੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਪੰਤ ਨੇ ਵੈਂਕਟੇਸ਼ ਦੇ ਨਾਲ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਸ਼ਾਨਦਾਰ ਫੀਨਿਸ਼ ਕੀਤਾ। ਪੰਤ ਨੇ ਜਿੱਥੇ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 28 ਗੇਂਦਾਂ 'ਤੇ 52 ਦੌੜਾਂ ਬਣਾਈਆਂ, ਉੱਥੇ ਹੀ ਵੈਂਕਟੇਸ਼ ਨੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਬਦੌਲਤ ਸਿਰਫ 18 ਗੇਂਦਾਂ ਵਿਚ 33 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਦੇ ਵਿਚ ਪੰਜਵੇਂ ਵਿਕਟ ਦੇ ਲਈ 76 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਹੋਈ। ਵੈਸਟਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰੇਸਟਨ ਚੇਜ਼ ਨੇ ਚਾਰ ਓਵਰਾਂ ਵਿਚ 25 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਹਿਕਾਰੂ ਨਾਕਾਮੁਰਾ ਬਣੇ ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 ਦੇ ਪਹਿਲੇ ਜੇਤੂ
ਇਹ ਵੀ ਪੜ੍ਹੋ : ਰਣਜੀ ਟਰਾਫੀ : ਯਸ਼ ਢੁਲ ਨੇ ਡੈਬਿਊ ਫਰਸਟ ਕਲਾਸ ਮੈਚ 'ਚ ਜੜਿਆ ਸੈਂਕੜਾ
ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ
ਵੈਸਟ ਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਓਡਿਅਨ ਸਮਿਥ, ਰੋਸਟਨ ਚੇਜ਼, ਅਕੇਲ ਹੋਸੀਨ, ਰੋਮਾਰੀਓ ਸ਼ੈਫਰਡ, ਸ਼ੈਲਡਨ ਕੌਟਰੇਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਿਕਾਰੂ ਨਾਕਾਮੁਰਾ ਬਣੇ ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 ਦੇ ਪਹਿਲੇ ਜੇਤੂ
NEXT STORY